ਮਹਾਰਾਜ ਯਦੁ ਨੂੰ ਆਪਣੇ 24 ਗੁਰੂਆਂ ਦੀ ਵਿਆਖਿਆ ਕਰਦੇ ਹੋਏ ਭਗਵਾਨ ਦੱਤਾਤ੍ਰੇਅ ਉਪਦੇਸ਼ ਦਿੰਦੇ ਹੋਏ ਕਹਿੰਦੇ ਹਨ, ਹੇ ਰਾਜਨ ! ਜਿਵੇਂ ਪ੍ਰਿਥਵੀ ਤੇ ਹਵਾ ਮੇਰੇ ਗੁਰੂ ਤੁੱਲ ਹਨ, ਉਸੇ ਤਰ੍ਹਾਂ ਆਕਾਸ਼ ਨੂੰ ਗੁਰੂ ਮੰਨ ਕੇ ਮੈਂ ਉਸ ਤੋਂ ਅਦਵੈਤ, ਵੈਰਾਗ ਅਤੇ ਅਸੰਗਤ ਦੀ ਸਿੱਖਿਆ ਗ੍ਰਹਿਣ ਕੀਤੀ ਹੈ। ਜਿਸ ਤਰ੍ਹਾਂ ਆਕਾਸ਼ ਸਾਰੀਆਂ ਵਸਤਾਂ ਵਿਚ ਮੌਜੂਦ ਹੈ, ਫਿਰ ਵੀ ਉਹ ਅਖੰਡ ਤੇ ਅਸੰਗਤ ਰਹਿੰਦਾ ਹੈ, ਉਸੇ ਤਰ੍ਹਾਂ ਸਾਧਕ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਪਰਮਾਤਮਾ ਸਭਨਾਂ ਦੇ ਅੰਦਰ ਹੈ ਪਰ ਉਹ ਕਿਸੇ ਨਾਲ ਬੱਝਿਆ ਹੋਇਆ ਨਹੀਂ ਹੈ। ਹੇ ਰਾਜਨ ! ਆਕਾਸ਼ ਸੂਖਮਤਾ ਨਾਲ ਭਰਪੂਰ ਹੈ।

ਇੱਥੇ ਸੂਖਮਤਾ ਦਾ ਅਰਥ ਹੈ ਕਿ ਇਹ ਸਭਨਾਂ ਵਿਚ ਮੌਜੂਦ ਹੈ ਅਤੇ ਬਾਹਰ ਵੀ, ਤਿਵੇਂ ਹੀ ਪਰਮਾਤਮਾ ਇਸ ਸੰਸਾਰ ਦੇ ਕਣ-ਕਣ ਵਿਚ ਮੌਜੂਦ ਹੈ। ਸਾਧਕ ਨੂੰ ਕਿਸੇ ਦਾ ਬਾਹਰਲਾ ਆਕਾਰ ਨਹੀਂ ਸਗੋਂ ਉਸ ਵਿਚ ਮੌਜੂਦ ਸੱਚ ਨੂੰ ਦੇਖਣਾ ਚਾਹੀਦਾ ਹੈ ਜੋ ਸਭ ਵਿਚ ਸਮਾਨ ਹੈ। ਭੌਤਿਕ ਤੌਰ ’ਤੇ ਅਸੀਂ ਸਭ ਵੱਖ-ਵੱਖ ਦਿਸਦੇ ਹਾਂ ਪਰ ਆਕਾਸ਼ ਕਦੇ ਪਾਟੋਧਾੜ ਨਹੀਂ ਹੁੰਦਾ। ਅਸੀਂ ਜਮਾਤ ਵਿਚ ਬੈਠੇ ਹਾਂ ਤਾਂ ਅਸੀਂ ਕਹਿੰਦੇ ਹਾਂ ਕਿ ਇਹ ਮੇਰੇ ਕਮਰੇ ਦਾ ਆਕਾਸ਼ ਹੈ ਅਤੇ ਘਰ ਦੇ ਬਾਹਰ ਮਹਾ-ਆਕਾਸ਼ ਹੈ।
