Today's Horoscope : ਇਸ ਰਾਸ਼ੀ ਵਾਲਿਆਂ ਨੂੰ ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼
ਕਰਕ : ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਕਾਰੋਬਾਰੀ ਕੋਸ਼ਿਸ਼ ਨੇਪੜੇ ਚੜ੍ਹੇਗੀ। ਰਿਸ਼ਤਿਆਂ ਵਿਚ ਮਿਠਾਸ ਆਵੇਗੀ, ਪਰ ਭਰਾ-ਭੈਣ ਤੋਂ ਤਣਾਅ ਮਿਲ ਸਕਦਾ ਹੈ।
Publish Date: Tue, 22 Dec 2020 11:00 PM (IST)
Updated Date: Tue, 22 Dec 2020 11:27 PM (IST)
ਅੱਜ ਦੀ ਗ੍ਰਹਿ ਸਥਿਤੀ : 23 ਦਸੰਬਰ, 2020 ਬੁੱਧਵਾਰ ਮੱਘਰ ਮਹੀਨਾ ਸ਼ੁਕਲ ਪੱਖ ਨੋਮੀ ਦਾ ਰਾਸ਼ੀਫਲ।
ਅੱਜ ਦਾ ਰਾਹੂਕਾਲ : ਦੁਪਹਿਰ 12.00 ਵਜੇ ਤੋਂ 01.30 ਵਜੇ ਤਕ।
ਅੱਜ ਦਾ ਦਿਸ਼ਾਸ਼ੂਲ : ਉੱਤਰ।
ਪੁਰਬ ਤੇ ਤਿਉਹਾਰ : ਨੰਦਾ ਨੋਮੀ।
ਵਿਸ਼ੇਸ਼ : ਪੰਚਕ 28 ਘੰਟੇ 33 ਮਿੰਟ ਤਕ।
ਕੱਲ੍ਹ ਦਾ ਦਿਸ਼ਾਸ਼ੂਲ : ਦੱਖਣੀ।
ਵਿਸ਼ੇਸ਼ : ਮੰਗਲ ਮੇਖ ਰਾਸ਼ੀ ਵਿਚ।
ਵਿਕਰਮ ਸੰਮਤ 2077 ਸ਼ਕੇ 1942 ਦੱਖਣਾਇਣ, ਦੱਖਣਗੋਲ, ਹੇਮੰਤ ਰੁਤ ਮੱਘਰ ਮਹੀਨਾ ਸ਼ੁਕਲ ਪੱਖ ਦੀ ਦਸਮੀ 23 ਘੰਟੇ 18 ਮਿੰਟ ਤਕ, ਉਸ ਤੋਂ ਬਾਅਦ ਇਕਾਦਸ਼ੀ ਅੱਸੂ ਨਛੱਤਰ 30 ਘੰਟੇ 44 ਮਿੰਟ ਤਕ, ਪਰਿਘ ਯੋਗ 13 ਘੰਟੇ 41 ਮਿੰਟ ਤਕ, ਉਸ ਤੋਂ ਬਾਅਦ ਸ਼ਿਵ ਯੋਗ ਮੇਖ ਵਿਚ ਚੰਦਰਮਾ।
ਮੇਖ : ਮੰਗਲ ਦਾ ਪਰਿਵਰਤਨ ਆਤਮਵਿਸ਼ਵਾਸ ਵਿਚ ਵਾਧਾ ਕਰੇਗਾ। ਰੁਕਿਆ ਹੋਇਆ ਕੰਮ ਕਰਾਏਗਾ, ਪਰ ਗੁੱਸੇ ਵਿਚ ਵਾਧਾ ਕਰਾਏਗਾ। ਵਾਣੀ ’ਤੇ ਸੰਜਮ ਰੱਖੋ।
ਬ੍ਰਿਖ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਗ੍ਰਹਿਸਥ ਜੀਵਨ ਵਿਚ ਤਣਾਅ ਆ ਸਕਦਾ ਹੈ। ਚੱਲ ਜਾਂ ਅਚੱਲ ਜਾਇਦਾਦ ਲਈ ਕਰਜ਼ ਲੈਣ ਦੀ ਦਿਸ਼ਾ ਵਿਚ ਸਫਲਤਾ ਮਿਲੇਗੀ।
ਮਿਥੁਨ : ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਲੋੜ ਹੈ। ਝਗੜਾ, ਵਿਵਾਦ ਤੋਂ ਬਚੋ। ਅੱਗ ਨਾਲ ਦੁਰਘਟਨਾ ਜਾਂ ਕਿਸੇ ਮੁੱਲਵਾਨ ਚੀਜ਼ ਦੇ ਚੋਰੀ ਜਾਂ ਗੁਆਚਣ ਦਾ ਸ਼ੱਕ ਹੈ।
