ਮਜ਼ਦੂਰ ਵੈਲਫੇਅਰ ਸੁਸਾਇਟੀ 23 ਤੋਂ 25 ਜਨਵਰੀ ਤੱਕ ਮਨਾਵੇਗੀ ਬਸੰਤ ਪੰਚਮੀ ਸਮਾਗਮ
ਮਾਂ ਸਰਸਵਤੀ ਜੀ ਦੀ ਪੂਜਾ ਉਪਰੰਤ ਸ਼ਹਿਰ ਦੇ ਸਕੂਲੀ ਬੱਚਿਆਂ ਵੱਲੋਂ ਧਾਰਮਿਕ, ਦੇਸ਼ ਭਗਤੀ, ਗੀਤ-ਸੰਗੀਤ ਅਤੇ ਜਨਰਲ ਨਾਲਿਜ ਦੇ ਕੁਇਜ਼ ਮੁਕਾਬਲੇ, ਵਿੱਦਿਅਕ ਅਤੇ ਸੱਭਿਆਚਾਰਕ ਪ੍ਰੋਗਰਾਮ ਹੋਣਗੇ।
Publish Date: Sun, 11 Jan 2026 05:13 PM (IST)
Updated Date: Mon, 12 Jan 2026 04:06 AM (IST)
ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਸ਼ਹਿਰ ਦੀ ਮਜ਼ਦੂਰ ਵੈਲਫੇਅਰ ਸੁਸਾਇਟੀ ਵਲੋਂ ਐੱਨਜੀਓ ਕਲਾ ਸੁਮਨ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿੱਦਿਆ ਦੀ ਦੇਵੀ ਮਾਂ ਸਰਸਵਤੀ ਜੀ ਨੂੰ ਸਮਰਪਿਤ ਬਸੰਤ ਪੰਚਮੀ ਸਮਾਗਮ 23 ਤੋਂ 25 ਜਨਵਰੀ ਤੱਕ ਮਨਾਇਆ ਜਾ ਰਿਹਾ ਹੈ। ਇਸ ਵਿਚ ਮਾਂ ਸਰਸਵਤੀ ਜੀ ਦੀ ਪੂਜਾ ਉਪਰੰਤ ਸ਼ਹਿਰ ਦੇ ਸਕੂਲੀ ਬੱਚਿਆਂ ਵੱਲੋਂ ਧਾਰਮਿਕ, ਦੇਸ਼ ਭਗਤੀ, ਗੀਤ-ਸੰਗੀਤ ਅਤੇ ਜਨਰਲ ਨਾਲਿਜ ਦੇ ਕੁਇਜ਼ ਮੁਕਾਬਲੇ, ਵਿੱਦਿਅਕ ਅਤੇ ਸੱਭਿਆਚਾਰਕ ਪ੍ਰੋਗਰਾਮ ਹੋਣਗੇ। ਚੰਗੀ ਪ੍ਰਸਤੁਤੀ ਵਾਲੇ ਬੱਚਿਆਂ ਨੂੰ ਇਨਾਮ ਆਦਿ ਦਿੱਤੇ ਜਾਣਗੇ। ਸੁਸਾਇਟੀ ਦੇ ਪ੍ਰਧਾਨ ਕਨੋਜ ਵਰਮਾ ਨੇ ਦੱਸਿਆ ਕਿ 23 ਜਨਵਰੀ ਨੂੰ ਵਿੱਦਿਆ ਦੀ ਦੇਵੀ ਮਾਂ ਸਰਸਵਤੀ ਜੀ ਦਾ ਭਜਨ-ਕੀਰਤਨ ਸਵੇਰੇ 9 ਵਜੇ ਤੋਂ ਸਾਰੀ ਰਾਤ ਤੱਕ ਚਲਦਾ ਰਹੇਗਾ। 24 ਜਨਵਰੀ ਨੂੰ ਸਵੇਰੇ 9 ਤੋਂ 12 ਵਜੇ ਤੱਕ ਸ਼ਹਿਰ ਦੇ ਸਕੂਲੀ ਬੱਚਿਆਂ ਵਲੋਂ ਭਜਨ, ਦੇਸ਼ ਪਿਆਰ ਦੇ ਗੀਤ-ਸੰਗੀਤ ਅਤੇ ਜਨਰਲ ਨਾਲਿਜ ਦੇ ਸਵਾਲਾਂ ਆਦਿ ਦੇ ਪ੍ਰੋਗਰਾਮ ਹੋਣਗੇ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਸਮਾਗਮ ’ਚ ਸ਼ਰੀਕ ਹੋਣ ਵਾਲਿਆਂ ਨੂੰ 12 ਵਜੇ ਭੋਜਨ ਕਰਵਾਇਆ ਜਾਵੇਗਾ। ਅਖੀਰ ’ਚ 25 ਜਨਵਰੀ ਨੂੰ ਸ਼ੋਭਾ ਯਾਤਰਾ ਅਤੇ ਫਿਰ ਇਸੇ ਸ਼ਾਮ ਸ੍ਰੀ ਗੋਇੰਦਵਾਲ ਸਾਹਿਬ ਜਾ ਕੇ ਬਿਆਸ ਦਰਿਆ ’ਚ ਮੂਰਤੀ-ਵਿਸਰਜਨ ਹੋਵੇਗਾ।