ਡੀਸੀ ਦਫ਼ਤਰ ਅੰਮ੍ਰਿਤਸਰ ਅੱਗੇ ਲੱਗਣ ਵਾਲੇ ਪੱਕੇ ਮੋਰਚੇ ਸਬੰਧੀ ਜੋਨ ਬਾਬਾ ਦੀਪ ਸਿੰਘ ਜੀ ਨੇ ਕੀਤੀ ਅਹਿਮ ਮੀਟਿੰਗ
22 ਮਾਰਚ ਨੂੰ ਜ਼ਿਲ੍ਹਾ ਅੰਮ੍ਰਿਤਸਰ ਡੀਸੀ ਦਫ਼ਤਰ ਪਹੁੰਚੇਗਾ, ਜੋ 24 ਮਾਰਚ ਤੱਕ ਦੋ ਦਿਨ ਰਹੇਗਾ।
Publish Date: Sat, 21 Mar 2026 05:35 PM (IST)
Updated Date: Sun, 22 Mar 2026 04:08 AM (IST)

ਡੀਸੀ ਦਫ਼ਤਰ ਅੰਮ੍ਰਿਤਸਰ ਅੱਗੇ ਲੱਗਣ ਵਾਲੇ ਪੱਕੇ ਮੋਰਚੇ ਸਬੰਧੀ ਜ਼ੋਨ ਬਾਬਾ ਦੀਪ ਸਿੰਘ ਜੀ ਨੇ ਕੀਤੀ ਅਹਿਮ ਮੀਟਿੰਗ ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਬਾਬਾ ਦੀਪ ਸਿੰਘ ਜੀ ਦੀ ਕੋਰ ਕਮੇਟੀ ਤੇ ਇਕਾਈਆਂ ਦੀ ਮੀਟਿੰਗ ਜ਼ੋਨ ਪ੍ਰਧਾਨ ਮਨਜਿੰਦਰ ਸਿੰਘ ਗੋਹਲਵੜ੍ਹ, ਜ਼ੋਨ ਸਕੱਤਰ ਹਰਦੀਪ ਸਿੰਘ ਜੌਹਲ ਦੀ ਅਗਵਾਈ ਹੇਠ ਬਾਬਾ ਦਰਵੇਸ਼ ਜੀ ਪਿੰਡ ਜੌਹਲ ਰਾਜੂ ਸਿੰਘ ਵਿਖੇ ਕੀਤੀ ਗਈ। ਮੀਟਿੰਗ ’ਚ ਕਿਸਾਨ ਆਗੂ ਹਰਪ੍ਰੀਤ ਸਿੰਘ ਪੰਡੋਰੀ ਸਿੱਧਵਾਂ, ਕਿਸਾਨ ਆਗੂ ਹਰਪਾਲ ਸਿੰਘ ਪੰਡੋਰੀ ਸਿੱਧਵਾਂ ਉਚੇਚੇ ਤੌਰ ’ਤੇ ਪਹੁੰਚੇ। ਮੀਟਿੰਗ ’ਚ 22 ਮਾਰਚ ਨੂੰ ਡੀਸੀ ਦਫ਼ਤਰ ਅੰਮ੍ਰਿਤਸਰ ਵਿਖੇ ਲੱਗਣ ਵਾਲੇ ਪੱਕੇ ਮੋਰਚੇ ਦੀਆਂ ਤਿਆਰੀਆਂ ਸਬੰਧੀ ਚਰਚਾ ਕੀਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਮੋਰਚਾ ਸਰਕਾਰ ਵੱਲੋਂ ਮੰਨੀਆਂ ਮੰਗਾਂ ਜਿਵੇਂ ਐੱਮਐੱਸਪੀ ਗਾਰੰਟੀ, ਪ੍ਰੀਪੇਡ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ, ਕਿਸਾਨਾਂ ‘ਤੇ ਹੋਏ ਝੂਠੇ ਪਰਚਿਆਂ ਨੂੰ ਵਾਪਸ ਲੈਣ ਤੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ’ਤੇ ਕਿਸਾਨਾਂ ਦੇ ਲੱਗੇ ਮੋਰਚੇ ’ਚ ਉਨ੍ਹਾਂ ਨੂੰ ਉਠਾਉਣ ਖਾਤਰ ਉਨ੍ਹਾਂ ਦੇ ਟੈਂਟ, ਟਰਾਲੀਆਂ, ਤੰਬੂ, ਸਿਲੰਡਰ ਤੇ ਹੋਰ ਕੀਮਤੀ ਸਾਮਾਨ ਦੀ ਲੁੱਟ-ਖੋਹ ਕੀਤੀ ਗਈ ਸੀ, ਜਿਸ ਦੀ ਕੀਮਤ 3 