ਔਰਤ ਮੁਕਤੀ ਮੋਰਚੇ ਨੇ ਗੁਰੂਕੁਲ ਸਕੂਲ ਭਿੱਖੀਵਿੰਡ ’ਚ ਗਦਰੀ ਬੀਬੀ ਗੁਲਾਬ ਕੌਰ ਦੀ ਸ਼ਤਾਬਦੀ ਮਨਾਈ
ਕੋਈ ਵੀ ਮੋਰਚਾ ਜਾਂ ਲਹਿਰ ’ਤੇ ਪਾਰਟੀ ਔਰਤਾਂ ਦੀ ਸ਼ਮੂਲੀਅਤ ਤੋਂ ਬਿਨ੍ਹਾਂ ਪ੍ਰਵਾਨ ਨਹੀਂ ਚੜ੍ਹਦੀ।
Publish Date: Mon, 02 Mar 2026 05:06 PM (IST)
Updated Date: Tue, 03 Mar 2026 04:03 AM (IST)

ਰਾਜਨ ਚੋਪੜਾ•,ਪੰਜਾਬੀ ਜਾਗਰਣ, ਭਿੱਖੀਵਿੰਡ : ਗੁਰੂਕੁਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਵਿਖੇ ਸਕੂਲ ਚੇਅਰਮੈਨ ਦਲਜੀਤ ਮਲਹੋਤਰਾ ਤੇ ਵਾਈਸ ਪ੍ਰਿੰਸੀਪਲ ਪਰਮਜੀਤ ਕੌਰ ਦੀ ਪ੍ਰਧਾਨਗੀ ’ਚ ਔਰਤ ਮੁਕਤੀ ਮੋਰਚੇ ਦੀ ਆਗੂ ਕਾਮਰੇਡ ਨਰਿੰਦਰ ਕੌਰ ਦੇ ਉਦਮ ਸਦਕਾ ਗਦਰੀ ਲਹਿਰ ’ਚ ਸਾਰਾ ਜੀਵਨ ਲਾਉਣ ਵਾਲੀ ਭਾਰਤ ਦੀ ਪਹਿਲੀ ਔਰਤ ਵਜੋਂ ਜਾਣੀ ਜਾਂਦੀ ਬੀਬੀ ਗੁਲਾਬ ਕੌਰ ਦੀ ਸ਼ਤਾਬਦੀ ਮਨਾਈ ਗਈ। ਇਸ ਮੌਕੇ ਮੋਰਚੇ ਦੇ ਸੂਬੇ ਦੇ ਆਗੂ ਪ੍ਰੋਫੈਸਰ ਰਘਬੀਰ ਕੌਰ ਤੇ ਪ੍ਰੋਫੈਸਰ ਸੁਰਿੰਦਰ ਕੌਰ ਨੇ 25 ਸਾਲ ਦੀ ਉਮਰ ਵਿਚ ਬੀਬੀ ਗੁਲਾਬ ਕੌਰ ਵੱਲੋਂ ਮਾਈ ਭਾਗੋ ਦੇ ਨਕਸ਼ੇ ਕਦਮਾਂ ’ਤੇ ਚਲਦਿਆਂ ਆਪਣੇ ਪਰਿਵਾਰ ਨੂੰ ਤਲਾਜ਼ਲੀ ਦੇ ਕੇ ਭੇਸ ਬਦਲ-ਬਦਲ ਕੇ ਗਦਰੀ ਲਹਿਰ ਵਿਚ ਲਾਸਾਨੀ ਭੂਮਿਕਾ ਨਿਭਾ ਕੇ ਦੇਸ਼ ਦੀ ਆਜ਼ਾਦੀ ਲਈ ਕੰਮ ਕਰਕੇ ਔਰਤ ਜਾਤੀ ਦਾ ਸਿਰ ਉੱਚਾ ਕੀਤਾ। ਇੱਥੇ ਪੁੱਜੇ ਕਾਮਰੇਡ ਹਰਭਜਨ ਸਿੰਘ ਚੂਸਲੇਵੜ, ਧਰਮ ਸਿੰਘ ਪੱਟੀ, ਦਲਜੀਤ ਸਿੰਘ ਦਿਆਲਪੁਰਾ, ਕੇਵਲ ਸਿੰਘ ਮਾੜੀ ਕੰਬੋਕੇ, ਜਸਵਿੰਦਰ ਸਿੰਘ ਜੱਸ, ਮਾਸਟਰ ਬੇਅੰਤ ਸਿੰਘ, ਹਰਨੰਦ ਸਿੰਘ ਬੱਲਿਆਂਵਾਲਾ, ਗੁਰਦੇਵ ਸਿੰਘ ਮਨਿਹਾਲਾ, ਵਿਦਿਆਰਥੀ ਹੁਸਨ, ਤਰਕਸ਼ੀਲ ਸਾਥੀ ਗੁਰਬਾਜ ਸਿੰਘ ਆਦਿ ਨੇ ਮਿਸਾਲਾਂ ਦੇ ਕੇ ਦੱਸਿਆ ਕਿ ਕੋਈ ਵੀ ਮੋਰਚਾ ਜਾਂ ਲਹਿਰ ’ਤੇ ਪਾਰਟੀ ਔਰਤਾਂ ਦੀ ਸ਼ਮੂਲੀਅਤ ਤੋਂ ਬਿਨ੍ਹਾਂ ਪ੍ਰਵਾਨ ਨਹੀਂ ਚੜ੍ਹਦੀ। ਹਾਜ਼ਰੀਨ ਨੇ ਭਾਈ ਭਾਗ ਸਿੰਘ ਭਿੱਖੀਵਿੰਡ ਨੂੰ ਵੀ ਸਿਜਦਾ ਕੀਤਾ ਅਤੇ ਉਸ ਦੀ ਜੀਵਨੀ ਤੇ ਚਾਨਣਾ ਪਾਇਆ। ਅੰਤ ’ਚ ਸਕੂਲ ਪ੍ਰਿੰਸੀਪਲ ਮਿਸਟਰ ਲੁਕੇਸ ਮਲਹੋਤਰਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਨਛੱਤਰ ਸਿੰਘ, ਕਰਨਬੀਰ ਸਿੰਘ, ਕਾਰਜ ਸਿੰਘ ਆਦਿ ਤੋਂ ਇਲਾਵਾ ਸਕੂਲ ਸਟਾਫ਼ ’ਚੋਂ ਕੋਆਰਡੀਨੇਟਰ ਹਰਮਨਪ੍ਰੀਤ ਕੌਰ, ਅਧਿਆਪਕ ਗੁਰਚਰਨ ਸਿੰਘ, ਅਮਨਦੀਪ ਸਿੰਘ, ਨਿਸ਼ਾਨ ਸਿੰਘ, ਸਾਹਿਲ ਕੁਮਾਰ, ਦਿਲਜੀਤ ਸਿੰਘ, ਬਿਕਰਮਜੀਤ ਸਿੰਘ, ਕਿਰਨਜੀਤ ਕੌਰ, ਗੁਰਜੀਤ ਕੌਰ, ਨਵਦੀਪ ਕੌਰ, ਕਾਜਲ ਧਵਨ, ਰਜਵੰਤ ਕੌਰ, ਕਿਰਨ ਕੌਰ, ਅਰੁਣਪ੍ਰੀਤ ਕੌਰ, ਰਮਨਦੀਪ ਕੌਰ, ਦਿਵਿਆ ਸਰੀਨ, ਕਵਲਜੀਤ ਕੌਰ, ਗੁਰਪ੍ਰੀਤ ਕੌਰ, ਕਰਮਜੀਤ ਕੌਰ, ਨਵਜੋਤ ਮਲਹੋਤਰਾ, ਕੋਮਲ ਕੱਕੜ, ਸੰਦੀਪ ਕੌਰ, ਅਵਨੀਤ ਕੌਰ, ਰੇਨੂ, ਪ੍ਰਿਆ ਆਦਿ ਹਾਜ਼ਰ ਸਨ।