ਸੱਚਾਈ ਨੂੰ ਸਿਰਫ਼ ਆਦਰਸ਼ ਵਾਂਗ ਨਾ ਮੰਨੀਏ, ਬਲਕਿ ਵਤੀਰੇ ਦਾ ਹਿੱਸਾ ਬਣਾਈਏ
ਸੱਚਾ ਵਿਅਕਤੀ ਸਦਾ ਆਪਣੇ ਸਿਧਾਂਤਾਂ ’ਤੇ ਅਡੋਲ ਰਹਿੰਦਾ ਹੈ। ਉਸ ਦੀ ਕਹਿਣੀ ਤੇ ਕਰਨੀ ’ਚ ਕੋਈ ਫ਼ਰਕ ਨਹੀਂ ਹੁੰਦਾ। ਉਹ ਸਾਰਿਆਂ ਦਾ ਵਿਸ਼ਵਾਸਪਾਤਰ ਹੁੰਦਾ ਹੈ। ਸੱਚਾਈ ਉਹ ਦੀਵਾ ਹੈ, ਜੋ ਨਿਰਾਸ਼ਾ ਦੇ ਹਨੇਰੇ ’ਚ ਰਾਹ ਦਿਖਾਉਂਦੀ ਹੈ। ਇਹ ਇਕ ਕੀਮਤੀ ਨੈਤਿਕ ਗੁਣ ਹੈ। ਸੱਚਾ ਵਿਅਕਤੀ ਸਦਾ ਸਮਾਜ ’ਚ ਸਨਮਾਨ ਹਾਸਲ ਕਰਦਾ ਹੈ, ਪਰਿਵਾਰ ’ਚ ਵਿਸ਼ਵਾਸ ਹਾਸਲ ਕਰਦਾ ਹੈ ਤੇ ਆਪਣੇ ਅੰਦਰ ਆਤਮ ਸ਼ਾਂਤੀ ਹਾਸਲ ਕਰਦਾ ਹੈ।
Publish Date: Thu, 05 Feb 2026 10:59 PM (IST)
Updated Date: Fri, 06 Feb 2026 07:41 AM (IST)
ਸੱਚਾਈ ਇਕ ਅਜਿਹਾ ਗੁਣ ਹੈ ਜੋ ਮਨੁੱਖ ਨੂੰ ਸੋਹਣੀ ਅਤੇ ਮਿਸਾਲੀ ਸ਼ਖ਼ਸੀਅਤ ਪ੍ਰਦਾਨ ਕਰਦੇ ਹੋਏ ਸਮਾਜ ’ਚ ਉਸ ਨੂੰ ਇਕ ਵਿਲੱਖਣ ਪਛਾਣ ਦਿਵਾਉਂਦਾ ਹੈ। ਸੱਚਾਈ ਤੋਂ ਭਾਵ ਸਿਰਫ਼ ਸੱਚ ਬੋਲਣਾ ਹੀ ਨਹੀਂ ਹੈ, ਬਲਕਿ ਹਰ ਸਮੇਂ ਸੱਚ ਦੇ ਪ੍ਰਤੀ ਪੱਕੇ ਰਹਿਣਾ, ਸੱਚ ਨੂੰ ਜੀਵਨ ਦਾ ਮੂਲ ਆਧਾਰ ਬਣਾਉਣਾ ਤੇ ਹਰੇਕ ਹਾਲਾਤ ’ਚ ਸੱਚ ਨਾਲ ਚੱਲਣਾ ਹੈ। ਇਹ ਇਕ ਅਜਿਹੀ ਤਾਕਤ ਹੈ ਜੋ ਵਿਅਕਤੀ ਦੇ ਚਰਿੱਤਰ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹੋਏ ਉਸ ਨੂੰ ਹੌਸਲੇ ਦਾ ਕਵਚ ਪ੍ਰਦਾਨ ਕਰਦੀ ਹੈ। ਤੇਜ਼ ਅਤੇ ਬੇਕਾਬੂ ਮੁਕਾਬਲਾ ਨੈਤਿਕਤਾ ਨੂੰ ਪਿੱਛੇ ਛੱਡ ਦਿੰਦਾ ਹੈ।
