Chaitra Navratri 2026: ਕੀ ਇਨ੍ਹਾਂ 9 ਦਿਨਾਂ 'ਚ ਵਿਆਹ-ਮੁੰਡਨ ਕਰਨਾ ਸ਼ੁਭ ਹੈ? ਜਾਣੋ ਕੀ ਕਹਿੰਦੇ ਹਨ ਜੋਤਿਸ਼ ਸ਼ਾਸਤਰ
ਚੇਤ ਦੇ ਨਰਾਤਿਆਂ ਦਾ ਸਮਾਂ ਅਧਿਆਤਮਿਕ ਰੂਪ ਵਿੱਚ ਬਹੁਤ ਪਾਵਨ ਮੰਨਿਆ ਜਾਂਦਾ ਹੈ ਅਤੇ ਇਸ ਸਾਲ ਇਸ ਦੀ ਸ਼ੁਰੂਆਤ 19 ਮਾਰਚ 2026 ਤੋਂ ਹੋ ਰਹੀ ਹੈ। ਅਕਸਰ ਲੋਕਾਂ ਦੇ ਮਨ ਵਿੱਚ ਇਹ ਸਵਾਲ ਉੱਠਦਾ ਹੈ ਕਿ ਕੀ ਇਨ੍ਹਾਂ ਨੌਂ ਦਿਨਾਂ ਵਿੱਚ ਵਿਆਹ, ਮੁੰਡਨ ਜਾਂ ਗ੍ਰਹਿ ਪ੍ਰਵੇਸ਼ ਵਰਗੇ ਵੱਡੇ ਕੰਮ ਕੀਤੇ ਜਾ ਸਕਦੇ ਹਨ?
Publish Date: Tue, 17 Mar 2026 11:56 AM (IST)
Updated Date: Tue, 17 Mar 2026 12:01 PM (IST)

ਦਿਵਿਆ ਗੌਤਮ, ਐਸਟ੍ਰੋਪੱਤਰੀ। ਚੇਤ ਦੇ ਨਰਾਤਿਆਂ ਦਾ ਸਮਾਂ ਅਧਿਆਤਮਿਕ ਰੂਪ ਵਿੱਚ ਬਹੁਤ ਪਾਵਨ ਮੰਨਿਆ ਜਾਂਦਾ ਹੈ ਅਤੇ ਇਸ ਸਾਲ ਇਸ ਦੀ ਸ਼ੁਰੂਆਤ 19 ਮਾਰਚ 2026 ਤੋਂ ਹੋ ਰਹੀ ਹੈ। ਅਕਸਰ ਲੋਕਾਂ ਦੇ ਮਨ ਵਿੱਚ ਇਹ ਸਵਾਲ ਉੱਠਦਾ ਹੈ ਕਿ ਕੀ ਇਨ੍ਹਾਂ ਨੌਂ ਦਿਨਾਂ ਵਿੱਚ ਵਿਆਹ, ਮੁੰਡਨ ਜਾਂ ਗ੍ਰਹਿ ਪ੍ਰਵੇਸ਼ ਵਰਗੇ ਵੱਡੇ ਕੰਮ ਕੀਤੇ ਜਾ ਸਕਦੇ ਹਨ?
ਨਰਾਤਿਆਂ ਨੂੰ ਆਪਣੇ ਆਪ ਵਿੱਚ ਇੱਕ 'ਅਬੂਝ ਮੁਹੂਰਤ' ਮੰਨਿਆ ਜਾਂਦਾ ਹੈ, ਯਾਨੀ ਇਸ ਦੌਰਾਨ ਮਾਂ ਦੁਰਗਾ ਦੀ ਸ਼ਕਤੀ ਚਾਰੋਂ ਪਾਸੇ ਹੁੰਦੀ ਹੈ ਪਰ ਸ਼ਾਸਤਰਾਂ ਅਤੇ ਜਤੋਇਸ਼ ਦੇ ਨਜ਼ਰੀਏ ਤੋਂ ਹਰ ਸ਼ੁਭ ਕੰਮ ਦੇ ਆਪਣੇ ਵੱਖਰੇ ਨਿਯਮ ਹੁੰਦੇ ਹਨ। ਜੇਕਰ ਤੁਸੀਂ ਵੀ ਇਸ ਦੌਰਾਨ ਕਿਸੇ ਮਾਂਗਲਿਕ ਕਾਰਜ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਕਿਹੜੇ ਕੰਮਾਂ ਲਈ ਇਹ ਸਮਾਂ ਸਭ ਤੋਂ ਉੱਤਮ ਹੈ ਅਤੇ ਕਿਨ੍ਹਾਂ ਲਈ ਰੁਕਣਾ ਬਿਹਤਰ ਹੈ।
ਗ੍ਰਹਿ ਪ੍ਰਵੇਸ਼ ਅਤੇ ਮੁੰਡਨ ਲਈ ਕੀ ਹੈ ਨਿਯਮ?
