ਪੱਟੀ ਦੇ ਪਿੰਡ ਭੱਗੂਪੁਰ ’ਚ ਨਿਰਮਾਣ ਅਧੀਨ ਲੈਂਟਰ ਡਿੱਗਾ, ਚਾਰ ਜ਼ਖ਼ਮੀ
ਆਸ-ਪਾਸ ਦੇ ਲੋਕਾਂ ਨੇ ਜ਼ਖ਼ਮੀ ਹੋਏ ਮਜ਼ਦੂਰਾਂ ਨੂੰ ਤੁਰੰਤ ਪੱਟੀ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਵੱਲੋਂ ਜ਼ਖ਼ਮੀ ਮਜ਼ਦੂਰਾਂ ਦਾ ਇਲਾਜ ਜਾਰੀ ਹੈ।
Publish Date: Mon, 19 Jan 2026 07:10 PM (IST)
Updated Date: Tue, 20 Jan 2026 04:15 AM (IST)

ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਜ਼ਿਲ੍ਹੇ ਦੇ ਕਸਬਾ ਨੇੜਲੇ ਪਿੰਡ ਭੱਗੂਪੁਰ ਵਿਖੇ ਸੋਮਵਾਰ ਨੂੰ ਇਕ ਘਰ ਵਿਚ ਪਾਇਆ ਜਾ ਰਿਹਾ ਲੈਂਟਰ ਅਚਾਨਕ ਡਿੱਗ ਗਿਆ। ਜਿਸ ਦੇ ਮਲਬੇ ਹੇਠਾਂ ਆਉਣ ਕਾਰਨ ਚਾਰ ਲੋਕ ਜ਼ਖ਼ਮੀ ਹੋ ਗਏ। ਆਸ-ਪਾਸ ਦੇ ਲੋਕਾਂ ਨੇ ਜ਼ਖ਼ਮੀ ਹੋਏ ਮਜ਼ਦੂਰਾਂ ਨੂੰ ਤੁਰੰਤ ਪੱਟੀ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਵੱਲੋਂ ਜ਼ਖ਼ਮੀ ਮਜ਼ਦੂਰਾਂ ਦਾ ਇਲਾਜ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਿਲਬਾਗ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕਮਰੇ ਦਾ ਲੈਂਟਰ ਪੈ ਰਿਹਾ ਸੀ ਤੇ ਲੈਂਟਰ ਪਾਉਣ ਦੇ ਲਈ 15 ਦੇ ਕਰੀਬ ਮਜ਼ਦੂਰ ਲੱਗੇ ਹੋਏ ਸਨ। ਦੁਪਹਿਰ ਕਰੀਬ ਢਾਈ ਵਜ਼ੇ ਅਚਾਨਕ ਗਾਡਰ ਖਿਸਕਣ ਕਾਰਨ ਲੈਂਟਰ ਡਿੱਗ ਗਿਆ। ਇਸ ਘਟਨਾ ’ਚ ਚਾਰ ਮਜ਼ਦੂਰ ਜੋ ਲੈਂਟਰ ਪਾਉਣ ਦਾ ਕੰਮ ਕਰ ਹੇ ਸੀ, ਜ਼ਖ਼ਮੀ ਹੋ ਗਏ। ਜਿਨ੍ਹਾਂ ’ਚ ਗੁਰਭੇਜ ਸਿੰਘ ਪੁੱਤਰ ਕਰਮ ਸਿੰਘ ਵਾਸੀ ਸਭਰਾ, ਰੇਸ਼ਮ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਸੌਦੋਂ, ਸਰਬਜੀਤ ਸਿੰਘ ਪੁੱਤਰ ਸੁਦਾਗਰ ਸਿੰਘ ਵਾਸੀ ਪਨਗੋਟਾ ਤੇ ਇੰਦਰਜੀਤ ਸਿੰਘ ਵਾਸੀ ਆਸਲ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸਾਰੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ’ਚ ਪਹੁੰਚਾ ਦਿੱਤਾ ਗਿਆ। ਦੂਜੇ ਪਾਸੇ ਸਿਵਲ ਹਸਪਤਾਲ ਪੱਟੀ ਵਿਖੇ ਡਿਊਟੀ ’ਤੇ ਹਾਜ਼ਰ ਡਾ. ਹਰਲੀਨ ਕੌਰ ਨੇ ਦੱਸਿਆ ਕਿ ਚਾਰ ਵਿਅਕਤੀ ਜ਼ਖ਼ਮੀ ਹਾਲਤ ’ਚ ਇੱਥੇ ਦਾਖ਼ਲ ਹੋਏ ਹਨ। ਜਿਨ੍ਹਾਂ ’ਚੋਂ ਦੋ ਵਿਅਕਤੀਆਂ ਗੁਰਭੇਜ ਸਿੰਘ ਤੇ ਰੇਸ਼ਮ ਸਿੰਘ ਨੂੰ ਤਰਨਤਾਰਨ ਦੇ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।