- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਆਰ ਕੀ ਹੈ? ਇਸ ਨੂੰ ਸਮਝਣਾ ਜ਼ਿਆਦਾਤਰ ਲੋਕਾਂ ਲਈ ਸਭ ਤੋਂ ਵੱਡੀ ਦੁਬਿਧਾ ਹੈ। ਇਹ ਇਕ ਅਜਿਹਾ ਸਵਾਲ ਹੈ, ਜਿਸਦਾ ਜਵਾਬ ਮਨੁੱਖਤਾ ਪ੍ਰਾਚੀਨ ਸਮੇਂ ਤੋਂ ਲੱਭ ਰਹੀ ਹੈ। ਪਿਆਰ ਬਾਰੇ ਅਣਗਿਣਤ ਕਵਿਤਾਵਾਂ ਅਤੇ ਕਿਤਾਬਾਂ ਲਿਖੀਆਂ ਗਈਆਂ ਹਨ। ਸਾਡੇ ’ਚੋਂ ਜ਼ਿਆਦਾਤਰ ਲੋਕ ਵੱਖ-ਵੱਖ ਰਿਸ਼ਤਿਆਂ ’ਚ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ‘ਪਿਆਰ’ ਸ਼ਬਦ ਦੀ ਵਰਤੋਂ ਕਰਦੇ ਹਨ।

ਪਿਆਰ ਕੀ ਹੈ? ਇਸ ਨੂੰ ਸਮਝਣਾ ਜ਼ਿਆਦਾਤਰ ਲੋਕਾਂ ਲਈ ਸਭ ਤੋਂ ਵੱਡੀ ਦੁਬਿਧਾ ਹੈ। ਇਹ ਇਕ ਅਜਿਹਾ ਸਵਾਲ ਹੈ, ਜਿਸਦਾ ਜਵਾਬ ਮਨੁੱਖਤਾ ਪ੍ਰਾਚੀਨ ਸਮੇਂ ਤੋਂ ਲੱਭ ਰਹੀ ਹੈ। ਪਿਆਰ ਬਾਰੇ ਅਣਗਿਣਤ ਕਵਿਤਾਵਾਂ ਅਤੇ ਕਿਤਾਬਾਂ ਲਿਖੀਆਂ ਗਈਆਂ ਹਨ। ਸਾਡੇ ’ਚੋਂ ਜ਼ਿਆਦਾਤਰ ਲੋਕ ਵੱਖ-ਵੱਖ ਰਿਸ਼ਤਿਆਂ ’ਚ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ‘ਪਿਆਰ’ ਸ਼ਬਦ ਦੀ ਵਰਤੋਂ ਕਰਦੇ ਹਨ। ਉਦਾਹਰਨ ਵਜੋਂ, ਮਾਪਿਆਂ ਅਤੇ ਬੱਚਿਆਂ ਵਿਚਕਾਰ, ਨਾਲ ਹੀ ਭੈਣ-ਭਰਾਵਾਂ ਅਤੇ ਰਿਸ਼ਤੇਦਾਰਾਂ ’ਚ ਵੀ ਪਿਆਰ ਹੁੰਦਾ ਹੈ। ਕੁਝ ਦੇਸ਼ਾਂ ’ਚ ਲੋਕਾਂ ਦਾ ਆਪਣੇ ਪਾਲਤੂ ਜਾਨਵਰਾਂ ਲਈ ਵੀ ਬਹੁਤ ਪਿਆਰ ਹੁੰਦਾ ਹੈ। ਆਮ ਤੌਰ ’ਤੇ ਜਦੋਂ ਅਸੀਂ ਪਿਆਰ ਬਾਰੇ ਸੋਚਦੇ ਹਾਂ, ਤਾਂ ਅਸੀਂ ਇਕ ਆਦਮੀ ਤੇ ਔਰਤ ਵਿਚਕਾਰ ਰੋਮਾਂਟਿਕ ਪਿਆਰ ਦੀ ਕਲਪਨਾ ਕਰਦੇ ਹਾਂ; ਹਾਲਾਂਕਿ, ਅਸੀਂ ਪੂਰੀ ਮਨੁੱਖਤਾ ਲਈ ਅਤੇ ਸਾਰੀ ਸ੍ਰਿਸ਼ਟੀ ਲਈ ਪਿਆਰ ਦੀ ਵੀ ਗੱਲ ਕਰਦੇ ਹਾਂ। ਪਿਆਰ ਦਾ ਅਨੁਭਵ ਵੱਖੋ-ਵੱਖਰਾ ਹੁੰਦਾ ਹੈ। ਉਦਾਹਰਣ ਵਜੋਂ, ਜਦੋਂ ਅਸੀਂ ਇਸ ਸੰਸਾਰ ’ਚ ਕਿਸੇ ਚੀਜ਼ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਉਸ ਨਾਲ ਮੋਹ ਦੀ ਭਾਵਨਾ ਮਹਿਸੂਸ ਕਰਦੇ ਹਾਂ। ਪਿਆਰ ਦੀ ਭਾਵਨਾ ਪਿਆਰ ਦੇ ਹਰ ਅਨੁਭਵ ’ਚ ਸਮਾਈ ਹੁੰਦੀ ਹੈ। ਜਦੋਂ ਅਸੀਂ ਉਨ੍ਹਾਂ ਲੋਕਾਂ ਦੇ ਨਾਲ ਹੁੰਦੇ ਹਾਂ, ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ, ਤਾਂ ਅਸੀਂ ਖੁਸ਼ੀ, ਸ਼ਾਂਤੀ, ਧਿਆਨ, ਸੰਤੁਸ਼ਟੀ ਅਤੇ ਪੂਰਤੀ ਦੀ ਭਾਵਨਾ ਮਹਿਸੂਸ ਕਰਦੇ ਹਾਂ। ਸੰਤ ਅਤੇ ਰਿਸ਼ੀ ਸਾਨੂੰ ਸਿਖਾਉਂਦੇ ਹਨ ਕਿ ਸੰਸਾਰਿਕ ਪਿਆਰ ਸਿਰਫ਼ ਅਸਥਾਈ ਹੈ। ਇਸ ਦੇ ਉਲਟ ਜੇਕਰ ਅਸੀਂ ਸਦੀਵੀ ਪਿਆਰ ਦੀ ਭਾਲ ਕਰਦੇ ਹਾਂ, ਤਾਂ ਇਹ ਸਿਰਫ਼ ਬ੍ਰਹਮ ਰਾਹੀਂ ਪਾਇਆ ਜਾ ਸਕਦਾ ਹੈ। ਬ੍ਰਹਮ ਲਈ ਪਿਆਰ ਦਾ ਅਨੁਭਵ ਕਰਨ ਲਈ ਸਾਨੂੰ ਸਾਰੀ ਸ੍ਰਿਸ਼ਟੀ ਲਈ ਆਪਣੇ ਅੰਦਰ ਪਿਆਰ ਜਗਾਉਣਾ ਚਾਹੀਦਾ ਹੈ। ਪਿਆਰ ਦੀ ਅੰਤਮ ਅਵਸਥਾ ਬ੍ਰਹਿਮੰਡ ’ਚ ਸਾਰੀ ਸ੍ਰਿਸ਼ਟੀ ਨੂੰ ਪਿਆਰ ਨਾਲ ਗਲੇ ਲਗਾਉਣਾ ਹੈ। ਬ੍ਰਹਮ ਪਿਆਰ ’ਚ ਆਤਮਾ ਆਪਣੇ ਪਾਲਣਹਾਰ-ਪਰਮ-ਆਤਮਾ ਨਾਲ ਦੁਬਾਰਾ ਜੁੜਨ ਅਤੇ ਉਸ ਨਾਲ ਦੁਬਾਰਾ ਇਕ ਹੋਣ ਦੀ ਅਧਿਆਤਮਿਕ ਤਾਂਘ ਰੱਖਦੀ ਹੈ। ਪ੍ਰਭੂ ਦੇ ਇਸ ਬ੍ਰਹਮ ਪਿਆਰ ਨੂੰ ਅਨੁਭਵ ਕਰਨ ਲਈ ਅਸੀਂ ਜਿੰਨਾ ਜ਼ਿਆਦਾ ਸਮਾਂ ਧਿਆਨ ਦੇ ਅਭਿਆਸ ’ਚ ਸਮਰਪਿਤ ਕਰਾਂਗੇ, ਓਨਾ ਹੀ ਡੂੰਘਾਈ ਨਾਲ ਅਸੀਂ ਇਸਨੂੰ ਮਹਿਸੂਸ ਕਰਨ ਦੇ ਯੋਗ ਹੋਵਾਂਗੇ। ਇਹ ਪਿਆਰ ਸਾਨੂੰ ਅੰਦਰੂਨੀ ਬ੍ਰਹਮ ਖੇਤਰਾਂ ’ਚ ਅੱਗੇ ਖਿੱਚੇਗਾ, ਜਦੋਂ ਤੱਕ ਅਸੀਂ ਅੰਤ ’ਚ ਪ੍ਰਭੂ ’ਚ ਅਭੇਦ ਨਹੀਂ ਹੋ ਜਾਂਦੇ।
-ਸੰਤ ਰਾਜਿੰਦਰ ਸਿੰਘ ਜੀ ਮਹਾਰਾਜ