ਅਜਿਹੇ ਵਾਤਾਵਰਨ ’ਚ ਸੱਚਾਈ ਦਾ ਮਹੱਤਵ ਹੋਰ ਵਧ ਜਾਂਦਾ ਹੈ, ਕਿਉਂਕਿ ਝੂਠ, ਧੋਖਾ, ਦਿਖਾਵਾ ਤੇ ਸਵਾਰਥ ਵਰਗੇ ਔਗੁਣਾਂ ਵਿਚਾਲੇ ਸੱਚਾਈ ਉਮੀਦ ਦੀ ਇਕ ਕਿਰਨ ਦੇ ਵਾਂਗ ਹੁੰਦੀ ਹੈ। ਸੱਚਾਈ ਦਾ ਅਰਥ ਹੈ-ਵਿਚਾਰਾਂ ’ਚ ਸੱਚਾਈ ਅਤੇ ਸ਼ੁੱਧਤਾ, ਵਿਵਹਾਰ ’ਚ ਇਮਾਨਦਾਰੀ, ਫ਼ਰਜ਼ਾਂ ’ਚ ਪਾਰਦਰਸ਼ਤਾ, ਫ਼ੈਸਲਿਆਂ ’ਚ ਇਨਸਾਫ਼ ਅਤੇ ਨਿਰਪੱਖਤਾ ਤੇ ਅੰਤਰ ਆਤਮਾ ਨਾਲ ਸਿੱਧਾ ਜੁੜਨਾ। ਸੱਚ ਹੀ ਕਿਹਾ ਗਿਆ ਹੈ ਕਿ ‘ਸੱਚ ਇਕ ਵਾਰ ਜਿੱਤਦਾ ਹੈ, ਝੂਠ ਵਾਰ-ਵਾਰ ਹਾਰਦਾ ਹੈ।’ ਸੱਚਾਈ ਦੀ ਸੱਚੀ ਪਛਾਣ ਉਲਟ ਅਤੇ ਮੁਸ਼ਕਲ ਹਾਲਾਤ ’ਚ ਹੀ ਹੁੰਦੀ ਹੈ।
ਸੱਚਾ ਵਿਅਕਤੀ ਸਦਾ ਆਪਣੇ ਸਿਧਾਂਤਾਂ ’ਤੇ ਅਡੋਲ ਰਹਿੰਦਾ ਹੈ। ਉਸ ਦੀ ਕਹਿਣੀ ਤੇ ਕਰਨੀ ’ਚ ਕੋਈ ਫ਼ਰਕ ਨਹੀਂ ਹੁੰਦਾ। ਉਹ ਸਾਰਿਆਂ ਦਾ ਵਿਸ਼ਵਾਸਪਾਤਰ ਹੁੰਦਾ ਹੈ। ਸੱਚਾਈ ਉਹ ਦੀਵਾ ਹੈ, ਜੋ ਨਿਰਾਸ਼ਾ ਦੇ ਹਨੇਰੇ ’ਚ ਰਾਹ ਦਿਖਾਉਂਦੀ ਹੈ। ਇਹ ਇਕ ਕੀਮਤੀ ਨੈਤਿਕ ਗੁਣ ਹੈ। ਸੱਚਾ ਵਿਅਕਤੀ ਸਦਾ ਸਮਾਜ ’ਚ ਸਨਮਾਨ ਹਾਸਲ ਕਰਦਾ ਹੈ, ਪਰਿਵਾਰ ’ਚ ਵਿਸ਼ਵਾਸ ਹਾਸਲ ਕਰਦਾ ਹੈ ਤੇ ਆਪਣੇ ਅੰਦਰ ਆਤਮ ਸ਼ਾਂਤੀ ਹਾਸਲ ਕਰਦਾ ਹੈ।
ਅੱਜ ਦੇ ਸਮੇਂ ’ਚ ਤਾਂ ਇਹ ਹੋਰ ਜ਼ਰੂਰੀ ਹੋ ਗਿਆ ਹੈ ਕਿ ਅਸੀਂ ਸੱਚਾਈ ਨੂੰ ਸਿਰਫ਼ ਆਦਰਸ਼ ਵਾਂਗ ਨਾ ਮੰਨੀਏ, ਬਲਕਿ ਉਸ ਨੂੰ ਆਪਣੇ ਵਤੀਰੇ ਦਾ ਹਿੱਸਾ ਬਣਾਈਏ, ਕਿਉਂਕਿ ਸੱਚਾਈ ਹੀ ਉਹ ਤਾਕਤ ਹੈ ਜੋ ਵਿਅਕਤੀ ਦੀ ਮਹਾਨਤਾ, ਸਮਾਜ ਦੀ ਸਿਹਤ ਅਤੇ ਰਾਸ਼ਟਰ ਦੀ ਤਰੱਕੀ ਦਾ ਇਕ ਮੁੱਖ ਜ਼ਰੀਆ ਹੈ। ਬਿਨਾਂ ਸ਼ੱਕ ਸੱਚਾਈ ਦੇ ਰਾਹ ’ਤੇ ਤੁਰਨਾ ਇਕ ਮੁਸ਼ਕਲ ਕੰਮ ਹੈ। ਪਰ ਇਕ ਵਾਰ ਇਸ ਰਾਹ ’ਤੇ ਅੱਗੇ ਵਧਣ ਨਾਲ ਵਿਅਕਤੀ ਸਦਾ ਲਈ ਮੁਸ਼ਕਲਾਂ ਤੋਂ ਦੂਰ ਹੋ ਜਾਂਦਾ ਹੈ।
-ਪ੍ਰੇਰਣਾ ਅਵਸਥੀ।