ਕਰੋੜ 77 ਲੱਖ ਬਣਦੀ ਹੈ, ਉਸ ਦੀ ਭਰਪਾਈ ਨਾ ਕਰਨ ਕਰ ਕੇ ਇਹ ਮੋਰਚਾ ਲਾਇਆ ਜਾ ਰਿਹਾ। ਪੱਕੇ ਮੋਰਚੇ ’ਚ ਹਿੱਸਾ ਪਾਉਣ ਲਈ ਹੀ ਜ਼ੋਨ ਬਾਬਾ ਦੀਪ ਸਿੰਘ ਜੀ ਵੱਲੋਂ ਅਹਿਮ ਮੀਟਿੰਗ ਕੀਤੀ ਗਈ ਹੈ। ਜਿਸ ’ਚ ਸਾਰੀਆਂ ਇਕਾਈਆਂ ਤੇ ਜ਼ੋਨ ਟੀਮ ਨੂੰ ਵੱਡੀ ਗਿਣਤੀ ’ਚ ਟਰੈਕਟਰ, ਟਰਾਲੀਆਂ ਸਮੇਤ ਉੱਥੇ ਪਹੁੰਚਣ ਲਈ ਕਿਹਾ ਗਿਆ। ਕਿਸਾਨ ਆਗੂਆਂ ਦੱਸਿਆ ਕਿ 22 ਮਾਰਚ ਨੂੰ ਜ਼ਿਲ੍ਹਾ ਅੰਮ੍ਰਿਤਸਰ ਡੀਸੀ ਦਫ਼ਤਰ ਪਹੁੰਚੇਗਾ, ਜੋ 24 ਮਾਰਚ ਤੱਕ ਦੋ ਦਿਨ ਰਹੇਗਾ। ਉਸ ਤੋਂ ਬਾਅਦ 24 ਮਾਰਚ ਨੂੰ ਜ਼ਿਲ੍ਹਾ ਤਰਨਤਾਰਨ ਤੋਂ 25 ਮਾਰਚ ਤੱਕ ਧਰਨੇ ’ਚ ਹਾਜ਼ਰੀ ਭਰੇਗਾ। ਇਸ ਲਈ ਜ਼ੋਨ ਦੇ ਸਾਰੇ ਆਗੂਆਂ ਨੂੰ ਬੇਨਤੀ ਕੀਤੀ ਕਿ ਉਹ ਖ਼ਾਸ ਕਰ ਕੇ ਟਰਾਲੀਆਂ ਲੈ ਕੇ ਪਹੁੰਚਣ ਤਾਂ ਜੋ ਉਨ੍ਹਾਂ ਨੂੰ ਰਹਿਣ ’ਚ ਕੋਈ ਪਰੇਸ਼ਾਨੀ ਨਾ ਆ ਸਕੇ। ਮੀਟਿੰਗ ’ਚ ਪਿੰਡ ਇਕਾਈਆਂ ਦੇ, ਪ੍ਰਧਾਨ ਅਮਰੀਕ ਸਿੰਘ ਬਾਲਾਚੱਕ, ਪ੍ਰਧਾਨ ਸੋਹਣ ਸਿੰਘ ਗੋਹਲਵੜ੍ਹ, ਨੌਜਵਾਨ ਪ੍ਰਧਾਨ ਗੁਰਲਾਲ ਸਿੰਘ ਗੋਹਲਵੜ੍ਹ, ਪ੍ਰਧਾਨ ਮੇਹਰ ਸਿੰਘ ਕੋਟਲੀ, ਪ੍ਰਧਾਨ ਹਰਜਿੰਦਰ ਸਿੰਘ ਰਟੌਲ, ਪ੍ਰਧਾਨ ਮਿਲਖਾ ਸਿੰਘ ਬਹਿਲਾ, ਪ੍ਰਧਾਨ ਗੁਰਪਾਲ ਸਿੰਘ ਪਾਲਾ ਠੱਠੀ, ਪ੍ਰਧਾਨ ਸਤਿੰਦਰ ਸਿੰਘ ਗੋਰਾ ਖਾਰਾ, ਪ੍ਰਧਾਨ ਬਾਬਾ ਨਿਰਮਲ ਸਿੰਘ ਪੰਡੋਰੀ ਸਿੱਧਵਾਂ, ਪ੍ਰਧਾਨ ਸੁਖਬੀਰ ਸਿੰਘ ਮੰਨਣ, ਪ੍ਰਧਾਨ ਸੁਖਵਿੰਦਰ ਸਿੰਘ ਪੰਡੋਰੀ ਹੱਸਣ, ਪ੍ਰਧਾਨ ਸੁੱਚਾ ਸਿੰਘ ਖੈਰਦੀਨ ਕੇ, ਪ੍ਰਧਾਨ ਧਰਮ ਸਿੰਘ ਠੱਠਗੜ੍ਹ, ਪ੍ਰਧਾਨ ਮੰਗਲ ਸਿੰਘ ਐਮਾਂ ਕਲਾਂ, ਪ੍ਰਧਾਨ ਹਰਜੀਤ ਸਿੰਘ ਪੰਡੋਰੀ ਰਹਿਮਾਣਾ, ਪ੍ਰਧਾਨ ਪ੍ਰਗਟ ਸਿੰਘ ਪੰਡੋਰੀ ਰਣ ਸਿੰਘ, ਪ੍ਰਧਾਨ ਅੰਗਰੇਜ਼ ਸਿੰਘ ਦਬੁਰਜੀ, ਪ੍ਰਧਾਨ ਮਲਕੀਤ ਸਿੰਘ ਬਿੱਟੂ ਪੰਡੋਰੀ ਤਖ਼ਤ ਮੱਲ, ਜਸਮੇਰ ਸਿੰਘ ਜੌਹਲ ,ਨਵਜੀਤ ਸਿੰਘ ਗੋਹਲਵੜ੍ਹ ਤੇ ਹੋਰ ਵੱਡੀ ਗਿਣਤੀ ’ਚ ਕਿਸਾਨ ਮਜ਼ਦੂਰ ਆਗੂ ਹਾਜ਼ਰ ਸਨ।