- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਆਰ ਕੀ ਹੈ? ਇਹ ਸਮਝਣਾ ਜ਼ਿਆਦਾਤਰ ਲੋਕਾਂ ਲਈ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ। ਇਹ ਇਕ ਅਜਿਹਾ ਸਵਾਲ ਹੈ ਜਿਸ ਦਾ ਹੱਲ ਲੱਭਣ ਦੀ ਕੋਸ਼ਿਸ਼ ਪ੍ਰਾਚੀਨ ਕਾਲ ਤੋਂ ਚਲੀ ਆ ਰਹੀ ਹੈ। ਪਿਆਰ ਬਾਰੇ ਲੱਖਾਂ ਕਵਿਤਾਵਾਂ ਅਤੇ ਪੁਸਤਕਾਂ ਲਿਖੀਆਂ ਜਾ ਚੁੱਕੀਆਂ ਹਨ ਅਤੇ ਹਰ ਯੁੱਗ ਦੇ ਦਰਸ਼ਨ ਸ਼ਾਸਤਰੀਆਂ ਨੇ ਵੀ ਪਿਆਰ ਦੇ ਸਰੂਪ ਦੀ ਵਿਆਖਿਆ ਕਰਨ ਦੇ ਬਹੁਤ ਯਤਨ ਕੀਤੇ ਹਨ।

ਪਿਆਰ ਕੀ ਹੈ? ਇਹ ਸਮਝਣਾ ਜ਼ਿਆਦਾਤਰ ਲੋਕਾਂ ਲਈ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ। ਇਹ ਇਕ ਅਜਿਹਾ ਸਵਾਲ ਹੈ ਜਿਸ ਦਾ ਹੱਲ ਲੱਭਣ ਦੀ ਕੋਸ਼ਿਸ਼ ਪ੍ਰਾਚੀਨ ਕਾਲ ਤੋਂ ਚਲੀ ਆ ਰਹੀ ਹੈ। ਪਿਆਰ ਬਾਰੇ ਲੱਖਾਂ ਕਵਿਤਾਵਾਂ ਅਤੇ ਪੁਸਤਕਾਂ ਲਿਖੀਆਂ ਜਾ ਚੁੱਕੀਆਂ ਹਨ ਅਤੇ ਹਰ ਯੁੱਗ ਦੇ ਦਰਸ਼ਨ ਸ਼ਾਸਤਰੀਆਂ ਨੇ ਵੀ ਪਿਆਰ ਦੇ ਸਰੂਪ ਦੀ ਵਿਆਖਿਆ ਕਰਨ ਦੇ ਬਹੁਤ ਯਤਨ ਕੀਤੇ ਹਨ। ‘ਪਿਆਰ’ ਸ਼ਬਦ ਦੀ ਵਰਤੋਂ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਵੱਖ-ਵੱਖ ਰਿਸ਼ਤਿਆਂ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਕਰਦੇ ਹਨ। ਜਿਵੇਂ ਮਾਤਾ-ਪਿਤਾ ਅਤੇ ਬੱਚੇ ਵਿਚ ਪਿਆਰ ਹੁੰਦਾ ਹੈ, ਤਿਵੇਂ ਭੈਣਾਂ-ਭਰਾਵਾਂ ਅਤੇ ਰਿਸ਼ਤੇਦਾਰਾਂ ਵਿਚ ਵੀ ਪਿਆਰ ਹੁੰਦਾ ਹੈ। ਦੋਸਤਾਂ ਵਿਚ ਵੀ ਪਿਆਰ ਹੁੰਦਾ ਹੈ। ਇਸ ਤੋਂ ਇਲਾਵਾ ਸਾਨੂੰ ਆਪਣੇ ਦੇਸ਼ ਪ੍ਰਤੀ ਵੀ ਪਿਆਰ ਹੁੰਦਾ ਹੈ ਅਤੇ ਬਹੁਤੀ ਵਾਰ ਸਾਨੂੰ ਆਪਣੀ ਜਾਇਦਾਦ ਨਾਲ ਵੀ ਲਗਾਅ ਹੁੰਦਾ ਹੈ। ਕੁਝ ਦੇਸ਼ਾਂ ਵਿਚ ਲੋਕਾਂ ਨੂੰ ਆਪਣੇ ਪਾਲਤੂ ਜਾਨਵਰਾਂ ਨਾਲ ਵੀ ਸਨੇਹ ਹੁੰਦਾ ਹੈ। ਆਮ ਤੌਰ ’ਤੇ ਜਦੋਂ ਪਿਆਰ ਬਾਰੇ ਸੋਚਿਆ ਜਾਂਦਾ ਹੈ ਤਾਂ ਅਸੀਂ ਆਮ ਤੌਰ ’ਤੇ ਪੁਰਸ਼ ਅਤੇ ਔਰਤ ਦੇ ਆਪਸੀ ਪਿਆਰ ਬਾਰੇ ਸੋਚਦੇ ਹਾਂ। ਇਸ ਤੋਂ ਇਲਾਵਾ, ਅਸੀਂ ਕਈ ਵਾਰ ਸਾਰੀ ਮਨੁੱਖਤਾ ਅਤੇ ਸਮੂਹ ਸ੍ਰਿਸ਼ਟੀ ਦੇ ਪਿਆਰ ਬਾਰੇ ਵੀ ਗੱਲ ਕਰਦੇ ਹਾਂ। ਹਰ ਮਨੁੱਖੀ ਰਿਸ਼ਤੇ ਜਾਂ ਨਿਰਜੀਵ ਵਸਤਾਂ ਜਿਵੇਂ ਕਿ ਆਪਣੇ ਘਰ ਜਾਂ ਆਪਣੀਆਂ ਨਿੱਜੀ ਵਸਤਾਂ ਪ੍ਰਤੀ ਪਿਆਰ ਦਾ ਅਨੁਭਵ ਵੱਖ-ਵੱਖ ਹੁੰਦਾ ਹੈ ਪਰ ਪਿਆਰ ਦੇ ਹਰ ਰੂਪ ਵਿਚ ਕੁਝ ਨਾ ਕੁਝ ਗੁਣ ਇੱਕੋ ਜਿਹੇ ਹੁੰਦੇ ਹਨ। ਜਿਵੇਂ ਕਿ ਇਸ ਸੰਸਾਰ ਦੀ ਕਿਸੇ ਵਸਤੂ ਪ੍ਰਤੀ ਪਿਆਰ ਦੇ ਮਾਮਲੇ ਵਿਚ ਉਸ ਵਸਤੂ ਨਾਲ ਮੋਹ ਹੁੰਦਾ ਹੈ। ਜਿਸ ਨੂੰ ਅਸੀਂ ਪਿਆਰ ਕਰਦੇ ਹਾਂ, ਉਸ ਦੀ ਸਾਨੂੰ ਬਹੁਤ ਜ਼ਰੂਰਤ ਹੁੰਦੀ ਹੈ। ਉਸ ਲਈ ਅਸੀਂ ਆਪਣੇ ਦਿਲ ਵਿਚ ਡੂੰਘਾ ਲਗਾਵ ਰੱਖਦੇ ਹਾਂ ਅਤੇ ਸਾਨੂੰ ਇਹ ਡਰ ਲੱਗਦਾ ਹੈ ਕਿ ਕਿਤੇ ਉਹ ਵਸਤੂ ਸਾਡੇ ਤੋਂ ਗੁਆਚ ਨਾ ਜਾਵੇ। ਚਾਹੇ ਪਿਆਰ ਆਪਣੇ ਪਰਿਵਾਰ ਪ੍ਰਤੀ ਹੋਵੇ ਜਾਂ ਦੋਸਤਾਂ ਨਾਲ, ਚਾਹੇ ਪ੍ਰੇਮੀ ਨਾਲ ਹੋਵੇ ਜਾਂ ਆਪਣੇ ਸਾਮਾਨ ਅਤੇ ਆਪਣੇ ਦੇਸ਼ ਪ੍ਰਤੀ, ਇਸ ਵਿਚ ਪਿਆਰ ਦੇ ਉਕਤ ਗੁਣ ਹਮੇਸ਼ਾ ਮੌਜੂਦ ਰਹਿੰਦੇ ਹਨ। ਸੰਤ-ਮਹਾਪੁਰਸ਼ ਸਾਨੂੰ ਸਮਝਾਉਂਦੇ ਹਨ ਕਿ ਇਸ ਦੁਨੀਆ ਦਾ ਬਾਹਰਲਾ ਪਿਆਰ ਸਿਰਫ਼ ਕੁਝ ਸਮੇਂ ਲਈ ਹੀ ਰਹਿੰਦਾ ਹੈ। ਇਸ ਦੇ ਉਲਟ ਜੇ ਅਸੀਂ ਸਦੀਵੀ ਪਿਆਰ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਉਹ ਸਾਨੂੰ ਸਿਰਫ਼ ਪ੍ਰਭੂ ਦੁਆਰਾ ਹੀ ਮਿਲ ਸਕਦਾ ਹੈ।
-ਸੰਤ ਰਾਜਿੰਦਰ ਸਿੰਘ।