ਨਰਾਤਿਆਂ ਦੇ ਨੌਂ ਦਿਨ ਕਿਸੇ ਵੀ ਨਵੀਂ ਸ਼ੁਰੂਆਤ ਲਈ ਬਹੁਤ ਸ਼ੁਭ ਮੰਨੇ ਜਾਂਦੇ ਹਨ। ਜੇਕਰ ਤੁਸੀਂ ਨਵੇਂ ਘਰ ਵਿੱਚ ਸ਼ਿਫਟ ਹੋਣ ਜਾਂ ਗ੍ਰਹਿ ਪ੍ਰਵੇਸ਼ ਕਰਨ ਬਾਰੇ ਸੋਚ ਰਹੇ ਹੋ, ਤਾਂ ਨਰਾਤਿਆਂ ਦਾ ਸਮਾਂ ਇਸ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਮੁੰਡਨ ਸੰਸਕਾਰ ਲਈ ਵੀ ਨਰਾਤਿਆਂ ਦੇ ਦਿਨਾਂ ਨੂੰ ਕਾਫੀ ਫਲਦਾਇਕ ਮੰਨਿਆ ਗਿਆ ਹੈ ਕਿਉਂਕਿ ਇਸ ਸਮੇਂ ਵਾਤਾਵਰਣ ਵਿੱਚ ਸਾਤਵਿਕਤਾ ਬਹੁਤ ਜ਼ਿਆਦਾ ਹੁੰਦੀ ਹੈ।
ਇਨ੍ਹਾਂ ਕਾਰਜਾਂ ਨੂੰ ਕਰਨ ਨਾਲ ਘਰ ਵਿੱਚ ਸੁਖ-ਸ਼ਾਂਤੀ ਆਉਂਦੀ ਹੈ ਅਤੇ ਬੱਚਿਆਂ 'ਤੇ ਮਾਂ ਦੀ ਕਿਰਪਾ ਬਣੀ ਰਹਿੰਦੀ ਹੈ। ਇਹ ਸਮਾਂ ਤੁਹਾਡੇ ਜੀਵਨ ਦੇ ਨਵੇਂ ਅਧਿਆਏ ਦੀ ਸਹੀ ਨੀਂਹ ਰੱਖਣ ਵਿੱਚ ਮਦਦਗਾਰ ਹੁੰਦਾ ਹੈ।
ਕੀ ਨਰਾਤਿਆਂ ਵਿੱਚ ਵਿਆਹ ਕਰਨਾ ਵਰਜਿਤ ਹੈ?
