ਨੇਕ ਸੰਗਤ ਨਾਲ ਬਣਦਾ ਚੰਗਾ ਚਰਿੱਤਰ
ਮਾੜੀ ਸੰਗਤ ਵਿਚ ਚਰਿੱਤਰ ਦੀ ਹਾਨੀ ਹੋ ਜਾਂਦੀ ਹੈ। ਉੱਥੇ ਸਿਰਫ਼ ਤਿਲਕਣ ਹੁੰਦੀ ਹੈ। ਹਾਲਾਂਕਿ ਮਜ਼ਬੂਤ ਵਿਅਕਤੀਤਵ ਕੋਲ ਕੋਈ ਐਲਾਨ ਪੱਤਰ ਨਹੀਂ ਹੁੰਦਾ ਸਗੋਂ ਇਕ ਮਾਣਿਆ ਹੋਇਆ ਸੱਚ ਹੁੰਦਾ ਹੈ। ਉਸ ਦੇ ਨੇੜੇ ਰਹਿ ਕੇ ਅਸੀਂ ਸਿੱਖਦੇ ਹਾਂ ਕਿ ਨੈਤਿਕਤਾ ਉਪਦੇਸ਼ ਨਹੀਂ ਸਗੋਂ ਆਪਣੇ-ਆਪ ਨੂੰ ਖ਼ਾਲਸ ਬਣਾਉਣ ਦਾ ਨਿਰੰਤਰ ਹਠ ਹੈ।
Publish Date: Tue, 03 Feb 2026 11:52 PM (IST)
Updated Date: Wed, 04 Feb 2026 07:46 AM (IST)
ਚਰਿੱਤਰ ਕੋਈ ਸਥਿਰ ਪੱਥਰ ਨਹੀਂ ਹੁੰਦਾ ਜਿਸ ਨੂੰ ਇਕ ਵਾਰ ਕਿਤੇ ਗੱਡ ਕੇ ਛੱਡ ਦਿੱਤਾ ਜਾਵੇ ਅਤੇ ਉਹ ਸਦੀਆਂ ਤੱਕ ਤਿਵੇਂ ਹੀ ਬਰਕਰਾਰ ਰਹੇ। ਉਹ ਤਾਂ ਇਕ ਨਿਰੰਤਰ ਵਗਦੀ ਚੇਤਨਾ ਹੈ ਜੋ ਸੰਵੇਦਨਾਵਾਂ, ਫ਼ੈਸਲਿਆਂ, ਸਵੈ-ਅਨੁਸ਼ਾਸਨ ਅਤੇ ਸੰਗਤ ਨਾਲ ਬਣਦਾ ਹੈ। ਇਸ ਲਈ, ਜੇਕਰ ਸਾਨੂੰ ਆਪਣਾ ਚਰਿੱਤਰ ਮਜ਼ਬੂਤ ਬਣਾਈ ਰੱਖਣਾ ਹੈ ਤਾਂ ਸਵਾਲ ਸਿਰਫ਼ ਸਵੈ-ਅਨੁਸ਼ਾਸਨ ਦਾ ਨਹੀਂ, ਸੰਗਤ ਦਾ ਵੀ ਹੈ। ਮਜ਼ਬੂਤ ਸ਼ਖ਼ਸੀਅਤ ਕੋਈ ਉਪਦੇਸ਼ਕ ਨਹੀਂ ਹੁੰਦਾ।
ਉਹ ਆਪਣੀ ਮੌਜੂਦਗੀ ਨਾਲ ਹੀ ਅਜਿਹਾ ਨੈਤਿਕ ਤਾਪ ਉਤਪੰਨ ਕਰਦਾ ਹੈ ਕਿ ਸ਼ਬਦ ਬੇਲੋੜੇ ਹੋ ਜਾਂਦੇ ਹਨ ਅਤੇ ਜੀਵਨ ਖ਼ੁਦ ਹੀ ਅਰਥ-ਭਰਪੂਰ ਲੱਗਣ ਲੱਗਦਾ ਹੈ। ਅਜਿਹੀ ਸੰਗਤ ਵਿਚ ਵਿਅਕਤੀ ਆਪਣੇ ਅੰਦਰ ਦੀਆਂ ਨਕਾਰਾਪਣ ਵਾਲੀਆਂ ਹਾਲਤਾਂ ਨੂੰ ਪਛਾਣਦਾ ਹੈ। ਇਹ ਉਹ ਹਾਲਤਾਂ ਹੁੰਦੀਆਂ ਹਨ ਜੋ ਇਕੱਲੇ ਵਿਚ ਤਰਕ ਬਣ ਕੇ ਸਾਨੂੰ ਛਿੱਲਦੀਆਂ ਰਹਿੰਦੀਆਂ ਹਨ। ਮਜ਼ਬੂਤ ਸ਼ਖ਼ਸੀਅਤ ਦੇ ਅੱਗੇ ਵਿਚ ਆਤਮ-ਪ੍ਰਪੰਚ ਟਿਕ ਨਹੀਂ ਪਾਉਂਦਾ।
