ਜੀਵਨ ’ਚ ਚੁਣੌਤੀਆਂ
ਸਹਿਜਤਾ ਨਾਲ ਚੁਣੌਤੀਆਂ ਦਾ ਸਾਹਮਣਾ ਕਰਨਾ ਉਨ੍ਹਾਂ ਖ਼ਿਲਾਫ਼ ਸਭ ਤੋਂ ਚੰਗੀ ਪ੍ਰਤੀਕਿਰਿਆ ਹੈ। ਇਸ ਲੜੀ ਵਿਚ ਤੁਸੀਂ ਜਿਨ੍ਹਾਂ ਹਾਲਾਤ ਨੂੰ ਬਦਲ ਨਹੀਂ ਸਕਦੇ, ਉਨ੍ਹਾਂ ਨਾਲ ਨਿਪਟਣ ਲਈ ਆਪਣੀਆਂ ਸਮਰੱਥਾਵਾਂ ਅਤੇ ਉਪਲਬਧ ਸਰੋਤਾਂ ਦਾ ਇਸਤੇਮਾਲ ਕਰੋ। ਸੰਭਵ ਹੈ ਕਿ ਬੇਕਾਬੂ ਹੋਏ ਹਾਲਾਤ ਤੋਂ ਘਬਰਾ ਕੇ ਸਾਡਾ ਮਨ ਹਾਰ ਮੰਨ ਸਕਦਾ ਹੈ ਪਰ ਮਹਾਰਿਸ਼ੀ ਵਿਆਸ ਜੀ ਨੇ ਸਹੀ ਕਿਹਾ ਹੈ, ‘ਹੌਸਲਾ ਰਹਿਤ ਲੋਕ ਹੀ ਦੁੱਖ ਤੋਂ ਡਰ ਕੇ ਆਪਣੇ ਤਪ, ਤੇਜ ਤੇ ਸ਼ਕਤੀ ਨੂੰ ਨਸ਼ਟ ਕਰ ਲੈਂਦੇ ਹਨ।
Publish Date: Wed, 11 Feb 2026 11:39 PM (IST)
Updated Date: Thu, 12 Feb 2026 07:52 AM (IST)
ਜੀਵਨ ਚੁਣੌਤੀਆਂ ਨਾਲ ਭਰੀ ਇਕ ਯਾਤਰਾ ਹੈ। ਟੀਚੇ ਦੀ ਪ੍ਰਾਪਤੀ ਅਤੇ ਵਿਕਾਸ ਲਈ ਚੁਣੌਤੀਆਂ ਅਤੇ ਮੁਸ਼ਕਲਾਂ ਮਹੱਤਵਪੂਰਨ ਪ੍ਰੇਰਕ ਹੁੰਦੀਆਂ ਹਨ। ਇਹ ਸਾਨੂੰ ਸਾਡੇ ਆਰਾਮ ਦੇ ਦਾਇਰੇ ਤੋਂ ਬਾਹਰ ਧੱਕਦੀਆਂ ਹਨ ਅਤੇ ਕਿਰਿਆਸ਼ੀਲ ਬਣੇ ਰਹਿਣ ਲਈ ਵੱਡੇ ਸਬਕ ਸਿਖਾਉਂਦੀਆਂ ਹਨ। ਚੁਣੌਤੀਆਂ ਦਾ ਸਾਹਮਣਾ ਕਰਨ ਦੀ ਸਮਰੱਥਾ ਹੀ ਸਫਲਤਾ ਦੀ ਬੁਨਿਆਦ ਹੈ। ਸਮਾਂ ਸਾਡੇ ਸਾਹਮਣੇ ਚੁਣੌਤੀਆਂ ਇਸ ਲਈ ਪੇਸ਼ ਕਰਦਾ ਹੈ ਤਾਂ ਜੋ ਸਾਨੂੰ ਇਹ ਅਹਿਸਾਸ ਹੋ ਸਕੇ ਕਿ ਅਸੀਂ ਆਪਣੀ ਸੋਚ ਤੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹਾਂ। ਚੁਣੌਤੀਆਂ ਤਾਂ ਸਾਡੀ ਸਹਿਣ-ਸ਼ਕਤੀ, ਇੱਛਾ ਸ਼ਕਤੀ ਅਤੇ ਟੀਚੇ ਦੀ ਪ੍ਰਾਪਤੀ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਦੀਆਂ ਸਾਡੀਆਂ ਸਮਰੱਥਾਵਾਂ ਦੀ ਪ੍ਰੀਖਿਆ ਲੈਂਦੀਆਂ ਹਨ।