ਕਰਕ : ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਕਾਰੋਬਾਰੀ ਕੋਸ਼ਿਸ਼ ਨੇਪੜੇ ਚੜ੍ਹੇਗੀ। ਰਿਸ਼ਤਿਆਂ ਵਿਚ ਮਿਠਾਸ ਆਵੇਗੀ, ਪਰ ਭਰਾ-ਭੈਣ ਤੋਂ ਤਣਾਅ ਮਿਲ ਸਕਦਾ ਹੈ।
ਸਿੰਘ : ਸਮਾਜਿਕ ਵੱਕਾਰ ਵਧੇਗਾ। ਧਨ, ਯਸ਼, ਕੀਰਤੀ 'ਚ ਵਾਧਾ ਹੋਵੇਗਾ। ਪਰਿਵਾਰਕ ਜ਼ਿੰਮੇਵਾਰੀਆਂ ਦੀ ਪੂਰਤੀ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ।
ਕੰਨਿਆ : ਰੋਜ਼ੀ-ਰੋਟੀ ਦੇ ਖੇਤਰ 'ਚ ਤਰੱਕੀ ਮਿਲੇਗੀ। ਸਮਾਜਿਕ ਵੱਕਾਰ ਵਧੇਗਾ। ਯਾਤਰਾ ਤੇ ਸੈਰ-ਸਪਾਟੇ ਵੀ ਵਧੇਗਾ। ਸਿਆਸੀ ਸਹਿਯੋਗ ਲੈਣ ਵਿਚ ਸਫਲ ਹੋਵੋਗੇ।
ਤੁਲਾ : ਧਾਰਮਿਕ ਪ੍ਰਵਿਰਤੀ 'ਚ ਵਾਧਾ ਹੋਵੇਗਾ। ਜੀਵਨ ਸਾਥੀ ਦਾ ਸਹਿਯੋਗ ਤੇ ਸਾਥ ਮਿਲੇਗਾ। ਸਿਆਸੀ ਕੰਮ ਸਫਲ ਹੋਣਗੇ।
ਬਿ੍ਸ਼ਚਕ : ਯਾਤਰਾ ਦੀ ਸਥਿਤੀ ਸੁਖਦ ਤੇ ਉਤਸ਼ਾਹ ਦੇਣ ਵਾਲੀ ਹੋਵੇਗੀ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡੇ ਪ੍ਰਭਾਵ 'ਚ ਵਾਧਾ ਹੋਵੇਗਾ। ਕਿਸੇ ਪਿਆਰੇ ਮਿੱਤਰ ਨਾਲ ਅਚਾਨਕ ਮੁਲਾਕਾਤ ਹੋਵੇਗੀ।
ਧਨੁ : ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਰੁਪਏ ਪੈਸੇ ਦੇ ਲੈਣ ਦੇਣ 'ਚ ਸਾਵਧਾਨੀ ਰੱਖੋ। ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ।
ਮਕਰ : ਆਰਥਿਕ ਯਤਨਾਂ 'ਚ ਵਾਧਾ ਹੋਵੇਗਾ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ।
ਕੁੰਭ : ਆਰਥਿਕ ਮਾਮਲਿਆਂ 'ਚ ਜੋਖਮ ਨਾ ਚੁੱਕੋ। ਪਰਿਵਾਰਕ ਸੁੱਖ 'ਚ ਵਾਧਾ ਹੋਵੇਗਾ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ। ਸਿਆਸੀ ਪੱਧਰ 'ਤੇ ਸਫਲਤਾ ਮਿਲੇਗੀ।
ਮੀਨ : ਸਿਆਸੀ ਕੰਮ ਪੂਰੇ ਹੋਣਗੇ। ਕਾਰੋਬਾਰੀ ਵੱਕਾਰ ਵਧੇਗਾ। ਯਾਤਰਾ ਤੇ ਸੈਰ-ਸਪਾਟੇ ਦੀ ਸਥਿਤੀ ਬਣੇਗੀ। ਸਹੁਰੇ ਪਰਿਵਾਰ ਤੋਂ ਸਹਿਯੋਗ ਮਿਲੇਗਾ। ਆਰਥਿਕ ਮਾਮਲਿਆਂ 'ਚ ਸਫਲਤਾ ਮਿਲੇਗੀ।