- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਚਾਇਤ ਵੱਲੋਂ ਪੰਚਾਇਤੀ ਛੱਪੜ ’ਚੋਂ ਰੇਤਾ ਕੱਢ ਕੇ ਇੱਟਾਂ ਦੇ ਭੱਠੇ ਅਤੇ ਪਿੰਡ ਦੇ ਕੁਝ ਲੋਕਾਂ ਨੂੰ ਵੇਚੀ ਜਾ ਰਹੀ ਹੈ।

ਤੇਜਿੰਦਰ ਸਿੰਘ ਬੱਬੂ,•ਪੰਜਾਬੀ ਜਾਗਰਣ, ਝਬਾਲ : ਬਲਾਕ ਤਰਨਤਾਰਨ ਅਧੀਨ ਆਉਂਦੇ ਪਿੰਡ ਮਾਲੂਵਾਲ ਵਿਖੇ ਮੰਗਲਵਾਰ ਨੂੰ ਪਿੰਡ ਵਾਸੀਆਂ ਨੇ ਪਿੰਡ ਦੇ ਛੱਪੜ ਵਿੱਚੋਂ ਨਾਜਾਇਜ਼ ਮਾਈਨਿੰਗ ਕੀਤੇ ਜਾਣ ਦਾ ਮਾਮਲਾ ਚੁੱਕਿਆ ਹੈ। ਪਿੰਡ ਵਾਸੀ ਗੁਰਬਾਜ਼ ਸਿੰਘ, ਅੰਗਰੇਜ਼ ਸਿੰਘ, ਇਕਬਾਲ ਸਿੰਘ, ਮਨਜਿੰਦਰ ਸਿੰਘ, ਵਿਰਸਾ ਸਿੰਘ, ਸੰਪੂਰਨ ਸਿੰਘ, ਮੰਗਲ ਸਿੰਘ, ਵੀਰ ਸਿੰਘ, ਅੰਗਰੇਜ਼ ਸਿੰਘ, ਖੁਸ਼ਵੰਤ ਸਿੰਘ ਮੱਲ੍ਹੀ ਆਦਿ ਨੇ ਇਸ ਸਬੰਧੀ ਦੋਸ਼ ਲਗਾਇਆ ਕਿ ਪਿੰਡ ਦੇ ਛੱਪੜ ਨੂੰ ਸਾਫ਼ ਕਰਨ ਦੇ ਨਾਂ ’ਤੇ ਰੇਤ ਦੀ ਮਾਈਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਥਿਤ ਤੌਰ ’ਤੇ ਹੋ ਰਹੀ ਨਾਜਾਇਜ਼ ਮਾਈਨਿੰਗ ਦਿਖਾਉਂਦਿਆਂ ਕਿਹਾ ਕਿ ਪੰਚਾਇਤ ਵੱਲੋਂ ਪੰਚਾਇਤੀ ਛੱਪੜ ’ਚੋਂ ਰੇਤਾ ਕੱਢ ਕੇ ਇੱਟਾਂ ਦੇ ਭੱਠੇ ਅਤੇ ਪਿੰਡ ਦੇ ਕੁਝ ਲੋਕਾਂ ਨੂੰ ਵੇਚੀ ਜਾ ਰਹੀ ਹੈ। ਜਿਸ ਨਾਲ ਛੱਪੜ ਜ਼ਿਆਦਾ ਡੂੰਘਾ ਹੋ ਰਿਹਾ ਹੈ। ਜਿਸ ਵਿਚ ਪਾਣੀ ਭਰਨ ਨਾਲ ਬਰਸਾਤਾਂ ਦੇ ਦਿਨਾਂ ’ਚ ਜੇਕਰ ਕੋਈ ਇਨਸਾਨ ਜਾਂ ਪਸ਼ੂ ਡਿੱਗ ਪਿਆ ਤਾਂ ਉਸਦੇ ਡੁੱਬਣ ਦਾ ਖਦਸ਼ਾ ਹੈ। ਜਦੋਂਕਿ ਪਿੰਡ ਦਾ ਪੀਣ ਵਾਲਾ ਪਾਣੀ ਪ੍ਰਦੂਸ਼ਤ ਹੋਣ ਨਾਲ ਮਹਾਮਾਰੀ ਫੈਲਣ ਦਾ ਡਰ ਹੈ। ਪਿੰਡ ਵਾਸੀਆਂ ਨੇ ਮੌਕੇ ਨਜ਼ਦੀਕੀ ਭੱਠੇ ’ਤੇ ਰੇਤਾ ਵੇਚਣ ਗਈ ਟਰਾਲੀ ਫੜ੍ਹਨ ਤੋਂ ਇਲਾਵਾ ਭੱਠੇ ’ਤੇ ਛੱਪੜ ਵਿਚੋਂ ਰੇਤਾ ਲਿਜਾ ਕੇ ਲੱਗੇ ਢੇਰ ਵੀ ਦਿਖਾਏ। ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਕੋਲੋਂ ਮੰਗ ਕੀਤੀ ਕਿ ਪਿੰਡ ਦੇ ਛੱਪੜ ਵਿਚੋਂ ਕੀਤੀ ਜਾ ਰਹੀ ਰੇਤ ਦੀ ਨਾਜਾਇਜ਼ ਮਾਈਨਿੰਗ ਬੰਦ ਕੀਤੀ ਜਾਵੇ।