ਵਿਆਹ ਦੇ ਮਾਮਲੇ ਵਿੱਚ ਨਿਯਮ ਥੋੜ੍ਹੇ ਵੱਖਰੇ ਹੋ ਜਾਂਦੇ ਹਨ। ਹਾਲਾਂਕਿ ਨਰਾਤਿਆਂ ਦੇ ਦਿਨ ਬਹੁਤ ਪਵਿੱਤਰ ਹਨ ਪਰ ਹਿੰਦੂ ਧਰਮ ਵਿੱਚ ਵਿਆਹ ਹਮੇਸ਼ਾ 'ਸ਼ੁੱਕਰ ਤਾਰੇ' ਦੇ ਉਦੇ ਹੋਣ ਅਤੇ ਵਿਸ਼ੇਸ਼ 'ਵਿਆਹ ਮੁਹੂਰਤ' ਦੇ ਆਧਾਰ 'ਤੇ ਹੀ ਕੀਤੇ ਜਾਂਦੇ ਹਨ। ਕਈ ਵਾਰ ਨਰਾਤਿਆਂ ਦੌਰਾਨ ਵਿਆਹ ਲਈ ਜ਼ਰੂਰੀ ਨਕਸ਼ੱਤਰ ਜਾਂ ਗ੍ਰਹਿਆਂ ਦੀ ਸਥਿਤੀ ਮੇਲ ਨਹੀਂ ਖਾਂਦੀ।
ਇਸ ਤੋਂ ਇਲਾਵਾ, ਨਰਾਤਿਆਂ ਦਾ ਸਮਾਂ ਪੂਰੀ ਤਰ੍ਹਾਂ ਮਾਂ ਦੀ ਭਗਤੀ, ਸੰਜਮ ਅਤੇ ਸਾਤਵਿਕ ਜੀਵਨ ਲਈ ਸਮਰਪਿਤ ਹੁੰਦਾ ਹੈ, ਜਦਕਿ ਵਿਆਹ ਇੱਕ ਸੰਸਾਰਕ ਉਤਸਵ ਹੈ। ਇਸ ਲਈ ਬਹੁਤ ਸਾਰੇ ਲੋਕ ਇਸ ਦੌਰਾਨ ਵਿਆਹ ਕਰਨ ਤੋਂ ਬਚਦੇ ਹਨ ਤਾਂ ਜੋ ਪੂਰਾ ਧਿਆਨ ਕੇਵਲ ਪੂਜਾ-ਪਾਠ ਵਿੱਚ ਲਗਾਇਆ ਜਾ ਸਕੇ।
ਨਵੀਂ ਸ਼ੁਰੂਆਤ ਅਤੇ ਖਰੀਦਦਾਰੀ ਲਈ ਸਭ ਤੋਂ ਉੱਤਮ ਸਮਾਂ
ਭਾਵੇਂ ਵਿਆਹ ਲਈ ਮੁਹੂਰਤ ਦੇਖਣਾ ਜ਼ਰੂਰੀ ਹੋਵੇ ਪਰ ਨਵਾਂ ਕਾਰੋਬਾਰ ਸ਼ੁਰੂ ਕਰਨ, ਗੱਡੀ ਖਰੀਦਣ ਜਾਂ ਸੋਨਾ ਖਰੀਦਣ ਲਈ ਨਰਾਤਿਆਂ ਤੋਂ ਬਿਹਤਰ ਕੋਈ ਸਮਾਂ ਨਹੀਂ ਹੈ। ਇਨ੍ਹਾਂ ਨੌਂ ਦਿਨਾਂ ਵਿੱਚ ਕੀਤਾ ਗਿਆ ਕੋਈ ਵੀ ਨਿਵੇਸ਼ ਜਾਂ ਨਵਾਂ ਕੰਮ ਲੰਬੇ ਸਮੇਂ ਤੱਕ ਲਾਭ ਦਿੰਦਾ ਹੈ ਅਤੇ ਖੁਸ਼ਹਾਲੀ ਦੇ ਦੁਆਰ ਖੋਲ੍ਹਦਾ ਹੈ।
ਇਸ ਦੌਰਾਨ ਦਾਨ-ਪੁੰਨ ਕਰਨ ਅਤੇ ਆਰਤੀ ਵਿੱਚ ਸ਼ਾਮਲ ਹੋਣ ਨਾਲ ਮਨ ਨੂੰ ਅਸੀਮ ਸ਼ਾਂਤੀ ਮਿਲਦੀ ਹੈ। ਜਦੋਂ ਤੁਸੀਂ ਪੂਰੀ ਸ਼ਰਧਾ ਨਾਲ ਮਾਂ ਦੀ ਅਰਾਧਨਾ ਕਰਦੇ ਹੋ ਤਾਂ ਤੁਹਾਡੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਹਨ।