ਅੱਜ ਦੀ ਕਰੋ ਸੁਚੱਜੇ ਢੰਗ ਨਾਲ ਵਰਤੋਂ
ਜੀਵਨ ਦਾ ਹਰ ਪਲ ਕੀਮਤੀ ਹੈ। ਉਸ ਦੇ ਗਰਭ ਵਿਚ ਸੁਨਹਿਰੇ ਭਵਿੱਖ ਦਾ ਸੁਨੇਹਾ ਲੁਕਿਆ ਹੁੰਦਾ ਹੈ। ਜਿਸ ਦੀਆਂ ਅੰਦਰੂਨੀ ਅੱਖਾਂ ਖੁੱਲ੍ਹੀਆਂ ਹੁੰਦੀਆਂ ਹਨ, ਉਹੀ ਇਸ ਸੁਨੇਹੇ ਨੂੰ ਪੜ੍ਹਨ ਅਤੇ ਸਮਝਣ ਵਿਚ ਸਮਰੱਥ ਹੁੰਦਾ ਹੈ। ਜੀਵਨ ਵਿਚ ਸਫਲਤਾ, ਪ੍ਰਗਤੀ ਅਤੇ ਉਪਲਬਧੀ ਦਾ ਮੁੱਖ ਆਧਾਰ ਸਮੇਂ ਦਾ ਸਦਉਪਯੋਗ ਹੈ। ਬਹੁਤ ਸਾਰੇ ਲੋਕ ਜੀਵਨ ਵਿਚ ਕਿਸੇ ਵਿਸ਼ੇਸ਼ ਮੌਕੇ ਦੀ ਉਡੀਕ ਕਰਦੇ ਰਹਿੰਦੇ ਹਨ। ਉਹ ਸੋਚਦੇ ਹਨ ਕਿ ਜਦੋਂ ਹਾਲਾਤ ਸਾਜ਼ਗਾਰ ਹੋਣਗੇ, ਤਦ ਉਹ ਕੰਮ ਕਰਨਗੇ।
Publish Date: Mon, 06 Apr 2026 10:52 PM (IST)
Updated Date: Tue, 07 Apr 2026 07:00 AM (IST)
ਜੀਵਨ ਦਾ ਹਰ ਪਲ ਕੀਮਤੀ ਹੈ। ਉਸ ਦੇ ਗਰਭ ਵਿਚ ਸੁਨਹਿਰੇ ਭਵਿੱਖ ਦਾ ਸੁਨੇਹਾ ਲੁਕਿਆ ਹੁੰਦਾ ਹੈ। ਜਿਸ ਦੀਆਂ ਅੰਦਰੂਨੀ ਅੱਖਾਂ ਖੁੱਲ੍ਹੀਆਂ ਹੁੰਦੀਆਂ ਹਨ, ਉਹੀ ਇਸ ਸੁਨੇਹੇ ਨੂੰ ਪੜ੍ਹਨ ਅਤੇ ਸਮਝਣ ਵਿਚ ਸਮਰੱਥ ਹੁੰਦਾ ਹੈ। ਜੀਵਨ ਵਿਚ ਸਫਲਤਾ, ਪ੍ਰਗਤੀ ਅਤੇ ਉਪਲਬਧੀ ਦਾ ਮੁੱਖ ਆਧਾਰ ਸਮੇਂ ਦਾ ਸਦਉਪਯੋਗ ਹੈ। ਬਹੁਤ ਸਾਰੇ ਲੋਕ ਜੀਵਨ ਵਿਚ ਕਿਸੇ ਵਿਸ਼ੇਸ਼ ਮੌਕੇ ਦੀ ਉਡੀਕ ਕਰਦੇ ਰਹਿੰਦੇ ਹਨ। ਉਹ ਸੋਚਦੇ ਹਨ ਕਿ ਜਦੋਂ ਹਾਲਾਤ ਸਾਜ਼ਗਾਰ ਹੋਣਗੇ, ਤਦ ਉਹ ਕੰਮ ਕਰਨਗੇ। ਇਸ ਤਰ੍ਹਾਂ ਦੇ ਲੋਕ ਕਿਸਮਤਵਾਦੀ ਅਤੇ ਸੁਵਿਧਾਵਾਦੀ ਬਣ ਜਾਂਦੇ ਹਨ। ਉਨ੍ਹਾਂ ਦੀ ਚੇਤਨਾ ਕੁੰਠਿਤ ਅਤੇ ਬੇਹੋਸ਼ ਹੋ ਜਾਂਦੀ ਹੈ। ਉਹ ਕਲਪਨਾ ਅਤੇ ਉਡੀਕ ਵਿਚ ਹੀ ਆਪਣਾ ਕੀਮਤੀ ਸਮਾਂ ਬਰਬਾਦ ਕਰ ਦਿੰਦੇ ਹਨ। ਮੌਕੇ ਦੀ ਉਡੀਕ ਕਰਨ ਵਾਲੇ ਲੋਕ ਅਕਸਰ ਮੌਕੇ ਗੁਆ ਦਿੰਦੇ ਹਨ ਜਦਕਿ ਕੰਮ ਕਰਨ ਵਾਲੇ ਲੋਕ ਆਪਣੇ ਲਈ ਮੌਕੇ ਬਣਾਉਂਦੇ ਹਨ। ਜਿਨ੍ਹਾਂ ਦਾ ਜੀਵਨ ਸਾਧਨਾ ਅਤੇ ਤਪੱਸਿਆ ਨਾਲ ਭਰਪੂਰ ਹੁੰਦਾ ਹੈ, ਉਨ੍ਹਾਂ ਲਈ ਹਰ ਦਿਨ ਅਤੇ ਹਰ ਪਲ ਮੌਕਾ ਬਣ ਜਾਂਦਾ ਹੈ। ਸੁਵਿਧਾਵਾਦੀ ਵਿਅਕਤੀ ਮੁਸ਼ਕਲਾਂ ਨੂੰ ਦੇਖ ਕੇ ਪਿੱਛੇ ਹਟ ਜਾਂਦੇ ਹਨ ਜਦਕਿ ਮਿਹਨਤੀ ਵਿਅਕਤੀ ਮੁਸ਼ਕਲਾਂ ਨੂੰ ਆਪਣੀ ਸਫਲਤਾ ਦੀ ਪੌੜੀ ਬਣਾਉਂਦੇ ਹਨ।
ਸਫਲਤਾ ਉਸੇ ਦੇ ਮੱਥੇ ’ਤੇ ਜਿੱਤ ਦਾ ਤਿਲਕ ਲਗਾਉਂਦੀ ਹੈ ਜੋ ਮਿਹਨਤ ਦੀਆਂ ਬੂੰਦਾਂ ਨਾਲ ਭਿੱਜਿਆ ਹੁੰਦਾ ਹੈ। ਜੋ ਵਿਅਕਤੀ ਮਿਹਨਤ ਤੋਂ ਦੂਰ ਰਹਿੰਦੇ ਹਨ ਅਤੇ ਸਿਰਫ਼ ਸੁਵਿਧਾਵਾਂ ਦੀ ਉਡੀਕ ਕਰਦੇ ਰਹਿੰਦੇ ਹਨ, ਉਨ੍ਹਾਂ ਦੇ ਸੁਪਨੇ ਕਦੇ ਵੀ ਸਫਲਤਾ ਵਿਚ ਬਦਲਦੇ ਨਹੀਂ। ਸਫਲਤਾ ਦਾ ਸਭ ਤੋਂ ਵੱਡਾ ਮੰਤਰ ਹੈ-ਕੱਲ੍ਹ ਨਹੀਂ, ਅੱਜ। ਜੋ ਕੰਮ ਅੱਜ ਹੋ ਸਕਦਾ ਹੈ, ਉਸ ਨੂੰ ਕੱਲ੍ਹ ’ਤੇ ਟਾਲਣਾ ਆਲਸ ਅਤੇ ਅਸਫਲਤਾ ਦਾ ਕਾਰਨ ਬਣਦਾ ਹੈ। ਭੂਤਕਾਲ ਦਾ ਕੱਲ੍ਹ ਕਬਰ ਵਿਚ ਹੈ ਅਤੇ ਭਵਿੱਖ ਦਾ ਕੱਲ੍ਹ ਗਰਭ ਵਿਚ ਹੈ, ਇਸ ਲਈ ਮਨੁੱਖ ਨੂੰ ਅੱਜ ਪ੍ਰਤੀ ਵਫ਼ਾਦਾਰ ਅਤੇ ਜਾਗਰੂਕ ਬਣਨਾ ਚਾਹੀਦਾ ਹੈ। ਜੋ ਵਿਅਕਤੀ ਅੱਜ ਨੂੰ ਸਾਰਥਕ ਬਣਾ ਲੈਂਦਾ ਹੈ, ਉਸ ਦਾ ਭੂਤ ਅਤੇ ਭਵਿੱਖ, ਦੋਵੇਂ ਸਫਲ ਹੋ ਜਾਂਦੇ ਹਨ। ਦਰਅਸਲ, ਵਰਤਮਾਨ ਹੀ ਜੀਵਨ ਦਾ ਸਭ ਤੋਂ ਵੱਡਾ ਸੱਚ ਹੈ। ਇਸ ਲਈ ਸਾਨੂੰ ਮੌਕੇ ਦੀ ਉਡੀਕ ਨਹੀਂ ਕਰਨੀ ਚਾਹੀਦੀ ਬਲਕਿ ਆਪਣੇ ਪੁਰਸ਼ਾਰਥ, ਮਿਹਨਤ ਅਤੇ ਜਾਗਰੂਕਤਾ ਨਾਲ ਹਰ ਦਿਨ ਨੂੰ ਮੌਕੇ ਵਿਚ ਬਦਲਣਾ ਚਾਹੀਦਾ ਹੈ।-ਲਲਿਤ ਗਰਗ।