ਇਕ ਸਮਾਂ ਸੀ ਜਦ ਤਪ ਕਰਨ ਲਈ ਘਰ ਛੱਡ ਕੇ ਜੰਗਲਾਂ, ਗੁਫਾਵਾਂ ਜਾਂ ਕਿਤੇ ਇਕਾਂਤ ਵਿਚ ਜਾਣਾ ਪੈਂਦਾ ਸੀ। ਅੱਜ ਇਸ ਦੀ ਜ਼ਰੂਰਤ ਨਹੀਂ ਹੈ। ਅੱਜ ਜੇ ਕੋਈ ਅਧਿਆਤਮ ਦੇ ਮਾਰਗ ’ਤੇ ਹੈ, ਦੂਜਿਆਂ ਦਾ ਭਲਾ ਕਰ ਰਿਹਾ ਹੈ ਤਾਂ ਉਸ ਨੂੰ ਬਹੁਤ ਕੁਝ ਸਹਿਣਾ ਹੋਵੇਗਾ। ਇਹ ਸਹਿਣਾ ਹੀ ਅੱਜ ਦਾ ਤਪ ਹੈ।

ਇਕ ਸਮਾਂ ਸੀ ਜਦ ਤਪ ਕਰਨ ਲਈ ਘਰ ਛੱਡ ਕੇ ਜੰਗਲਾਂ, ਗੁਫਾਵਾਂ ਜਾਂ ਕਿਤੇ ਇਕਾਂਤ ਵਿਚ ਜਾਣਾ ਪੈਂਦਾ ਸੀ। ਅੱਜ ਇਸ ਦੀ ਜ਼ਰੂਰਤ ਨਹੀਂ ਹੈ। ਅੱਜ ਜੇ ਕੋਈ ਅਧਿਆਤਮ ਦੇ ਮਾਰਗ ’ਤੇ ਹੈ, ਦੂਜਿਆਂ ਦਾ ਭਲਾ ਕਰ ਰਿਹਾ ਹੈ ਤਾਂ ਉਸ ਨੂੰ ਬਹੁਤ ਕੁਝ ਸਹਿਣਾ ਹੋਵੇਗਾ। ਇਹ ਸਹਿਣਾ ਹੀ ਅੱਜ ਦਾ ਤਪ ਹੈ। ਜੋ ਜਿੰਨਾ ਜ਼ਿਆਦਾ ਸਹਿ ਰਿਹਾ ਹੈ, ਉਹ ਓਨਾ ਹੀ ਵੱਡਾ ਤਪ ਕਰ ਰਿਹਾ ਹੈ। ਆਪਣੇ ਨਜ਼ਦੀਕੀ ਅਤੇ ਘਰ-ਪਰਿਵਾਰ ਦੇ ਲੋਕਾਂ ਦਾ ਵੀ ਕੁਝ ਸਹਿਣਾ ਪੈਂਦਾ ਹੈ। ਆਪਣੇ ਹੀ ਲੋਕ ਗਾਲ੍ਹਾਂ ਕੱਢ ਦੇਣ ਤਾਂ ਕਦੇ ਬੁਰਾ ਨਾ ਮੰਨਣਾ, ਮੁਸਕਰਾ ਕੇ ਸਹਿਣ ਕਰ ਲੈਣਾ। ਨਤੀਜਾ ਚੰਗਾ ਹੋਵੇਗਾ। ਸਹਿਣ ਕਰਨਾ ਹੀ ਤਪ ਹੈ। ਸਹਾਰੋ ਅਤੇ ਸਭ ਨੂੰ ਸਵੀਕਾਰ ਕਰਦੇ ਚਲੋ। ਯਾਦ ਰੱਖਣਾ, ਤੁਸੀਂ ਕਿਸੇ ਨੂੰ ਸੁਧਾਰ ਨਹੀਂ ਸਕਦੇ, ਸਵੀਕਾਰ ਕਰਨਾ ਤੁਹਾਡੇ ਹੱਥ ਵਿਚ ਹੈ। ਇਸ ਲਈ ਸੁਧਾਰਨ ਦੀ ਬਜਾਏ ਸਵੀਕਾਰ ਕਰੋ। ਸਹਿਣ ਕਰਨ ਲਈ ਹੌਸਲਾ ਚਾਹੀਦਾ ਹੈ। ਸਾਹਸ ਅਧਿਆਤਮ ਦਾ ਮਹਾ-ਮੰਤਰ ਹੈ। ਜਿਸ ਨੂੰ ਸੰਸਾਰ ਦੇ ਨਾਲ ਸੰਨਿਆਸ ਦਾ ਅਨੁਭਵ ਕਰਨਾ ਹੈ, ਉਸ ਲਈ ਸਾਹਸ ਇਕ ਮਹਾ-ਮੰਤਰ ਹੈ। ਇਹ ਮਾਰਗ ਕਮਜ਼ੋਰਾਂ ਦਾ ਹੈ ਹੀ ਨਹੀਂ। ਗੋਸਵਾਮੀ ਜੀ ਨੇ ਮਾਨਸ ਵਿਚ ਲਿਖਿਆ ਹੈ-ਸਹਸਾ ਕਰਿ ਪਾਛੇ ਪਛਿਤਾਹੀਂ। ਕਹਹਿੰ ਬੇਦ ਬੁਧ ਤੇ ਬੁਧ ਨਾਹੀਂ।। ਇਸ ਲਈ ਬਿਨਾਂ ਸੋਚੇ ਜਲਦੀ ਹੀ ਸਾਹਸ ਕਰੋ ਤੇ ਫਿਰ ਪਛਤਾਵਾ ਹੋਵੇ, ਇਹ ਸਮਝਦਾਰੀ ਨਹੀਂ ਹੈ। ਅਕਸਰ ਪੁੱਛਿਆ ਜਾਂਦਾ ਹੈ ਕਿ ਅਸੀਂ ਪਰੇਸ਼ਾਨ ਕਿਉਂ ਹੁੰਦੇ ਹਾਂ। ਮੈਨੂੰ ਤੇ ਤੁਹਾਨੂੰ ਤਿੰਨ ਚੀਜ਼ਾਂ ਪਰੇਸ਼ਾਨ ਕਰਦੀਆਂ ਹਨ। ਪਹਿਲੀ ਹੈ ਕਪਟ। ਦੂਜੀ ਹੈ ਪਾਖੰਡ ਤੇ ਤੀਜੀ ਹੈ ਮਾਇਆ। ਪਰੇਸ਼ਾਨੀਆਂ ਤੋਂ ਬਚਣਾ ਹੈ ਤਾਂ ਗ਼ਲਤ ਰਾਹ ਨੂੰ ਤਿਆਗੋ। ਨਾਲ ਹੀ ਮਰਿਆਦਾ ਦੀ ਪਾਲਣਾ ਕਰੋ। ਮਰਿਆਦਾਵਾਂ ਦੇ ਪਾਲਣ ਵਿਚ ਪਹਿਲਾ ਤੱਤ ਹੈ ਜੂਏ ਤੋਂ ਬਚਣਾ। ਦੂਜਾ ਤੱਤ ਹੈ ਸ਼ਰਾਬ ਤੇ ਹੋਰ ਨਸ਼ਿਆਂ ਦਾ ਤਿਆਗ।
ਚੰਗਾ ਇਹੀ ਹੈ ਕਿ ਮਾਨਸ ਦੀ ਕਥਾ ਦਾ ਰਸ ਪੀਓ। ਜਿਸ ਗ੍ਰੰਥ ਵਿਚ ਤੁਹਾਡੀ ਰੁਚੀ ਹੋਵੇ, ਉਸ ਨੂੰ ਹੀ ਪੀ ਜਾਓ। ਤੀਜਾ ਤੱਤ ਹੈ ਸ਼ਿਕਾਰ। ਪਸ਼ੂ-ਪੰਛੀਆਂ ਦਾ ਸ਼ਿਕਾਰ ਤਾਂ ਹੈ ਹੀ, ਮਾਸੂਮ, ਨਿਰਦੋਸ਼ ਜਾਂ ਕਿਸੇ ਦਾ ਸ਼ੋਸ਼ਣ ਵੀ ਸ਼ਿਕਾਰ ਹੀ ਹੈ। ਚੌਥਾ ਬੁਰਾ ਮਾਰਗ ਹੈ ਸੰਘਰਸ਼। ਮੈਨੂੰ ਲੱਗਦਾ ਹੈ ਕਿ ਸੰਘਰਸ਼ ਜ਼ਿਆਦਾਤਰ ਬਿਨਾਂ ਕਿਸੇ ਕਾਰਨ ਦੇ ਹੀ ਹੁੰਦਾ ਹੈ। ਬੇਵਜ੍ਹਾ ਸੰਘਰਸ਼ ਊਰਜਾ ਨੂੰ ਖ਼ਤਮ ਕਰ ਦਿੰਦਾ ਹੈ। ਪੰਜਵਾਂ ਗ਼ਲਤ ਰਾਹ ਹੈ ਮਹਿਲਾਵਾਂ ਦਾ ਅਪਮਾਨ। ਵਿਆਸ ਕਹਿੰਦੇ ਹਨ ਕਿ ਨਾਰੀ ਗੌਰਵ ਹੈ। ਉਸ ਦਾ ਸਨਮਾਨ ਹੋਣਾ ਚਾਹੀਦਾ ਹੈ। ਛੇਵਾਂ ਗ਼ਲਤ ਰਾਹ ਹੈ ਝੂਠ। ਸੱਚ ਅਤੇ ਮਿੱਠਾ ਬੋਲੋ। ਸੱਤਵਾਂ ਮਾੜਾ ਰਾਹ ਹੈ ਕੁਸੰਗ। ਤੁਸੀਂ ਜਿਸ ਦਾ ਸੰਗ ਕਰੋਗੇ, ਉਸੇ ਵਰਗੇ ਹੋ ਜਾਓਗੇ। ਸਤਿਸੰਗ ਦਾ ਅਸਰ ਸੂਖਮ ਹੁੰਦਾ ਹੈ ਪਰ ਕੁਸੰਗ ਦਾ ਅਸਰ ਜਲਦੀ ਹੁੰਦਾ ਹੈ।
-ਮੋਰਾਰੀ ਬਾਪੂ ਕਥਾਵਾਚਕ।