ਸਹਿਜਤਾ ਨਾਲ ਚੁਣੌਤੀਆਂ ਦਾ ਸਾਹਮਣਾ ਕਰਨਾ ਉਨ੍ਹਾਂ ਖ਼ਿਲਾਫ਼ ਸਭ ਤੋਂ ਚੰਗੀ ਪ੍ਰਤੀਕਿਰਿਆ ਹੈ। ਇਸ ਲੜੀ ਵਿਚ ਤੁਸੀਂ ਜਿਨ੍ਹਾਂ ਹਾਲਾਤ ਨੂੰ ਬਦਲ ਨਹੀਂ ਸਕਦੇ, ਉਨ੍ਹਾਂ ਨਾਲ ਨਿਪਟਣ ਲਈ ਆਪਣੀਆਂ ਸਮਰੱਥਾਵਾਂ ਅਤੇ ਉਪਲਬਧ ਸਰੋਤਾਂ ਦਾ ਇਸਤੇਮਾਲ ਕਰੋ। ਸੰਭਵ ਹੈ ਕਿ ਬੇਕਾਬੂ ਹੋਏ ਹਾਲਾਤ ਤੋਂ ਘਬਰਾ ਕੇ ਸਾਡਾ ਮਨ ਹਾਰ ਮੰਨ ਸਕਦਾ ਹੈ ਪਰ ਮਹਾਰਿਸ਼ੀ ਵਿਆਸ ਜੀ ਨੇ ਸਹੀ ਕਿਹਾ ਹੈ, ‘ਹੌਸਲਾ ਰਹਿਤ ਲੋਕ ਹੀ ਦੁੱਖ ਤੋਂ ਡਰ ਕੇ ਆਪਣੇ ਤਪ, ਤੇਜ ਤੇ ਸ਼ਕਤੀ ਨੂੰ ਨਸ਼ਟ ਕਰ ਲੈਂਦੇ ਹਨ। ਪੁਰਸ਼ਾਰਥੀ ਲੋਕ ਕਸ਼ਟਾਂ ਨੂੰ ਵੀ ਆਪਣੀ ਸਫਲਤਾ ਅਤੇ ਵਿਕਾਸ ਦਾ ਆਧਾਰ ਬਣਾ ਲੈਂਦੇ ਹਨ।’
ਅਸੀਂ ਵੇਖਦੇ ਹਾਂ ਕਿ ਕੁਝ ਲੋਕ ਸਦਾ ਖਿੜੂੰ-ਖਿੜੂੰ ਕਰਦੇ ਸਭ ਨੂੰ ਮਿਲਦੇ ਹਨ। ਸਾਰੇ ਸਮਾਜਿਕ ਸ਼ਿਸ਼ਟਾਚਾਰ ਅਤੇ ਜ਼ਿੰਮੇਵਾਰੀਆਂ ਨਿਭਾਉਂਦੇ ਹਨ। ਆਪਣੇ ਸਾਰੇ ਫ਼ਰਜ਼ਾਂ ਨੂੰ ਪੂਰਾ ਕਰਦੇ ਹੋਏ ਦੂਜਿਆਂ ਦੀ ਮਦਦ ਵੀ ਕਰਦੇ ਹਨ। ਦੂਜਿਆਂ ਤੋਂ ਮਦਦ ਲੈਂਦੇ ਵੀ ਹਨ। ਇਸ ਦਾ ਇਹ ਮਤਲਬ ਨਹੀਂ ਕਿ ਉਨ੍ਹਾਂ ਕੋਲ ਵਾਧੂ ਸਮਾਂ ਹੈ ਜਾਂ ਮੁਸ਼ਕਲਾਂ-ਚੁਣੌਤੀਆਂ ਨਹੀਂ ਹਨ। ਹਕੀਕਤ ਇਹ ਹੈ ਕਿ ਉਹ ਅਜਿਹੀਆਂ ਚੁਣੌਤੀਆਂ ਤੋਂ ਪਾਰ ਪਾਉਣਾ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਰੁੱਝੇ ਹੋਣ ਦੇ ਬਾਵਜੂਦ ਇਨ੍ਹਾਂ ਸਭ ਲਈ ਸਮਾਂ ਪ੍ਰਬੰਧਨ ਦਾ ਮੰਤਰ ਸਿੱਖ ਲੈਂਦੇ ਹਨ। ਉਹ ਜਾਣ ਗਏ ਹਨ ਕਿ ਮੁਸ਼ਕਲਾਂ ਅਤੇ ਪਰੇਸ਼ਾਨੀਆਂ ਜੀਵਨ ਦੇ ਹਰ ਪੜਾਅ 'ਤੇ ਮਿਲਣਗੀਆਂ। ਉਨ੍ਹਾਂ ਤੋਂ ਘਬਰਾ ਕੇ ਬੈਠ ਨਹੀਂ ਸਕਦੇ। ਉਨ੍ਹਾਂ ਸਾਰੀਆਂ ਦਾ ਟਾਕਰਾ ਕਰ ਕੇ ਹੀ ਜੀਵਨ ਨੂੰ ਅੱਗੇ ਵਧਾਉਣਾ ਹੈ।
-ਡਾ. ਨਿਰਮਲ ਜੈਨ