ਆਮ ਤੌਰ ’ਤੇ ਦੀਵਾਰ ਆਕਾਸ਼ ਨੂੰ ਕੱਟ ਨਹੀਂ ਸਕਦੀ, ਸਗੋਂ ਭ੍ਰਮਿਤ ਕਰਦੀ ਹੈ। ਸਰੀਰ ਦੀਆਂ ਹੱਦਾਂ ਆਤਮਾ ਦਾ ਬਟਵਾਰਾ ਨਹੀਂ ਕਰ ਸਕਦੀਆਂ। ਇਕ ਸਾਧਕ ਨੂੰ ਆਪਣੀ ਚੇਤਨਾ ਨੂੰ ਮਹਾ-ਆਕਾਸ਼ ਦੀ ਤਰ੍ਹਾਂ ਵਿਸਥਾਰਤ ਕਰਨਾ ਚਾਹੀਦਾ ਹੈ ਜਿਸ ਦੀ ਵੱਡੀ ਖ਼ਾਸੀਅਤ ਉਸ ਦੀ ਅਸੰਗਤ ਹੈ। ਉਹ ਸਭ ਕੁਝ ਧਾਰਨ ਕਰਦਾ ਹੈ ਪਰ ਕਿਸੇ ਵਿਚ ਲਿਪਤ ਨਹੀਂ ਹੈ। ਆਕਾਸ਼ ਵਿਚ ਧੂੜ ਉੱਡਦੀ ਹੈ, ਧੂੰਆਂ ਹੁੰਦਾ ਹੈ, ਸੁਗੰਧ-ਦੁਰਗੰਧ ਫੈਲਦੀ ਹੈ ਪਰ ਆਕਾਸ਼ ਕਦੇ ਮਲੀਨ ਨਹੀਂ ਹੁੰਦਾ।
ਉਹ ਆਪਣੀ ਪਾਕੀਜ਼ਗੀ ਬਰਕਰਾਰ ਰੱਖਦਾ ਹੈ। ਸਾਧਕ ਦਾ ਮਨ ਅਜਿਹਾ ਹੀ ਹੋਣਾ ਚਾਹੀਦਾ ਹੈ। ਸੁੱਖ, ਦੁੱਖ, ਮੋਹ ਤੇ ਕਰੋਧ ਆਦਿ ਵਿਚਕਾਰ ਰਹਿੰਦੇ ਹੋਏ ਵੀ ਉਸ ਦਾ ਧੁਰ-ਅੰਦਰ ਅਲਿਪਤ ਰਹੇ। ਭਗਵਾਨ ਦੱਤਾਤ੍ਰੇਅ ਨੇ ਆਕਾਸ਼ ਨੂੰ ਆਪਣਾ ਗੁਰੂ ਮੰਨ ਕੇ ਜੋ ਸਿੱਖਿਆ ਗ੍ਰਹਿਣ ਕੀਤੀ ਹੈ, ਉਹ ਸਾਨੂੰ ਪਰਮ ਸੱਚ ਵੱਲ ਲੈ ਕੇ ਜਾਂਦੀ ਹੈ। ਜੇਕਰ ਅਸੀਂ ਉਸ ’ਤੇ ਅਮਲ ਕਰੀਏ ਤਾਂ ਅਜੋਕੇ ਦੌਰ ਦੀਆਂ ਜਟਿਲਤਾਵਾਂ ਤੋਂ ਪਾਰ ਪਾਉਂਦੇ ਹੋਏ ਆਪੋ-ਆਪਣੇ ਜੀਵਨ ਨੂੰ ਸਹਿਜ ਅਤੇ ਸੁਖੀ ਬਣਾ ਸਕਦੇ ਹਾਂ।ਪਰਮ ਸੱਚ ਵੱਲ ਜਾਣ ’ਤੇ ਹੀ ਜੀਵਨ ਸਾਰਥਕ ਬਣਦਾ ਹੈ।
-ਅਚਾਰੀਆ ਨਾਰਾਇਣ ਦਾਸ।