ਮਾਝਾ ਕਾਲਜ ਫਾਰ ਵੁਮੈਨ ਤਰਨਤਾਰਨ ’ਚ ਉਤਸ਼ਾਹ ਨਾਲ ਮਨਾਇਆ ਮਹਿਲਾ ਦਿਵਸ
ਕਾਲਜ ’ਚ ਪੜ੍ਹ ਰਹੀਆਂ ਨਵੀਂ ਪੀੜ੍ਹੀ ਦੀਆਂ ਪ੍ਰਤੀਨਿਧ ਵਿਦਿਆਰਥਣਾਂ ਨੂੰ ਉਨ੍ਹਾਂ ਦੀਆਂ ਉਪਲੱਬਧੀਆਂ ਲਈ ਸਨਮਾਨਿਤ ਕੀਤਾ ਗਿਆ
Publish Date: Mon, 09 Mar 2026 04:05 PM (IST)
Updated Date: Tue, 10 Mar 2026 04:01 AM (IST)
ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਮਾਝਾ ਕਾਲਜ ਫਾਰ ਵੂਮੈਨ ਤਰਨਤਾਰਨ ’ਚ ਮਹਿਲਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਔਰਤ ਨੂੰ ਉਸ ਦੇ ਸੰਘਰਸ਼ ਤੇ ਉਪਲੱਬਧੀਆ ਲਈ ਸਨਮਾਨਿਤ ਕਰਨਾ ਇਸ ਦਿਵਸ ਦਾ ਪ੍ਰਮੁੱਖ ਮਨੋਰਥ ਰਿਹਾ। ਇਸ ਮੌਕੇ ਕਾਲਜ ’ਚ ਪੜ੍ਹ ਰਹੀਆਂ ਨਵੀਂ ਪੀੜ੍ਹੀ ਦੀਆਂ ਪ੍ਰਤੀਨਿਧ ਵਿਦਿਆਰਥਣਾਂ ਨੂੰ ਉਨ੍ਹਾਂ ਦੀਆਂ ਉਪਲੱਬਧੀਆਂ ਲਈ ਸਨਮਾਨਿਤ ਕੀਤਾ ਗਿਆ। ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਦੇ ਯੂਥ ਫੈਸਟ ਮੁਕਾਬਲਿਆਂ ਵਿਚਲੇ ਜੇਤੂ ਵਿਦਿਆਰਥੀਆ ਨੂੰ ਵੀ ਸਨਮਾਨਿਤ ਕੀਤਾ ਗਿਆ। ਕਾਲਜ ਪੱਧਰ ’ਤੇ ਵਿੱਦਿਅਕ, ਸਭਿਆਚਾਰਕ ਤੇ ਸਿਰਜਨਾਤਮਕ ਉਪਲੱਬਧੀਆ ਦੇ ਆਧਾਰ ’ਤੇ ਕਾਲਜ ਹੈੱਡ ਗਰਲਜ਼, ਕਲਾਸ ਸੀਆਰਜ਼, ਬੈਸਟ ਅਥਲੀਟ, ਬੈਸਟ ਸਟੂਡੈਂਟ, ਬੈਸਟ ਸਪੀਕਰ ਐਵਾਰਡ ਵਿਦਿਆਰਥੀਆਂ ਨੂੰ ਦਿੱਤੇ ਗਏ। ਕਾਲਜ ਪ੍ਰਿੰਸੀਪਲ ਹਰਮਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਮਹਿਲਾ ਦਿਵਸ ਦੀ ਇਤਿਹਾਸਕਤਾ ਤੇ ਆਧੁਨਿਕ ਸਾਰਥਕਤਾ ’ਤੇ ਚਾਨਣਾ ਪਾਇਆ। ਉਨ੍ਹਾਂ ਅਨੁਸਾਰ ਔਰਤ ’ਚ ਸਿਰਜਨਾਤਮਕ ਸਮੱਰਥਾ ਪ੍ਰਾਕਿਰਤਕ ਦਾਤ ਹੈ। ਅੱਜ ਕੱਲ੍ਹ ਦੀ ਪੜ੍ਹੀ-ਲਿਖੀ ਔਰਤ ਇਸੇ ਦਾਤ ਦਾ ਸਦ ਉਪਯੋਗ ਕਰਨ ਲਈ ਯਤਨਸ਼ੀਲ ਹੈ।