ਮਨੁੱਖ ਦੇ ਵਿਵੇਕ ਦਾ ਮੂਲ ਨਾਸ਼ ਕਰ ਦਿੰਦਾ ਗੁੱਸਾ
ਗੁੱਸਾ ਆਮ ਤੌਰ ’ਤੇ ਸਾਡੀਆਂ ਉਮੀਦਾਂ ਦੇ ਟੁੱਟਣ ਜਾਂ ਹੰਕਾਰ ਨੂੰ ਸੱਟ ਪੁੱਜਣ ’ਤੇ ਪੈਦਾ ਹੁੰਦਾ ਹੈ। ਸ਼ਾਸਤਰਾਂ ’ਚ ਲਿਖਿਆ ਹੈ ਕਿ ਗੁੱਸੇ ਨਾਲ ਵਿਵੇਕ ਖ਼ਤਮ ਹੋ ਜਾਂਦਾ ਹੈ, ਜਿਸ ਨਾਲ ਬੁੱਧੀ ਨਸ਼ਟ ਹੋ ਜਾਂਦੀ ਹੈ। ਜਦ ਬੁੱਧੀ ਕੰਮ ਕਰਨਾ ਬੰਦ ਕਰ ਦਿੰਦੀ ਹੈ, ਤਦ ਮਨੁੱਖ ਅਜਿਹੇ ਆਤਮਘਾਤੀ ਫ਼ੈਸਲੇ ਲੈਂਦਾ ਹੈ, ਜਿਸ ਦਾ ਪਛਤਾਵਾ ਉਸ ਨੂੰ ਉਮਰ ਭਰ ਰਹਿੰਦਾ ਹੈ।
Publish Date: Tue, 17 Mar 2026 11:43 PM (IST)
Updated Date: Wed, 18 Mar 2026 07:32 AM (IST)
ਗੁੱਸਾ ਮਨੁੱਖ ਦੀ ਸੁਭਾਵਿਕ ਮਾਨਸਿਕ ਅਵਸਥਾ ਹੈ, ਪਰ ਜਦ ਇਹ ਬੇਕਾਬੂ ਹੋ ਜਾਂਦਾ ਹੈ ਤਾਂ ਵਿਵੇਕ ਦਾ ਮੂਲ ਨਾਸ਼ ਕਰ ਦਿੰਦਾ ਹੈ। ਜਿਸ ਤਰ੍ਹਾਂ ਅਗਨੀ ਆਖ਼ਰ ਉਸ ਲੱਕੜੀ ਨੂੰ ਸਾੜ ਕੇ ਹੀ ਸ਼ਾਂਤ ਹੁੰਦੀ ਹੈ ਜਿਸ ਨੂੰ ਉਹ ਆਧਾਰ ਬਣਾਉਂਦੀ ਹੈ, ਉਸੇ ਤਰ੍ਹਾਂ, ਗੁੱਸਾ ਵੀ ਸਭ ਤੋਂ ਪਹਿਲਾਂ ਉਸੇ ਦਿਲ ਨੂੰ ਸਾੜਦਾ ਹੈ, ਜਿਸ ’ਚ ਉਹ ਪੈਦਾ ਹੁੰਦਾ ਹੈ। ਅੱਜ ਦੀ ਦੌੜ-ਭੱਜ ਵਾਲੀ ਜੀਵਨਸ਼ੈਲੀ ’ਚ ਮਨੁੱਖ ਲਗਾਤਾਰ ਆਪਣੀ ਸਹਿਨਸ਼ੀਲਤਾ ਤੇ ਧੀਰਜ ਗੁਆ ਰਿਹਾ ਹੈ, ਜਿਸ ਦਾ ਸਿੱਧਾ ਅਤੇ ਨਕਾਰਾਤਮਕ ਅਸਰ ਉਸ ਦੀ ਸ਼ਖ਼ਸੀਅਤ, ਸਬੰਧਾਂ ਤੇ ਮਾਨਸਿਕ ਸਿਹਤ ’ਤੇ ਪੈ ਰਿਹਾ ਹੈ।
