ਸ਼ੂਗਰ ਮਿੱਲ ਸੇਰੋਂ ਦੀ ਮਾਲਕੀ ਬਦਲਣ ਵਿਰੁੱਧ ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
ਰੋਸ ਪ੍ਰਦਰਸ਼ਨ ਤੋਂ ਬਾਅਦ ਕਿਸਾਨਾਂ ਵੱਲੋਂ ਮਾਰਚ ਕਰ ਕੇ ਸਹਿਕਾਰੀ ਖੰਡ ਮਿੱਲ ਸੇਰੋਂ ਦੇ ਗੇਟ ਦੇ ਸਾਹਮਣੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ।
Publish Date: Tue, 20 Jan 2026 06:35 PM (IST)
Updated Date: Wed, 21 Jan 2026 04:12 AM (IST)

-ਬਦਲਵੀਂ ਖੇਤੀ, ਤੇ ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਖੰਡ ਮਿੱਲ ਸੇਰੋਂ ਮੁੜ ਚਾਲੂ ਕਰਨ ਦੀ ਕੀਤੀ ਮੰਗ ਗੁਰਪ੍ਰੀਤ ਸਿੰਘ ਕੱਦਗਿੱਲ•,ਪੰਜਾਬੀ ਜਾਗਰਣ, ਤਰਨਤਾਰਨ : ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨਤਾਰਨ ’ਚ ਕੰਮ ਕਰਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਸਹਿਕਾਰੀ ਸ਼ੂਗਰ ਮਿੱਲ ਸੇਰੋਂ ਵਿਖੇ ਵਿਸ਼ਾਲ ਰੋਸ ਰੈਲੀ ਕਰ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਅੱਜ ਦੇ ਪ੍ਰਦਰਸ਼ਨ ’ਚ ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਕੁਲ ਹਿੰਦ ਕਿਸਾਨ ਸਭਾ, ਕੌਮੀ ਕਿਸਾਨੀ ਯੂਨੀਅਨ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਟਾਂਡਾ, ਬੀਕੇਯੂ ਕਾਦੀਆਂ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਪੰਨੂ ਆਦਿ ਕਿਸਾਨ ਜਥੇਬੰਦੀਆਂ ਨੇ ਭਾਗ ਲਿਆ। ਇਸ ਮੌਕੇ ਹਰਦੀਪ ਸਿੰਘ ਕੱਦਗਿੱਲ, ਤਰਸੇਮ ਸਿੰਘ ਲੁਹਾਰ, ਦਲਜੀਤ ਸਿੰਘ ਦਿਆਲਪੁਰ, ਰਤਨ ਸਿੰਘ ਢੰਡ, ਮਹਾਵੀਰ ਸਿੰਘ ਗਿੱਲ ਅਤੇ ਨਛੱਤਰ ਸਿੰਘ ਮੁਗਲ ਚੱਕ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਸਹਿਕਾਰੀ ਸ਼ੂਗਰ ਮਿੱਲ ਸੇਰੋਂ ਦੀ 98 ਏਕੜ ਮਾਲਕੀ ਜੋ ਕਿ ਕਿਸਾਨਾਂ ਦੇ 60 ਫ਼ੀਸਦੀ ਸ਼ੇਅਰ ਹਨ ਨੂੰ ਇਕ ਕਾਰਪੋਰੇਸ਼ਨ ਦੇ ਨਾਂ ਮਾਲਕੀ ਤਬਦੀਲ ਕਰ ਦਿੱਤੀ ਗਈ ਹੈ ਤੇ ਰੈਵਨਿਊ ਡਿਪਾਰਟਮੈਂਟ ਵੱਲੋਂ ਉੱਥੇ ਨਿਸ਼ਾਨਦੇਹੀ ਕਰ ਕੇ ਬੁਰਜੀਆਂ ਲਾਉਣ ਦੀ ਕਿਸਾਨ ਆਗੂਆਂ ਵੱਲੋਂ ਸਖ਼ਤ ਸ਼ਬਦਾਂ ’ਚ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਤੇ ਚੇਤਾਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀ ਮਾਲਕੀ ਇਹ ਸਹਿਕਾਰੀ ਸ਼ੂਗਰ ਮਿੱਲ ਨੂੰ ਨਿੱਜੀ ਹੱਥਾਂ ’ਚ ਦੇਣ ਦੀ ਕੋਸ਼ਿਸ਼ ਕੀਤੀ ਤਾਂ ਆਉਣ ਵਾਲੇ ਦਿਨਾਂ ’ਚ ਸੰਯੁਕਤ ਕਿਸਾਨ ਮੋਰਚਾ ਤੇ ਇਲਾਕੇ ’ਚ ਸਮਾਜਿਕ ਰਾਜਨੀਤਿਕ ਕਾਰਕੁਨ ਵੱਡੀ ਗਿਣਤੀ ’ਚ ਸਰਕਾਰ ਦੀ ਨੀਤੀ ਦਾ ਵਿਰੋਧ ਕਰਨਗੇ। ਇਸ ਸਬੰਧੀ 22 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਸਥਾਨਕ ਗਾਂਧੀ ਪਾਰਕ ਵਿਖੇ 11 ਵਜੇ ਸਭ ਜਥੇਬੰਦੀਆਂ ਦੀ ਮੀਟਿੰਗ ਸੱਦ ਲਈ ਹੈ। ਜਿਸ ’ਚ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਅੱਜ ਦੇ ਰੋਸ ਪ੍ਰਦਰਸ਼ਨ ਤੋਂ ਬਾਅਦ ਕਿਸਾਨਾਂ ਵੱਲੋਂ ਮਾਰਚ ਕਰ ਕੇ ਸਹਿਕਾਰੀ ਖੰਡ ਮਿੱਲ ਸੇਰੋਂ ਦੇ ਗੇਟ ਦੇ ਸਾਹਮਣੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਅੱਜ ਹੋਰਨਾਂ ਤੋਂ ਇਲਾਵਾ ਮਹਾਵੀਰ ਸਿੰਘ ਗਿੱਲ, ਗੁਰਚਰਨ ਸਿੰਘ ਸਭਰਾ, ਮਨਜੀਤ ਸਿੰਘ ਬੱਗੂ, ਸੂਬੇਦਾਰ ਤਾਰਾ ਸਿੰਘ ਸਾਬਕਾ ਸੈਨਿਕ, ਕਮੇਟੀ ਕੇਵਲ ਸਿੰਘ ਕੰਬੋਕੇ ਜ਼ਿਲ੍ਹਾ ਕਮੇਟੀ ਮੈਂਬਰ ਹਰਭਜਨ ਸਿੰਘ ਭੱਟੀ, ਜੱਸਾ ਸਿੰਘ ਕੱਦਗਿੱਲ, ਪੂਰਨ ਸਿੰਘ ਮਾੜੀ ਮੇਘਾ, ਸਰਦਾਰਾ ਸਿੰਘ ਸਖੀਰਾ, ਕਾਰਜ ਸਿੰਘ ਕੈਰੋਂ, ਤਰਸੇਮ ਸਿੰਘ ਮਹਿਲ, ਪ੍ਰਗਟ ਸਿੰਘ ਸੇਰੋਂ, ਡਾਕਟਰ ਪਰਮਜੀਤ ਸਿੰਘ ਕੋਟ ਮੁਹੰਮਦ, ਸੁਖਦੇਵ ਸਿੰਘ ਮੈਂਬਰ, ਗੁਰਨਾਮ ਸਿੰਘ ਤਖਤ, ਜਗਵੰਤ ਸਿੰਘ ਸਖੀਰਾ, ਹਰਭਜਨ ਸਿੰਘ ਪੱਟੀ ਤੇ ਹੋਰ ਕਿਸਾਨ ਵੱਡੀ ਗਿਣਤੀ ’ਚ ਹਾਜ਼ਰ ਸਨ। ਕੈਪਸ਼ਨ : ਸੇਰੋਂ ਖੰਡ ਮਿੱਲ ਅੱਗੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਸੰਯੁਕਤ ਕਿਸਾਨ ਮੋਰਚੇ ਦੇ ਆਗੂ।