ਟੀਚੇ ’ਤੇ ਧਿਆਨ ਦਿਉ
ਜਦ ਅਸੀਂ ਰੂਹਾਨੀ ਮਾਰਗ ’ਤੇ ਚੱਲਦੇ ਹਾਂ ਤਾਂ ਆਪਣੀ ਹਕੀਕੀ ਪਛਾਣ ਨੂੰ ਸਮਝਣਾ ਜ਼ਰੂਰੀ ਹੈ। ਅਸੀਂ ਰੂਹਾਨੀ ਅਨੁਭਵ ਦੀ ਖੋਜ ਵਿਚ ਇਕ ਭੌਤਿਕ ਸਰੀਰ ਹਾਂ ਜਾਂ ਅਸੀਂ ਰੂਹਾਨੀ ਪ੍ਰਾਣੀ ਹਾਂ ਜਿਸ ਦਾ ਭੌਤਿਕ ਪੱਧਰ ’ਤੇ ਅਹਿਸਾਸ ਕਰ ਰਹੇ ਹਾਂ? ਇਸੇ ਵਿਚ ਈਸ਼ਵਰ ਨੂੰ ਹਾਸਲ ਕਰਨ ਦਾ ਰਹੱਸ ਛੁਪਿਆ ਹੋਇਆ ਹੈ।
Publish Date: Sat, 31 Jan 2026 11:47 PM (IST)
Updated Date: Sun, 01 Feb 2026 07:45 AM (IST)
ਕੁਝ ਲੋਕ ਅਜਿਹੇ ਹੁੰਦੇ ਹਨ ਜੋ ਪਰਮਾਤਮਾ ਨਾਲ ਆਪਣਾ ਨਾਤਾ ਅਤੇ ਆਪਣੇ ਉਦੇਸ਼ ਦਾ ਰਸਤਾ ਲੱਭ ਰਹੇ ਹਨ। ਜੋ ਲੋਕ ਪਰਮਾਤਮਾ ਦੀ ਖੋਜ ਕਰ ਰਹੇ ਹਨ, ਉਨ੍ਹਾਂ ’ਚੋਂ ਕੁਝ ਅਜਿਹੇ ਵੀ ਹਨ ਜੋ ਬਹੁਤ ਉਤਸ਼ਾਹ ਦੇ ਨਾਲ ਖੋਜ ਕਰ ਰਹੇ ਹਨ। ਕੁਝ ਅਜਿਹੇ ਹਨ ਜੋ ਬਹੁਤ ਜਨੂੰਨ ਅਤੇ ਉਤਸ਼ਾਹ ਨਾਲ ਸ਼ੁਰੂਆਤ ਕਰਦੇ ਹਨ, ਮਗਰੋਂ ਉਨ੍ਹਾਂ ਦੀ ਰੁਚੀ ਘੱਟ ਹੋ ਜਾਂਦੀ ਹੈ ਅਤੇ ਉਹ ਆਪਣੇ ਟੀਚੇ ਨੂੰ ਹਾਸਲ ਕਰਨ ਵਿਚ ਅਸਫਲ ਹੁੰਦੇ ਹਨ। ਜੇ ਅਸੀਂ ਇਸ ਜੀਵਨ ਵਿਚ ਆਪਣੇ ਰੂਹਾਨੀ ਸਫ਼ਰ ਨੂੰ ਪੂਰਾ ਕਰਨਾ ਹੈ ਤਾਂ ਸਾਨੂੰ ਆਪਣੇ ਇਸ ਟੀਚੇ ਤੋਂ ਦੂਰ ਨਹੀਂ ਹੋਣਾ ਚਾਹੀਦਾ। ਇਸ ਮਨੁੱਖੀ ਜਨਮ ਦਾ ਟੀਚਾ ਸਾਡੀ ਆਤਮਾ ਦੀ ਪਰਮਾਤਮਾ ਨਾਲ ਲੰਬੀ ਜੁਦਾਈ, ਰੱਬ ਨਾਲ ਪੁਨਰ-ਮਿਲਨ ਦੀ ਤੜਫ ਨੂੰ ਪੂਰਾ ਕਰਨਾ ਹੈ। ਅਧਿਆਤਮ ਪ੍ਰੇਮ ਦਾ ਮਾਰਗ ਹੈ ਅਤੇ ਸਾਨੂੰ ਸਾਡੇ ਹਕੀਕੀ ਸਰੂਪ ਨਾਲ ਜੋੜਦਾ ਹੈ।
