ਬਦਲਾਅ ਹੈ ਕੁਦਰਤ ਦਾ ਨਿਯਮ
ਜੋ ਹੈ, ਉਹੀ ਬਣਿਆ ਰਹੇ-ਇਹ ਇੱਛਾ ਸਹਿਜ ਹੈ ਪਰ ਨੀਅਤੀ ਦੇ ਨਿਯਮ ਇਸ ਨਾਲ ਸਹਿਮਤ ਨਹੀਂ ਹਨ। ਜਦ ਚੰਗੇ ਪ੍ਰਤੀਤ ਹੋਣ ਵਾਲੇ ਢਾਂਚੇ ਬਿਖਰਦੇ ਹਨ ਤਾਂ ਸਾਨੂੰ ਲੱਗਦਾ ਹੈ ਕਿ ਕੁਝ ਅਨਮੋਲ ਨਸ਼ਟ ਹੋ ਗਿਆ ਪਰ ਸਮੇਂ ਦਾ ਵਿਵੇਕ ਸਾਡੀ ਤਤਕਾਲੀ ਬੁੱਧੀ ਤੋਂ ਕਿਤੇ ਜ਼ਿਆਦਾ ਪਰਪੱਕ ਹੁੰਦਾ ਹੈ।
Publish Date: Wed, 07 Jan 2026 11:45 PM (IST)
Updated Date: Thu, 08 Jan 2026 07:44 AM (IST)
ਜਦ ਵੀ ਕਿਸੇ ਅਣਕਿਆਸੇ ਬਦਲਾਅ ਦਾ ਸਮਾਂ ਆਉਂਦਾ ਹੈ ਤਾਂ ਮਨ ਭੈਅ ਨਾਲ ਕੰਬ ਉੱਠਦਾ ਹੈ। ਜਦਕਿ ਵਹਾਅ ਸਾਨੂੰ ਅਨਿਸ਼ਚਿਤਤਾ ਦੇ ਸਾਗਰ ਵਿਚ ਉਤਾਰ ਕੇ ਹੀ ਦਮ ਲੈਂਦਾ ਹੈ। ਅਸੀਂ ਇਹ ਸਮਝਦੇ ਹਾਂ ਕਿ ਪਰਿਵਰਤਨ ਲਾਜ਼ਮੀ ਹੈ ਪਰ ਇਹ ਨਹੀਂ ਜਾਣਦੇ ਕਿ ਉਸ ਦਾ ਨਤੀਜਾ ਕਿਹੋ ਜਿਹਾ ਹੋਵੇਗਾ-ਇਹੀ ਅਗਿਆਨ ਸਾਡਾ ਮਾਨਸਿਕ ਕਸ਼ਟ ਬਣ ਜਾਂਦਾ ਹੈ। ਸੰਘਰਸ਼ ਅਤੇ ਪ੍ਰਗਤੀ ਵਿਚ ਅਦ੍ਰਿਸ਼ ਸਬੰਧ ਹੁੰਦਾ ਹੈ। ਸੰਘਰਸ਼ ਤਬਾਹੀ ਨਹੀਂ, ਰੂਪਾਂਤਰਣ ਹੈ। ਜੋ ਟੁੱਟਦਾ ਹੈ, ਉਹ ਸਮਾਪਤ ਨਹੀਂ ਹੁੰਦਾ-ਉਹ ਆਪਣੀ ਪਹਿਲਾਂ ਵਾਲੀ ਆਕ੍ਰਿਤੀ ਦਾ ਤਿਆਗ ਕਰਦਾ ਹੈ ਤਾਂ ਜੋ ਨਵੇਂ ਅਰਥ ਗ੍ਰਹਿਣ ਕਰ ਸਕੇ। ਇਸ ਦਿ੍ਰਸ਼ਟੀ ਨਾਲ ਪਰਿਵਰਤਨ, ਪ੍ਰਗਤੀ ਦਾ ਦੁਸ਼ਮਣ ਨਹੀਂ, ਉਸ ਦਾ ਗਰਭ-ਗ੍ਰਹਿ ਹੈ। ਮਨੁੱਖ ਭਵਿੱਖ ਨੂੰ ਆਪਣੇ ਵਰਤਮਾਨ ਦੇ ਮਾਪਦੰਡਾਂ ’ਤੇ ਪਰਖਣਾ ਚਾਹੁੰਦਾ ਹੈ।
ਜੋ ਹੈ, ਉਹੀ ਬਣਿਆ ਰਹੇ-ਇਹ ਇੱਛਾ ਸਹਿਜ ਹੈ ਪਰ ਨੀਅਤੀ ਦੇ ਨਿਯਮ ਇਸ ਨਾਲ ਸਹਿਮਤ ਨਹੀਂ ਹਨ। ਜਦ ਚੰਗੇ ਪ੍ਰਤੀਤ ਹੋਣ ਵਾਲੇ ਢਾਂਚੇ ਬਿਖਰਦੇ ਹਨ ਤਾਂ ਸਾਨੂੰ ਲੱਗਦਾ ਹੈ ਕਿ ਕੁਝ ਅਨਮੋਲ ਨਸ਼ਟ ਹੋ ਗਿਆ ਪਰ ਸਮੇਂ ਦਾ ਵਿਵੇਕ ਸਾਡੀ ਤਤਕਾਲੀ ਬੁੱਧੀ ਤੋਂ ਕਿਤੇ ਜ਼ਿਆਦਾ ਪਰਪੱਕ ਹੁੰਦਾ ਹੈ। ਕਦੇ-ਕਦਾਈਂ ਜੀਵਨ ਪੁਰਾਣੇ ਆਸਰਿਆਂ ਨੂੰ ਇਸ ਲਈ ਸੁੱਟ ਦਿੰਦਾ ਹੈ ਤਾਂ ਕਿ ਅਸੀਂ ਨਵੇਂ, ਜ਼ਿਆਦਾ ਪ੍ਰਕਾਸ਼ਮਾਨ ਘਰ ਬਣਾ ਸਕੀਏ। ਬਦਲਾਅ ਨੂੰ ਸਵੀਕਾਰ ਕਰਨਾ ਮੁਸ਼ਕਲ ਹੈ ਕਿਉਂਕਿ ਇਕ ਨਿਰਧਾਰਤ ਵਕਤ ਤੋਂ ਬਾਅਦ ਅਸੀਂ ਪੂਰਨਤਾ ਤੇ ਠਹਿਰਾਅ ਦੀ ਕਲਪਨਾ ਵਿਚ ਜਿਉਣ ਲੱਗਦੇ ਹਾਂ। ਹਰ ਬਦਲਾਅ ਤਤਕਾਲ ਸੁਖਦ ਨਹੀਂ ਹੁੰਦਾ।
ਕੁਝ ਬਦਲਾਅ ਫੱਟ ਦੀ ਤਰ੍ਹਾਂ ਲੱਗਦੇ ਹਨ, ਹੌਲੀ-ਹੌਲੀ ਭਰਨ ਵਾਲੇ। ਪਰ ਜ਼ਖ਼ਮ ਹੀ ਸਾਨੂੰ ਹੋਰ ਜ਼ਿਆਦਾ ਸੰਵੇਦਨਸ਼ੀਲ ਬਣਾਉਂਦੇ ਹਨ। ਅਸੀਂ ਆਪਣੇ ਸੁੱਖਾਂ ਦੇ ਜਾਲ਼ ਵਿਚ ਫਸ ਕੇ ਅਸੰਵੇਦਨਸ਼ੀਲ ਨਾ ਹੋ ਜਾਈਏ, ਇਸੇ ਲਈ ਸਮੇਂ-ਸਮੇਂ ’ਤੇ ਨੀਅਤੀ ਸਾਨੂੰ ਬਦਲਾਅ ਦੇ ਝਟਕੇ ਦਿੰਦੀ ਹੈ। ਉਸ ਦੀ ਮਨਸ਼ਾ ਸਾਨੂੰ ਹੋਰ ਮਜ਼ਬੂਤ ਬਣਾਉਣ ਦੀ ਹੁੰਦੀ ਹੈ।
ਅਜਿਹੇ ਵਿਚ ਇਕ ਅੜੀ ਕਰਨੀ ਚਾਹੀਦੀ ਹੈ ਕਿ ਨੀਅਤੀ ਵਿਰੁੱਧ-ਝੱਖੜਾਂ ਵਿਰੁੱਧ ਡਾਲੀ ’ਤੇ ਮੌਜੂਦ ਰਹਿਣਾ ਹੈ। ਸੰਘਰਸ਼ ਤੋਂ ਪਲਾਇਨ ਨਹੀਂ, ਸੰਵਾਦ ਜ਼ਰੂਰੀ ਹੈ। ਬਦਲਾਅ ਨੂੰ ਦੁਸ਼ਮਣ ਨਹੀਂ, ਅਧਿਆਪਕ ਮੰਨਣਾ ਹੈ-ਜੋ ਬਿਖਰਿਆ, ਉਹ ਵਿਅਰਥ ਨਹੀਂ ਗਿਆ, ਟੁੱਟਣ ਤੋਂ ਪਾਰ ਹੀ ਨਵੀਂ ਸੰਭਾਵਨਾ ਦੇ ਦੁਆਰ ਹਨ।
-ਟਵਿੰਕਲ ਤੋਮਰ ਸਿੰਘ