ਅੰਤਿਮ ਅਰਦਾਸ ਮੌਕੇ ਜੱਥੇਦਾਰ ਪਾਲ ਸਿੰਘ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਟ
ਉਨ੍ਹਾਂ ਅਰਦਾਸ ਕੀਤੀ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਚਰਨਾਂ ਵਿਚ ਨਿਵਾਸ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਵੇ।
Publish Date: Sun, 11 Jan 2026 06:56 PM (IST)
Updated Date: Mon, 12 Jan 2026 04:13 AM (IST)

ਸਟਾਫ ਰਿਪੋਰਟਰ,•ਪੰਜਾਬੀ ਜਾਗਰਣ, ਤਰਨਤਾਰਨ : ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਅਤੇ ਕੌਮੀ ਜਨਰਲ ਸਕੱਤਰ ਇਕਬਾਲ ਸਿੰਘ ਸੰਧੂ ਦੇ ਨਜ਼ਦੀਕੀ ਸਾਥੀ ਲਖਵਿੰਦਰ ਸਿੰਘ ਲਾਲੀ ਝਾਮਕਾ ਦੇ ਪਿਤਾ ਜੱਥੇਦਾਰ ਪਾਲ ਸਿੰਘ ਜਿਨ੍ਹਾਂ ਦਾ ਦੋ ਜਨਵਰੀ ਨੂੰ ਅਚਾਨਕ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਆਰੰਭ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬੀ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਝਾਮਕਾ ਖੁਰਦ ਵਿਖੇ ਪਾਏ ਗਏ। ਉਪਰੰਤ ਭਾਈ ਹਰਪਾਲ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਜਥੇ ਵੱਲੋਂ ਕੀਰਤਨ ਕੀਤਾ ਗਿਆ। ਜਦੋਂਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੁੱਜੇ ਗ੍ਰੰਥੀ ਭਾਈ ਮਨਜੀਤ ਸਿੰਘ ਨੇ ਇਸ ਮੌਕੇ ਗੁਰਬਾਣੀ ਵਿਚਾਰਾਂ ਦੀ ਸਾਂਝ ਪਾਈ। ਉਪਰੰਤ ਗੁਰਦੁਆਰਾ ਸ੍ਰੀ ਸ਼ਹੀਦ ਗੰਜ ਸਾਹਿਬ ਅੰਮ੍ਰਿਤਸਰ ਤੋਂ ਪੁੱਜੇ ਭਾਈ ਸਤਨਾਮ ਸਿੰਘ ਹੋਰਾਂ ਨੇ ਜੱਥੇਦਾਰ ਪਾਲ ਸਿੰਘ ਨਮਿਤ ਅਰਦਾਸ ਕੀਤੀ। ਇਸ ਮੌਕੇ ਇਕਬਾਲ ਸਿੰਘ ਸੰਧੂ ਸਾਬਕਾ ਮੈਂਬਰ ਐੱਸਐੱਸ ਬੋਰਡ ਨੇ ਪਹੁੰਚੀ ਸੰਗਤ ਦਾ ਪਰਿਵਾਰ ਵੱਲੋਂ ਧੰਨਵਾਦ ਕਰਦਿਆਂ ਕਿਹਾ ਕਿ ਜਥੇਦਾਰ ਪਾਲ ਸਿੰਘ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਸਨ ਅਤੇ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਗੁਣਾਂ ਦਾ ਧਾਰਨੀ ਬਣਾਇਆ। ਉਨ੍ਹਾਂ ਨੇ ਇਸ ਮੌਕੇ ਲਖਵਿੰਦਰ ਸਿੰਘ ਲਾਲੀ ਝਾਮਕਾ ਦਾ ਜਿਕਰ ਕਰਦਿਆਂ ਕਿਹਾ ਕਿ ਜੱਥੇਦਾਰ ਪਾਲ ਸਿੰਘ ਜਦੋਂ ਅੱਠ ਸਾਲ ਪਹਿਲਾਂ ਗੰਭੀਰ ਬਿਮਾਰ ਹੋਏ ਤਾਂ ਲਾਲੀ, ਇਨ੍ਹਾਂ ਦੀ ਪਤਨੀ ਦੇ ਪੁੱਤਰ ਵੱਲੋਂ ਪੂਰੀ ਨਿਸ਼ਚਾ ਨਾਲ ਸੇਵਾ ਕਰਕੇ ਉਨ੍ਹਾਂ ਦੇ ਤੰਦਰੁਸਤ ਹੋਣ ਵਿਚ ਅਹਿਮ ਰੋਲ ਅਦਾ ਕੀਤਾ। ਪਰ ਜੱਥੇਦਾਰ ਪਾਲ ਸਿੰਘ ਅਖੀਰ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੇ ਜਾਣ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਕਿਉਂਕਿ ਸਰੀਰਕ ਰੂਪ ਵਿਚ ਤਾਂ ਉਨ੍ਹਾਂ ਦੀ ਘਾਟ ਹਮੇਸ਼ਾ ਪਰਿਵਾਰ ਨੂੰ ਰਹੇਗੀ ਹੀ, ਨਾਲ ਹੀ ਉਨ੍ਹਾਂ ਦੇ ਤਜੁਰਬੇ ਤੋਂ ਵੀ ਇਹ ਪਰਿਵਾਰ ਵਾਂਝਾ ਹੋ ਗਿਆ ਹੈ। ਉਨ੍ਹਾਂ ਅਰਦਾਸ ਕੀਤੀ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਚਰਨਾਂ ਵਿਚ ਨਿਵਾਸ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਵੇ। ਇਸ ਮੌਕੇ ਗੁਰਦਿਆਲ ਸਿੰਘ ਸਿੱਧੂ, ਹਰਪ੍ਰੀਤ ਸਿੰਘ ਮੂਸੇ, ਗੁਰਜੀਤ ਸਿੰਘ ਬਿਜਲੀਵਾਲ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਗੁਰਦਾਸਪੁਰ, ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ, ਗੁਰਪ੍ਰੀਤ ਸਿੰਘ ਕੰਬੋ, ਜਗਜੀਤ ਸਿੰਘ ਜੱਗੀ ਚੋਹਲਾ ਸਾਹਿਬ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਤਰਨਤਾਰਨ, ਕੋਚ ਸਰੂਪ ਸਿੰਗ ਢੋਟੀਆਂ, ਡਾ. ਅਜੀਤ ਸਿੰਘ, ਦਲਜੀਤ ਸਿੰਘ ਜਵੰਦਾ ਬੁਲਾਰਾ ਅਕਾਲੀ ਦਲ ਵਾਰਿਸ ਪੰਜਾਬ ਦੇ, ਕੁਲਬੀਰ ਸਿੰਘ ਪੱਧਰੀ, ਸਤਬੀਰ ਸਿੰਘ ਗੋਪਾ ਸੁਰਸਿੰਘ, ਦਵਿੰਦਰ ਸਿੰਘ ਘੜਕਾ, ਪ੍ਰਤਾਪ ਸਿੰਘ, ਸੁਰਜੀਤ ਸਿੰਘ ਕਰਿਆਨੇ ਵਾਲੇ ਤਰਨਤਾਰਨ, ਹਰਪ੍ਰੀਤ ਸਿੰਘ ਭੁੱਲਰ, ਗੁਰਵੇਲ ਸਿੰਘ ਕੰਡਿਆਲਾ, ਰਾਣਾ ਸ਼ੇਖ, ਸੁਖਜੀਤ ਸਿੰਘ ਢਿੱਲੋਂ, ਸੁਰਜੀਤ ਸਿੰਘ ਨੌਰੰਗਾਬਾਦ, ਬਲਜਿੰਦਰ ਸਿੰਘ ਬਾਕੀਪੁਰ, ਪ੍ਰਮਜੀਤ ਸਿੰਘ ਜੀਓਬਾਲਾ, ਗੁਰਪ੍ਰਤਾਪ ਸਿੰਘ ਜਰਮਸਤਪੁਰ, ਬਲਵਿੰਦਰ ਸਿੰਘ ਮਾਣੋਚਾਹਲ, ਬੂਟਾ ਸਿੰਘ ਭੋਜੀਆ, ਮਨਜੀਤ ਸਿੰਘ ਪਨੂੰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਵਾਸੀਆਂ ਨੇ ਹਾਜਰੀ ਭਰੀ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।