ਮਨੁੱਖੀ ਜੀਵਨ ’ਚ ਸੰਜਮ ਦੀ ਮਹੱਤਤਾ
ਸੰਜਮ ਦਾ ਅਰਥ ਹੈ ਆਪਣੀਆਂ ਭਾਵਨਾਵਾਂ ’ਤੇ ਨਿਯੰਤਰਣ ਰੱਖਣਾ ਅਤੇ ਸਮਝਦਾਰੀ ਨਾਲ ਕੰਮਕਾਰ ਕਰਨਾ। ਛੋਟੀਆਂ-ਮੋਟੀਆਂ ਗੱਲਾਂ ’ਤੇ ਆਪਾ ਖੋ ਦੇਣ ਨਾਲ ਅਕਸਰ ਵੱਡੀਆਂ ਅਤੇ ਨਾਖ਼ੁਸ਼ਗਵਾਰ ਘਟਨਾਵਾਂ ਵਾਪਰ ਜਾਂਦੀਆਂ ਹਨ। ਸੰਜਮ ਦੀ ਘਾਟ ਨਾ ਸਿਰਫ਼ ਪਰਿਵਾਰਾਂ ਨੂੰ ਤਬਾਹ ਕਰ ਦਿੰਦੀ ਹੈ ਸਗੋਂ ਕਈ ਵਾਰ ਭਿਆਨਕ ਅਪਰਾਧਕ ਘਟਨਾਵਾਂ ਦਾ ਕਾਰਨ ਵੀ ਬਣ ਜਾਂਦੀ ਹੈ।
Publish Date: Fri, 06 Mar 2026 10:19 PM (IST)
Updated Date: Sat, 07 Mar 2026 07:40 AM (IST)
ਸੰਜਮ ਦਾ ਅਰਥ ਹੈ ਆਪਣੀਆਂ ਭਾਵਨਾਵਾਂ ’ਤੇ ਨਿਯੰਤਰਣ ਰੱਖਣਾ ਅਤੇ ਸਮਝਦਾਰੀ ਨਾਲ ਕੰਮਕਾਰ ਕਰਨਾ। ਛੋਟੀਆਂ-ਮੋਟੀਆਂ ਗੱਲਾਂ ’ਤੇ ਆਪਾ ਖੋ ਦੇਣ ਨਾਲ ਅਕਸਰ ਵੱਡੀਆਂ ਅਤੇ ਨਾਖ਼ੁਸ਼ਗਵਾਰ ਘਟਨਾਵਾਂ ਵਾਪਰ ਜਾਂਦੀਆਂ ਹਨ। ਸੰਜਮ ਦੀ ਘਾਟ ਨਾ ਸਿਰਫ਼ ਪਰਿਵਾਰਾਂ ਨੂੰ ਤਬਾਹ ਕਰ ਦਿੰਦੀ ਹੈ ਸਗੋਂ ਕਈ ਵਾਰ ਭਿਆਨਕ ਅਪਰਾਧਕ ਘਟਨਾਵਾਂ ਦਾ ਕਾਰਨ ਵੀ ਬਣ ਜਾਂਦੀ ਹੈ। ਜੇਕਰ ਸਕੇ ਭਰਾਵਾਂ ਵਿਚਕਾਰ ਕਿਸੇ ਗੱਲ ’ਤੇ ਜਜ਼ਬਾਤੀ ਹੋ ਕੇ ਸੰਜਮ ਟੁੱਟ ਜਾਂਦਾ ਹੈ ਤਾਂ ਉਹ ਇਕ-ਦੂਜੇ ਦੀ ਜਾਨ ਲੈਣ ’ਤੇ ਵੀ ਉਤਾਰੂ ਹੋ ਜਾਂਦੇ ਹਨ।
ਸੰਜਮ ਇਕ ਅਜਿਹਾ ਉੱਚਤਮ ਭਾਵ ਹੈ ਜਿਸ ’ਤੇ ਚੱਲ ਕੇ ਨਾ ਸਿਰਫ਼ ਜੀਵਨ ਸੁਖਦਾਇਕ ਰਹਿੰਦਾ ਹੈ, ਸਗੋਂ ਕਈ ਅਣਚਾਹੀਆਂ ਘਟਨਾਵਾਂ ਤੋਂ ਵੀ ਬਚਿਆ ਜਾ ਸਕਦਾ ਹੈ। ਜਦੋਂ ਵਿਅਕਤੀ ਸੰਜਮ ਦੀ ਲਛਮਣ ਰੇਖਾ ਲੰਘ ਜਾਂਦਾ ਹੈ ਤਾਂ ਰਿਸ਼ਤਿਆਂ ਵਿਚ ਮਰਿਆਦਾ ਅਤੇ ਛੋਟੇ-ਵੱਡੇ ਦਾ ਖ਼ਿਆਲ ਖ਼ਤਮ ਹੋ ਜਾਂਦਾ ਹੈ। ਇਕ-ਦੂਜੇ ਨੂੰ ਅਪਮਾਨਤ ਕਰਨਾ ਅਤੇ ਮਾਨਸਿਕ ਤੌਰ ’ਤੇ ਤੰਗ ਕਰਨਾ-ਇਨ੍ਹਾਂ ਸਭ ਦੇ ਮੂਲ ’ਚ ਸੰਜਮ ਤੋਂ ਬੇਮੁੱਖ ਹੋਣਾ ਹੀ ਹੈ। ਸੰਜਮ ਖੋ ਜਾਣ ’ਤੇ ਜੀਵਨ ਦੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਵੀ ਇੰਨੀਆਂ ਵੱਡੀਆਂ ਅਤੇ ਭਿਆਨਕ ਲੱਗਣ ਲੱਗਦੀਆਂ ਹਨ ਕਿ ਮਨੁੱਖ ਉਨ੍ਹਾਂ ਵਿਚ ਹੀ ਉਲਝ ਕੇ ਰਹਿ ਜਾਂਦਾ ਹੈ। ਸੰਸਾਰ ਵਿਚ ਅਜਿਹੀ ਕੋਈ ਵੀ ਸਮੱਸਿਆ ਨਹੀਂ ਹੈ ਜਿਸ ਦਾ ਹੱਲ ਸੰਭਵ ਨਾ ਹੋਵੇ। ਜ਼ਰੂਰਤ ਸਿਰਫ਼ ਇਸ ਗੱਲ ਦੀ ਹੈ ਕਿ ਅਸੀਂ ਬਿਨਾਂ ਪਰੇਸ਼ਾਨ ਹੋਏ ਸੰਜਮ ਨਾਲ ਉਸ ਸਮੱਸਿਆ ’ਤੇ ਚਿੰਤਨ-ਮਨਨ ਕਰੀਏ। ਸੰਜਮ ਵਾਲੇ ਜੀਵਨ ਦੀ ਦਿਸ਼ਾ ਵਿਚ ਪਹਿਲਾ ਕਦਮ ਇਹ ਹੈ ਕਿ ਜਦੋਂ ਵੀ ਮਨ ਵਿਚ ਉਤੇਜਨਾ ਦਾ ਭਾਵ ਪੈਦਾ ਹੋਵੇ ਤਾਂ ਵਿਅਕਤੀ ਨੂੰ ਇਕਾਂਤ ਵਿਚ ਬੈਠ ਕੇ ਸ਼ਾਂਤ ਚਿੱਤ ਹੋ ਕੇ ਵਿਚਾਰ ਕਰਨਾ ਚਾਹੀਦਾ ਹੈ। ਜੀਵਨ ਵਿਚ ਸੁੱਖ ਅਤੇ ਦੁੱਖ, ਦੋਵਾਂ ਦਾ ਆਗਮਨ ਨਿਰੰਤਰ ਹੁੰਦਾ ਰਹਿੰਦਾ ਹੈ। ਸੁੱਖ ਦੇ ਸਮੇਂ ਜਿਨ੍ਹਾਂ ਭਲੇ ਵਿਅਕਤੀਆਂ ਨਾਲ ਸਾਡੇ ਮਿੱਠੇ ਰਿਸ਼ਤੇ ਹੁੰਦੇ ਸਨ, ਉਤੇਜਨਾ ਦੇ ਪਲਾਂ ਵਿਚ ਉਨ੍ਹਾਂ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ ਕਿ ਇਸ ਮਾਨਸਿਕ ਅਸ਼ਾਂਤੀ ਨੂੰ ਕਿਵੇਂ ਦੂਰ ਕੀਤਾ ਜਾਵੇ। ਕਿਸੇ ਵੀ ਸਮੱਸਿਆ ਦੇ ਹੱਲ ਵਿਚ ਕੁਝ ਸਮਾਂ ਲੱਗ ਸਕਦਾ ਹੈ, ਇਸ ਲਈ ਸਬਰ ਰੱਖਣਾ ਬੇਹੱਦ ਜ਼ਰੂਰੀ ਹੈ। ਜੋ ਮਨੁੱਖ ਸੰਕਟਾਂ ਵਿਚ ਸਬਰ-ਸੰਤੋਖ ਦਾ ਪੱਲਾ ਨਹੀਂ ਛੱਡਦੇ, ਉਹ ਉਨ੍ਹਾਂ ਤੋਂ ਸਹਿਜੇ ਹੀ ਪਾਰ ਪਾ ਲੈਂਦੇ ਹਨ। ਸੰਜਮ ਬਣਾਈ ਰੱਖਣ ਲਈ ਮਹਾਪੁਰਸ਼ਾਂ ਦੇ ਜੀਵਨ- ਚਰਿੱਤਰ ਦਾ ਅਧਿਐਨ ਬ੍ਰਹਮ ਅਸਤਰ ਹੈ।