ਕਦੋਂ ਰੁਕਣਗੇ ਨਸ਼ੇ ਨਾਲ ਉੱਜੜਦੇ ਸੁਹਾਗ ਤੇ ਚਿਰਾਗ? ਪਿੰਡ ਸਭਰਾ 'ਚ ਨੌਜਵਾਨ ਦੀ ਦਰਦਨਾਕ ਮੌਤ
ਪੱਟੀ ਹਲਕੇ ਦੇ ਪਿੰਡ ਸਭਰਾ ਵਿਖੇ ਇੱਕ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਵੀ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਸਭਰਾ ਨੇ ਘਰ ’ਚ ਹੀ ਬਾਥਰੂਮ ਅੰਦਰ ਖ਼ੁਦ ਨੂੰ ਨਸ਼ੇ ਦਾ ਟੀਕਾ ਲਗਾਇਆ
Publish Date: Sat, 31 Jan 2026 10:26 AM (IST)
Updated Date: Sat, 31 Jan 2026 10:32 AM (IST)
ਕੇਪੀ ਗਿੱਲ, ਪੰਜਾਬੀ ਜਾਗਰਣ, ਕੈਰੋਂ : ਪੱਟੀ ਹਲਕੇ ਦੇ ਪਿੰਡ ਸਭਰਾ ਵਿਖੇ ਇੱਕ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਵੀ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਸਭਰਾ ਨੇ ਘਰ ’ਚ ਹੀ ਬਾਥਰੂਮ ਅੰਦਰ ਖ਼ੁਦ ਨੂੰ ਨਸ਼ੇ ਦਾ ਟੀਕਾ ਲਗਾਇਆ ਤੇ ਨਸ਼ੇ ਦੀ ਇਸ ਡੋਜ਼ ਨੇ ਉਸ ਦੀ ਜੀਵਨ ਲੀਲ੍ਹਾ ਸਮਾਪਤ ਕਰ ਦਿੱਤੀ। ਜਦੋਂ ਉਹ ਬਾਥਰੂਮ ਵਿੱਚੋਂ ਕਾਫੀ ਦੇਰ ਬਾਹਰ ਨਾ ਆਇਆ ਤਾਂ ਪਰਿਵਾਰ ਨੂੰ ਸ਼ੰਕਾ ਹੋਈ।
ਜਿਸ ਤੋਂ ਬਾਅਦ ਪਰਿਵਾਰ ਨੇ ਬਾਥਰੂਮ ਨੂੰ ਚੈੱਕ ਕੀਤਾ ਤਾਂ ਰਵੀ ਸਿੰਘ ਮ੍ਰਿਤਕ ਹਾਲਤ ਵਿੱਚ ਮਿਲਿਆ। ਪਿੰਡ ਵਾਸੀਆਂ ਨੇ ਕਿਹਾ ਕਿ ਨਸ਼ੇ ਨਾਲ ਕਈ ਘਰਾਂ ਦੇ ਚਿਰਾਗ ਬੁਝ ਚੁੱਕੇ ਹਨ ਪਰ ਨਸ਼ਾ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਲੋਕਾਂ ਨੇ ਮੰਗ ਕੀਤੀ ਕਿ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।