ਉੱਥੇ ਹੋਂਦ ਦਾ ਸਵਾਲ ਖੜ੍ਹਾ ਹੋ ਜਾਂਦਾ ਹੈ-ਮੈਂ ਕੌਣ ਹਾਂ ਅਤੇ ਜਿਵੇਂ ਹਾਂ, ਕੀ ਉਹੀ ਹੋਣਾ ਮੇਰਾ ਆਖ਼ਰੀ ਬਦਲ ਹੈ? ਚੋਣ ਨੂੰ ਤਰਜੀਹ ਦੇਣ ਵਾਲਾ ਵਿਅਕਤੀ ਸਮਾਜ ਤੋਂ ਭੱਜਣ ਵਾਲਾ ਨਹੀਂ, ਸਗੋਂ ਸਮਾਜ ’ਚ ਰਹਿੰਦੇ ਹੋਏ ਵੀ ਆਪਣੇ-ਆਪ ਨੂੰ ਅੰਦਰੋਂ ਮਜ਼ਬੂਤ ਅਤੇ ਸੁਤੰਤਰਤਾ ਨੂੰ ਬਰਕਰਾਰ ਰੱਖਣ ਦੀ ਉਮੀਦ ਵਾਲਾ ਵਿਅਕਤੀ ਹੈ। ਨੇਕ ਸੰਗਤ ਇਕ ਤਪੱਸਿਆ ਹੈ। ਉਸ ਸਦਕਾ ਸਾਡੀਆਂ ਕਮੀਆਂ-ਪੇਸ਼ੀਆਂ ਤੁਰੰਤ ਉਜਾਗਰ ਹੋ ਜਾਂਦੀਆਂ ਹਨ।
ਇਹੀ ਅਸਹਿਜਤਾ ਸਾਡੇ ਚਰਿੱਤਰ ਦਾ ਵਿਆਕਰਨ ਬਣਾਉਂਦੀ ਹੈ। ਮਾੜੀ ਸੰਗਤ ਵਿਚ ਚਰਿੱਤਰ ਦੀ ਹਾਨੀ ਹੋ ਜਾਂਦੀ ਹੈ। ਉੱਥੇ ਸਿਰਫ਼ ਤਿਲਕਣ ਹੁੰਦੀ ਹੈ। ਹਾਲਾਂਕਿ ਮਜ਼ਬੂਤ ਵਿਅਕਤੀਤਵ ਕੋਲ ਕੋਈ ਐਲਾਨ ਪੱਤਰ ਨਹੀਂ ਹੁੰਦਾ ਸਗੋਂ ਇਕ ਮਾਣਿਆ ਹੋਇਆ ਸੱਚ ਹੁੰਦਾ ਹੈ। ਉਸ ਦੇ ਨੇੜੇ ਰਹਿ ਕੇ ਅਸੀਂ ਸਿੱਖਦੇ ਹਾਂ ਕਿ ਨੈਤਿਕਤਾ ਉਪਦੇਸ਼ ਨਹੀਂ ਸਗੋਂ ਆਪਣੇ-ਆਪ ਨੂੰ ਖ਼ਾਲਸ ਬਣਾਉਣ ਦਾ ਨਿਰੰਤਰ ਹਠ ਹੈ।
ਇਸ ਤਰ੍ਹਾਂ, ਹੌਲੀ-ਹੌਲੀ ਸਾਡੀ ਚੇਤਨਾ ਵੀ ਉਸੇ ਕਠੋਰ ਪਰ ਪਾਰਦਰਸ਼ੀ ਅਨੁਸ਼ਾਸਨ ਵੱਲ ਵਧਣ ਲੱਗਦੀ ਹੈ। ਚਰਿੱਤਰ ਦੀ ਰੱਖਿਆ ਬਾਹਰਲੇ ਅਡੰਬਰਾਂ ਨਾਲ ਨਹੀਂ, ਅੰਦਰੂਨੀ ਸਾਥ ਨਾਲ ਹੁੰਦੀ ਹੈ ਅਤੇ ਇਹ ਸਾਥ ਤਦ ਹੀ ਵਧਦਾ-ਫੁੱਲਦਾ ਹੈ ਜਦੋਂ ਅਸੀਂ ਆਪਣੇ ਤੋਂ ਜ਼ਿਆਦਾ ਦਿ੍ਰੜ, ਵੱਧ ਚੌਕਸ ਅਤੇ ਜ਼ਿਆਦਾ ਸੱਚਾਈ ਪਸੰਦ ਵਿਅਕਤੀ ਬਣਨ ਦਾ ਸਾਹਸ ਕਰਦੇ ਹਾਂ।
-ਟਵਿੰਕਲ ਤੋਮਰ ਸਿੰਘ