ਜਦ ਅਸੀਂ ਰੂਹਾਨੀ ਮਾਰਗ ’ਤੇ ਚੱਲਦੇ ਹਾਂ ਤਾਂ ਆਪਣੀ ਹਕੀਕੀ ਪਛਾਣ ਨੂੰ ਸਮਝਣਾ ਜ਼ਰੂਰੀ ਹੈ। ਅਸੀਂ ਰੂਹਾਨੀ ਅਨੁਭਵ ਦੀ ਖੋਜ ਵਿਚ ਇਕ ਭੌਤਿਕ ਸਰੀਰ ਹਾਂ ਜਾਂ ਅਸੀਂ ਰੂਹਾਨੀ ਪ੍ਰਾਣੀ ਹਾਂ ਜਿਸ ਦਾ ਭੌਤਿਕ ਪੱਧਰ ’ਤੇ ਅਹਿਸਾਸ ਕਰ ਰਹੇ ਹਾਂ? ਇਸੇ ਵਿਚ ਈਸ਼ਵਰ ਨੂੰ ਹਾਸਲ ਕਰਨ ਦਾ ਰਹੱਸ ਛੁਪਿਆ ਹੋਇਆ ਹੈ।
ਅਸੀਂ ਸਾਰੇ ਰੂਹਾਂ ਹਾਂ। ਜਿਵੇਂ ਸਾਨੂੰ ਇਹ ਮਨੁੱਖੀ ਜਨਮ ਮਿਲਿਆ ਹੈ, ਇਸੇ ਰੂਪ ਵਿਚ ਹੀ ਅਸਲ ਵਿਚ ਖ਼ੁਦ ਨੂੰ ਜਾਣਨ ਦੀਆਂ ਸਾਰੀਆਂ ਸੁਵਿਧਾਵਾਂ ਹਨ, ਇਹ ਆਤਮਾ ਨੂੰ ਪਰਮਾਤਮਾ ਦੇ ਪ੍ਰੇਮ ਦਾ ਅਨੁਭਵ ਕਰਨ ਅਤੇ ਪਰਮਾਤਮਾ ਕੋਲ ਵਾਪਸ ਜਾ ਕੇ ਆਪਣੀ ਲੰਬੀ ਯਾਤਰਾ ਨੂੰ ਪੂਰਾ ਕਰਨ ਦਾ ਮੌਕਾ ਹੈ। ਹਾਲੇ ਅਸੀਂ ਸਾਰੇ ਇੰਦਰੀਆਂ ਦੇ ਪੱਧਰ ’ਤੇ ਵਿਚਰ ਰਹੇ ਹਾਂ ਅਤੇ ਸਿਰਫ਼ ਉਹੀ ਅਨੁਭਵ ਕਰ ਰਹੇ ਹਾਂ ਜੋ ਜੜ ਪਦਾਰਥਾਂ ਤੋਂ ਬਣਿਆ ਹੈ।
ਪ੍ਰਭੂ ਜੋ ਚੇਤਨਤਾ ਦੇ ਮਹਾਸਾਗਰ ਹਨ, ਉਨ੍ਹਾਂ ਦੇ ਪ੍ਰੇਮ ਦਾ ਅਨੁਭਵ ਕਰਨ ਲਈ ਸਾਨੂੰ ਰੂਹਾਨੀ ਤੌਰ ’ਤੇ ਚੇਤਨ ਅਵਸਥਾ ਵਿਚ ਰਹਿਣ ਅਤੇ ਆਪਣੇ ਸੱਚੇ ਸਰੂਪ ਪ੍ਰਤੀ ਜਾਗਰਿਤ ਹੋਣ ਦੀ ਜ਼ਰੂਰਤ ਹੈ। ਆਤਮਾ ਤੇ ਪਰਮਾਤਮਾ ਨੂੰ ਖੋਜਣ ਲਈ ਸਾਨੂੰ ਸਾਡੀ ਖੋਜ ’ਤੇ ਹੀ ਧਿਆਨ ਦੇਣਾ ਚਾਹੀਦਾ ਹੈ ਅਤੇ ਕਿਸੇ ਹੋਰ ਗੱਲ ’ਤੇ ਧਿਆਨ ਨਹੀਂ ਦੇਣਾ ਚਾਹੀਦਾ। ਜਦ ਅਸੀਂ ਪਰਮਾਤਮਾ ਨਾਲ ਸੰਵਾਦ ਕਰਦੇ ਹਾਂ ਤਦ ਸਾਨੂੰ ਕਿਸੇ ਹੋਰ ਚੀਜ਼ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ। ਧਿਆਨ-ਅਭਿਆਸ ਹੀ ਪਰਮਾਤਮਾ ਨਾਲ ਜੁੜਨ ਦਾ ਸਾਧਨ ਹੈ।
-ਸੰਤ ਰਾਜਿੰਦਰ ਸਿੰਘ