ਜੀਓ ਤੇ ਜਿਊਣ ਦਿਓ
ਸੁਆਰਥ ਕਾਰਨ ਮਨੁੱਖ ਨੇ ਨਾ ਸਿਰਫ਼ ਇਸ ਸੂਤਰ ਦਾ ਅਨਰਥ ਕਰ ਦਿੱਤਾ, ਬਲਕਿ ਜੀਵ ਨੂੰ ਜੀਵ ਦਾ ਭੋਜਨ ਕਹਿ ਕੇ ਵੈਦਿਕ ਸੱਭਿਆਚਾਰ ਨੂੰ ਵੀ ਕਟਹਿਰੇ ’ਚ ਲਿਆ ਦਿੱਤਾ। ਵੇਦਾਂ ’ਚ ‘ਅਭਯੰ ਨਾ ਪਸ਼ੁਭਯ’ ਕਹਿ ਕੇ ਪਸ਼ੂ ਧਨ ਨੂੰ ਅਭੇ ਦਾਨ ਦੇਣ ਤੇ ‘ਜੀਵੇਮ ਸ਼ਰਦ ਸ਼ਤਮ’ ਕਹਿ ਕੇ ਮਨੁੱਖਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਗਈ ਹੈ।
Publish Date: Sun, 29 Mar 2026 11:29 PM (IST)
Updated Date: Mon, 30 Mar 2026 07:41 AM (IST)
ਇਸ ਜਗਤ ’ਚ ਕੋਈ ਵੀ ਜੀਵ ਆਪਣੀਆਂ ਸਾਰੀਆਂ ਜ਼ਰੂਰਤਾਂ ਦੀ ਪੂਰਤੀ ਖ਼ੁਦ ਨਹੀਂ ਕਰ ਸਕਦਾ। ਉਸ ਨੂੰ ਦੂਜੇ ਜੀਵਾਂ ’ਤੇ ਨਿਰਭਰ ਰਹਿਣਾ ਪੈਂਦਾ ਹੈ। ਇਸ ਲਈ ਜਗਤ ਦੇ ਸਾਰੇ ਪ੍ਰਾਣੀ ਇਕ-ਦੂਜੇ ’ਤੇ ਨਿਰਭਰ ਹਨ। ਸੁਖੀ ਜੀਵਨ ਲਈ ਇਹੀ ਸਹਿ-ਹੋਂਦ ਦਾ ਮੰਨਿਆ ਹੋਇਆ ਸਿਧਾਂਤ ਹੈ। ਸ਼੍ਰੀਮਦਭਗਵਤ ਦੇ ਪਹਿਲੇ ਸਕੰਧ ’ਚ ਕਿਹਾ ਗਿਆ ਹੈ ‘ਜੀਵੋ ਜੀਵਸਯ ਜੀਵਨਮ’ ਭਾਵ ਜੀਵ ਹੀ ਹੋਰ ਜੀਵਾਂ ਦੇ ਜੀਵਨ ਦਾ ਆਧਾਰ ਹੈ।
ਸੁਆਰਥ ਕਾਰਨ ਮਨੁੱਖ ਨੇ ਨਾ ਸਿਰਫ਼ ਇਸ ਸੂਤਰ ਦਾ ਅਨਰਥ ਕਰ ਦਿੱਤਾ, ਬਲਕਿ ਜੀਵ ਨੂੰ ਜੀਵ ਦਾ ਭੋਜਨ ਕਹਿ ਕੇ ਵੈਦਿਕ ਸੱਭਿਆਚਾਰ ਨੂੰ ਵੀ ਕਟਹਿਰੇ ’ਚ ਲਿਆ ਦਿੱਤਾ। ਵੇਦਾਂ ’ਚ ‘ਅਭਯੰ ਨਾ ਪਸ਼ੁਭਯ’ ਕਹਿ ਕੇ ਪਸ਼ੂ ਧਨ ਨੂੰ ਅਭੇ ਦਾਨ ਦੇਣ ਤੇ ‘ਜੀਵੇਮ ਸ਼ਰਦ ਸ਼ਤਮ’ ਕਹਿ ਕੇ ਮਨੁੱਖਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਗਈ ਹੈ। ਜੰਗਲੀ ਜੀਵ ਤਾਂ ਕੁਦਰਤੀ ਕਾਰਨਾਂ ਨਾਲ ਜੀਵ ਹਿੰਸਾ ਕਰਦੇ ਹਨ, ਪਰ ਵਾਤਾਵਰਨ ’ਤੇ ਪੈਦਾ ਹੋਇਆ ਸੰਕਟ ਮਨੁੱਖ ਦੀ ਗ਼ਲਤ ਸੋਚ ਦਾ ਨਤੀਜਾ ਹੈ, ਜੋ ਛੋਟੇ ਸੁਆਰਥ ਤੇ ਮਨੋਰੰਜਨ ਲਈ ਜੀਵ ਹਿੰਸਾ ਕਰਦਾ ਹੈ।
ਅੱਜ ਮਨੁੱਖ ਆਪਣੀ ਹੀ ਪ੍ਰਜਾਤੀ ਲਈ ਸਵਾਲੀਆ ਨਿਸ਼ਾਨ ਬਣ ਗਿਆ ਹੈ, ਜਿਸ ਨਾਲ ਵਿਕਸਤ ਮਨੁੱਖੀ ਸੱਭਿਅਤਾ ਦੇ ਇਸ ਦੌਰ ’ਚ ਵੀ ‘ਜੀਓ ਤੇ ਜਿਊਣ ਦਿਓ’ ਦਾ ਨਾਅਰਾ ਵੱਧ ਪ੍ਰਸੰਗਕ ਹੋ ਗਿਆ ਹੈ। ਸਭ ਜੀਵਾਂ ਦੀ ਕੁਦਰਤੀ ਸਰੰਚਨਾ ਵੱਖ ਹੈ। ਮਨੁੱਖ ਨੂੰ ਛੱਡ ਕੇ ਸਾਰੇ ਜੀਵ ਸੁਭਾਅ ਮੁਤਾਬਕ ਜੀਵਨ ਜਿਊਂਦੇ ਹਨ, ਕਦੀ ਕੁਦਰਤੀ ਨਿਯਮਾਂ ਦੀ ਉਲੰਘਣਾ ਨਹੀਂ ਕਰਦੇ। ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਮਹਾਵੀਰ ਸਵਾਮੀ ਨੇ ‘ਜੀਓ ਤੇ ਜਿਊਣ ਦਿਓ’ ਦਾ ਨਾਅਰ ਦਿੱਤਾ ਸੀ।
ਇਹ ਆਮ ਨਾਅਰਾ ਨਹੀਂ, ਬਲਕਿ ਸਮੁੱਚਾ ਜੀਵਨ ਦਰਸ਼ਨ ਹੈ, ਜੋ ਦੁਨੀਆ ਦੇ ਸਾਰੇ ਨਾਗਰਿਕਾਂ ਨੂੰ ਸਨਮਾਨ ਦੇ ਨਾਲ ਜਿਊਣ ਅਤੇ ਸਾਰੇ ਦੇਸ਼ਾਂ ਦੀ ਖ਼ੁਦਮੁਖ਼ਤਿਆਰੀ ਦੀ ਰੱਖਿਆ ਦਾ ਅਧਿਕਾਰ ਦਿੰਦਾ ਹੈ। ਆਲਮੀ ਸੰਘਰਸ਼ ਇਸ ਦੀ ਉਲੰਘਣਾ ਦਾ ਨਤੀਜਾ ਹੈ। ਇਸ ਨੂੰ ਰੋਕਣ ਲਈ ਇਹ ਨਾਅਰਾ ਕਾਰਗਰ ਸਿੱਧ ਹੋ ਸਕਦਾ ਹੈ। ਇਸ ਲਈ ਇਸ ਦਾ ਮੂਲ ਭਾਵ ‘ਸਰਵੇ ਭਵੰਤੁ ਸੁਖਿਨ’ ਦੇ ਵੈਦਿਕ ਮੰਤਰ ’ਚ ਸ਼ਾਮਲ ਹੈ। ‘ਅਹਿੰਸਾ ਪਰਮੋ ਧਰਮ’ ਦਾ ਸੁਨੇਹਾ ਦੇਣ ਵਾਲੇ ਵੈਦਿਕ ਸੱਭਿਆਚਾਰ ’ਚ ਹਿੰਸਾ ਦਾ ਕੋਈ ਸਥਾਨ ਨਹੀਂ।
-ਡਾ. ਸੱਤਿਆ ਪ੍ਰਕਾਸ਼ ਮਿਸ਼ਰ