ਅਸੀਂ ਖ਼ੁਦ ਨੂੰ ਕਿਵੇਂ ਸੁਧਾਰੀਏ?
ਇਹ ਅਸੀਂ ਸਾਰੇ ਇਸ ਲਈ ਕਰਦੇ ਹਾਂ ਤਾਂ ਕਿ ਸਾਨੂੰ ਚੰਗੀ ਨੌਕਰੀ ਮਿਲੇ। ਇਸੇ ਤਰ੍ਹਾਂ ਜਦ ਵੀ ਲੋਕ ਆਪਣੇ ਕੰਮ ਜਾਂ ਵਪਾਰ ਲਈ ਕਰਜ਼ਾ ਲੈਣ ਬੈਂਕ ਵਿਚ ਜਾਂਦੇ ਹਨ ਤਾਂ ਉਹ ਉਨ੍ਹਾਂ ਕੋਲ ਆਪਣੇ ਚੰਗੇ ਕੰਮਾਂ ਦਾ ਜ਼ਿਕਰ ਕਰਦੇ ਹਨ ਅਤੇ ਆਪਣੀਆਂ ਸਾਰੀਆਂ ਆਰਥਿਕ ਉਪਲਬਧੀਆਂ ਬਾਰੇ ਦੱਸਦੇ ਹਨ।
Publish Date: Sat, 07 Mar 2026 11:08 PM (IST)
Updated Date: Sun, 08 Mar 2026 07:42 AM (IST)
ਅਸੀਂ ਇਸ ਦੁਨੀਆ ਵਿਚ ਜਦ ਵੀ ਹੋਰਾਂ ਨੂੰ ਮਿਲਦੇ ਹਾਂ ਤਾਂ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਸਿਰਫ਼ ਸਾਡੀਆਂ ਚੰਗੀਆਂ ਗੱਲਾਂ ਹੀ ਉਨ੍ਹਾਂ ਨੂੰ ਪਤਾ ਲੱਗਣ। ਉਸ ਵਕਤ ਅਸੀਂ ਆਪਣੀਆਂ ਗ਼ਲਤੀਆਂ ਨੂੰ ਉਨ੍ਹਾਂ ਤੋਂ ਲੁਕਾਉਂਦੇ ਹਾਂ ਤਾਂ ਕਿ ਉਨ੍ਹਾਂ ਨੂੰ ਸਾਡੀ ਕਿਸੇ ਗ਼ਲਤ ਗੱਲ ਦਾ ਪਤਾ ਨਾ ਲੱਗ ਸਕੇ।
ਇਸੇ ਤਰ੍ਹਾਂ ਜਦ ਵੀ ਅਸੀਂ ਨੌਕਰੀ ਲਈ ਅਰਜ਼ੀ ਦਿੰਦੇ ਹਾਂ ਤਾਂ ਵੀ ਅਸੀਂ ਸੰਖੇਪ ਵੇਰਵੇ ਵਿਚ ਆਪਣੇ ਚੰਗੇ ਅਨੁਭਵ ਅਤੇ ਆਪਣੀਆਂ ਚੰਗੀਆਂ ਆਦਤਾਂ ਮੁੱਖ ਤੌਰ ’ਤੇ ਦਰਸਾਉਂਦੇ ਹਾਂ। ਕਈ ਲੋਕ ਅਜਿਹੇ ਹੁੰਦੇ ਹਨ ਜੋ ਆਪਣੀਆਂ ਸਾਰੀਆਂ ਕਮੀਆਂ ਲੁਕਾਉਂਦੇ ਹਨ ਅਤੇ ਆਪਣੀਆਂ ਵੱਡੀਆਂ ਉਪਲਬਧੀਆਂ ਨੂੰ ਹੀ ਸਾਹਮਣੇ ਰੱਖਦੇ ਹਨ। ਜਦ ਨਿਯੁਕਤੀ ਕਰਨ ਵਾਲੇ ਅਜਿਹੇ ਬਾਇਓਡਾਟਾ ਨੂੰ ਪੜ੍ਹਦੇ ਹਨ ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਬਹੁਤ ਮਹਾਨ ਹਾਂ।
ਇਹ ਅਸੀਂ ਸਾਰੇ ਇਸ ਲਈ ਕਰਦੇ ਹਾਂ ਤਾਂ ਕਿ ਸਾਨੂੰ ਚੰਗੀ ਨੌਕਰੀ ਮਿਲੇ। ਇਸੇ ਤਰ੍ਹਾਂ ਜਦ ਵੀ ਲੋਕ ਆਪਣੇ ਕੰਮ ਜਾਂ ਵਪਾਰ ਲਈ ਕਰਜ਼ਾ ਲੈਣ ਬੈਂਕ ਵਿਚ ਜਾਂਦੇ ਹਨ ਤਾਂ ਉਹ ਉਨ੍ਹਾਂ ਕੋਲ ਆਪਣੇ ਚੰਗੇ ਕੰਮਾਂ ਦਾ ਜ਼ਿਕਰ ਕਰਦੇ ਹਨ ਅਤੇ ਆਪਣੀਆਂ ਸਾਰੀਆਂ ਆਰਥਿਕ ਉਪਲਬਧੀਆਂ ਬਾਰੇ ਦੱਸਦੇ ਹਨ। ਕਿਉਂਕਿ ਉਹ ਆਪਣੇ-ਆਪ ਨੂੰ ਇਕ ਭਰੋਸੇਮੰਦ ਗਾਹਕ ਦਿਖਾਉਣਾ ਚਾਹੁੰਦੇ ਹਨ, ਨਾ ਕਿ ਇਕ ਇਤਰਾਜ਼ਯੋਗ ਵਿਅਕਤੀ। ਉਹ ਆਪਣੇ ਕਾਰੋਬਾਰ ਦੀਆਂ ਸਾਰੀਆਂ ਸਫਲਤਾਵਾਂ ਇਸ ਲਈ ਲਿਖਦੇ ਹਨ ਤਾਂ ਕਿ ਉਨ੍ਹਾਂ ਨੂੰ ਆਸਾਨੀ ਨਾਲ ਕਰਜ਼ਾ ਮਿਲ ਸਕੇ।
ਦੁਨਿਆਵੀ ਕੰਮਾਂ ਵਿਚ ਇਹ ਸਭ ਕਰਨਾ ਬਹੁਤ ਆਮ ਗੱਲ ਹੈ ਪਰ ਜੇ ਅਸੀਂ ਰੂਹਾਨੀਅਤ ਦੀ ਗੱਲ ਕਰੀਏ ਤਾਂ ਉਸ ਪੱਧਰ ’ਤੇ ਅਜਿਹਾ ਕਰਨਾ ਨਾਮੁਮਕਿਨ ਹੈ ਕਿਉਂਕਿ ਅਸੀਂ ਆਪਣੇ ਅੰਦਰ ਮੌਜੂਦ ਉਸ ਪ੍ਰਭੂ-ਸੱਤਾ ਤੋਂ ਖ਼ੁਦ ਨੂੰ ਲੁਕਾ ਨਹੀਂ ਸਕਦੇ। ਉਨ੍ਹਾਂ ਦੇ ਸਾਹਮਣੇ ਸਾਡੀ ਜ਼ਿੰਦਗੀ ਇਕ ਖੁੱਲ੍ਹੀ ਕਿਤਾਬ ਦੀ ਤਰ੍ਹਾਂ ਹੁੰਦੀ ਹੈ।
ਇਸ ਲਈ ਪੂਰੀ ਇਮਾਨਦਾਰੀ ਤੇ ਸੱਚਾਈ ਨਾਲ ਅਸੀਂ ਆਪਣੀਆਂ ਕਮੀਆਂ ਵੱਲ ਦੇਖੀਏ। ਜੇ ਅਸੀਂ ਇਸ ਵੱਲ ਧਿਆਨ ਦੇ ਕੇ ਉਨ੍ਹਾਂ ਵਿਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਾਂਗੇ ਤਾਂ ਅਸੀਂ ਦੇਖਾਂਗੇ ਕਿ ਅਸੀਂ ਪਹਿਲਾਂ ਨਾਲੋਂ ਘੱਟ ਗ਼ਲਤੀਆਂ ਕਰਾਂਗੇ ਤੇ ਹੌਲੀ-ਹੌਲੀ ਬਿਹਤਰ ਹੁੰਦੇ ਚਲੇ ਜਾਵਾਂਗੇ। ਅੰਤ ਵਿਚ ਅਸੀਂ ਇਕ ਅਜਿਹੀ ਸਥਿਤੀ ਵਿਚ ਪੁੱਜ ਜਾਵਾਂਗੇ ਜਦ ਸਾਡੇ ਤੋਂ ਕੋਈ ਗ਼ਲਤੀ ਨਹੀਂ ਹੋਵੇਗੀ ਅਤੇ ਤਦ ਅਸੀਂ ਰੂਹਾਨੀਅਤ ਦੇ ਖੇਤਰ ਵਿਚ ਤਰੱਕੀ ਕਰ ਸਕਦੇ ਹਾਂ।
-ਸੰਤ ਰਾਜਿੰਦਰ ਸਿੰਘ