ਗੁੱਸਾ ਆਮ ਤੌਰ ’ਤੇ ਸਾਡੀਆਂ ਉਮੀਦਾਂ ਦੇ ਟੁੱਟਣ ਜਾਂ ਹੰਕਾਰ ਨੂੰ ਸੱਟ ਪੁੱਜਣ ’ਤੇ ਪੈਦਾ ਹੁੰਦਾ ਹੈ। ਸ਼ਾਸਤਰਾਂ ’ਚ ਲਿਖਿਆ ਹੈ ਕਿ ਗੁੱਸੇ ਨਾਲ ਵਿਵੇਕ ਖ਼ਤਮ ਹੋ ਜਾਂਦਾ ਹੈ, ਜਿਸ ਨਾਲ ਬੁੱਧੀ ਨਸ਼ਟ ਹੋ ਜਾਂਦੀ ਹੈ। ਜਦ ਬੁੱਧੀ ਕੰਮ ਕਰਨਾ ਬੰਦ ਕਰ ਦਿੰਦੀ ਹੈ, ਤਦ ਮਨੁੱਖ ਅਜਿਹੇ ਆਤਮਘਾਤੀ ਫ਼ੈਸਲੇ ਲੈਂਦਾ ਹੈ, ਜਿਸ ਦਾ ਪਛਤਾਵਾ ਉਸ ਨੂੰ ਉਮਰ ਭਰ ਰਹਿੰਦਾ ਹੈ। ਜਿਸ ਤਰ੍ਹਾਂ ਉੱਬਲਦੇ ਹੋਏ ਪਾਣੀ ’ਚ ਆਪਣਾ ਅਕਸ ਦੇਖ ਸਕਣਾ ਨਾਮੁਮਕਿਨ ਹੈ, ਠੀਕ ਉਸੇ ਤਰ੍ਹਾਂ ਗੁੱਸੇ ਵਾਲੇ ਮਨ ਨਾਲ ਸੱਚ ਤੇ ਠੀਕ ਰਾਹ ਦੀ ਪਛਾਣ ਕਰਨਾ ਸੰਭਵ ਨਹੀਂ ਹੈ।
ਭਗਵਾਨ ਬੁੱਧ ਨੇ ਇਸ ਮਨ ਦੀ ਦਸ਼ਾ ਦੀ ਸਟੀਕ ਵਿਆਖਿਆ ਕਰਦੇ ਹੋਏ ਕਿਹਾ ਸੀ ਕਿ ਗੁੱਸੇ ਨੂੰ ਪਾਲ ਕੇ ਰੱਖਣਾ, ਕਿਸੇ ਹੋਰ ’ਤੇ ਸੁੱਟਣ ਦੀ ਨੀਅਤ ਨਾਲ ਸੜਦੇ ਹੋਏ ਕੋਲੇ ਨੂੰ ਆਪਣੇ ਹੱਥ ’ਚ ਫੜੇ ਰੱਖਣ ਵਾਂਗ ਹੈ। ਇਸ ’ਚ ਸੜਦੇ ਤੁਸੀਂ ਖ਼ੁਦ ਹੀ ਹੋ। ਆਖ਼ਰ ਗੁੱਸੇ ’ਤੇ ਜਿੱਤ ਹਾਸਲ ਕਰਨਾ ਸਿਰਫ਼ ਦੂਜਿਆਂ ਦੇ ਹਿੱਤ ’ਚ ਨਹੀਂ, ਬਲਕਿ ਆਪਣੀ ਸ਼ਾਂਤੀ ਤੇ ਆਤਮਾ ਦੀ ਪ੍ਰਗਤੀ ਲਈ ਵੀ ਜ਼ਰੂਰੀ ਹੈ। ਗੁੱਸੇ ਦਾ ਅਸਲੀ ਹੱਲ ਉਸ ’ਤੇ ਕਾਬੂ ਕਰਨਾ ਨਹੀਂ, ਬਲਕਿ ਆਤਮ-ਜਾਗਰੂਕਤਾ ਤੇ ਮਾਫ਼ੀ ਦੀ ਭਾਵਨਾ ਹੈ।
ਜੇ ਅਸੀਂ ਕੁਝ ਪਲ਼ ਦੀ ਉੱਤੇਜਨਾ ਦੇ ਸਮੇਂ ਸਿਰਫ਼ ਚੁੱਪ ਰਹਿਣ ਦੀ ਕਲਾ ਸਿੱਖ ਲਈਏ, ਤਾਂ ਅਸੀਂ ਜੀਵਨ ਦੀਆਂ ਮੁਸਕਲਾਂ ਨੂੰ ਟਾਲ਼ ਸਕਦੇ ਹਾਂ। ਇਸ ਦੇ ਉਲਟ ਜੇ ਅਸੀਂ ਉੱਤੇਜਨਾ ਦੇ ਸਮੇਂ ਆਪਾ ਗੁਆ ਦਿੰਦੇ ਹਾਂ ਤਾਂ ਖ਼ੁਦ ਲਈ ਅਨੇਕਾਂ ਮੁਸ਼ਕਲਾਂ ਪੈਦਾ ਕਰ ਸਕਦੇ ਹਾਂ।ਧੀਰਜ ਤੇ ਵਿਵੇਕ ਦੇ ਨਾਲ ਕੀਤੀ ਗਈ ਨਿਰੰਤਰ ਕੋਸ਼ਿਸ਼ ਹੀ ਸਾਡੇ ਜੀਵਨ ਨੂੰ ਊਰਜਾਵਾਨ, ਸੰਤੁਲਿਤ ਤੇ ਸੁੱਖਦਾਈ ਬਣਾ ਸਕਦੀ ਹੈ।
-ਲਵਲੀ ਆਨੰਦ