ਯੂਕੇ ਦੇ ਗੁਲਸ਼ਨ ਰੇਡੀਓ ਨੇ ਅੱਤ ਦੀ ਸਰਦੀ ’ਚ ਲੋੜਵੰਦ ਬੱਚਿਆਂ ਲਈ ਸਵੈਟਰ ਭੇਟ ਕੀਤੇ
ਸਵੈਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁੱਬਲੀ, ਸਰਕਾਰੀ ਹਾਈ ਸਕੂਲ ਤੂਤ, ਸਰਕਾਰੀ ਐਲੀਮੈਂਟਰੀ ਸਕੂਲ ਘਰਿਆਲਾ ਕੰਨਿਆ ਦੇ 150 ਲੋੜਵੰਦ ਵਿਦਿਆਰਥੀਆਂ ਨੂੰ ਦਿੱਤੇ ਗਏ
Publish Date: Sat, 17 Jan 2026 04:35 PM (IST)
Updated Date: Sun, 18 Jan 2026 04:04 AM (IST)

ਕੇਪੀ ਗਿੱਲ•,ਪੰਜਾਬੀ ਜਾਗਰਣ, ਕੈਰੋਂ : ਬਰਤਾਨੀਆਂ ਦੇ ਵੱਡੇ ਸ਼ਹਿਰ ਵੁਲਵਰਹੈਂਪਟਨ ਦੇ ਪਹਿਲੇ ਏਸ਼ੀਆਈ ਰੇਡੀਓ ਦੇ ਸੰਸਥਾਪਕ ਗੁਲਸ਼ਨ ਢੀਂਗਰਾ ਤੇ ਉਨ੍ਹਾਂ ਦੀ ਸਮਾਜ ਸੇਵੀ ਸੰਸਥਾ ਵੱਲੋਂ ਲੋੜਵੰਦ ਬੱਚਿਆਂ ਲਈ ਅੱਤ ਦੀ ਸਰਦੀ ਦੇ ਚੱਲਦਿਆਂ ਸਵੈਟਰ ਭੇਜੇ ਗਏ। ਜੋ ਕਿ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁੱਬਲੀ, ਸਰਕਾਰੀ ਹਾਈ ਸਕੂਲ ਤੂਤ, ਸਰਕਾਰੀ ਐਲੀਮੈਂਟਰੀ ਸਕੂਲ ਘਰਿਆਲਾ ਕੰਨਿਆ ਦੇ 150 ਲੋੜਵੰਦ ਵਿਦਿਆਰਥੀਆਂ ਨੂੰ ਦਿੱਤੇ ਗਏ। ਇਨ੍ਹਾਂ ਸਕੂਲਾਂ ਦੇ ਕ੍ਰਮਵਾਰ ਮੁਖੀਆਂ ਹਰਸ਼ਰਨ ਸਿੰਘ, ਚੰਦਨ ਕੁਮਾਰ ਤੇ ਪਰਵਿੰਦਰ ਕੌਰ ਨੇ ਸਵੈਟਰ ਭੇਟ ਕਰਨ ਵਾਲੀ ਸੰਸਥਾ ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਇੰਦਰਪ੍ਰੀਤ ਧਾਮੀ ਨੇ ਬੋਲਦਿਆਂ ਦੱਸਿਆ ਕਿ ਸਮਾਜ ‘ਚ ਜਦ ਵੀ ਕਿਸੇ ਕਿਸਮ ਦੀ ਮੁਸ਼ਕਿਲ ਤੇ ਮੁਸੀਬਤ ਆਉਂਦੀ ਹੈ, ਠੀਕ ਉਸੇ ਸਮਾਨਤਰ ਸਮਾਜ ਸੇਵੀ ਸੰਸਥਾਵਾਂ ਉਨ੍ਹਾਂ ਮੁਸ਼ਕਿਲਾਂ-ਮੁਸੀਬਤਾਂ ਨਾਲ਼ ਨਜਿੱਠਣ ਲਈ ਤਿਆਰ ਰਹਿੰਦੀਆਂ ਹਨ। ਇਸ ਮੌਕੇ ਅਰੁਣ ਕੁਮਾਰ ਸ਼ਰਮਾ, ਵਕੀਲ ਸਦਾ , ਚਰਨਜੀਤ ਸਿੰਘ, ਰਾਜੀਵ ਕੁਮਾਰ, ਜਗਜੀਤ ਸਿੰਘ, ਗੁਰਸੇਵਕ ਸਿੰਘ, ਰਣਜੀਤ ਸਿੰਘ, ਜਗਜੀਤ ਸਿੰਘ, ਹਰਪ੍ਰੀਤ ਸਿੰਘ, ਸਚਿਨ ਕੁਮਾਰ, ਮਨਮੋਹਨਜੀਤ ਸਿੰਘ, ਨਿਸ਼ਾਨ ਸਿੰਘ, ਰਮਨ ਕੁਮਾਰ, ਗੁਰਨਰਵਿੰਦਰ ਸਿੰਘ, ਰੋਸ਼ਨ ਸਿੰਘ, ਸੰਦੀਪ ਕੌਰ, ਸ਼ਰਨਜੀਤ ਕੌਰ, ਮਨੀਆ, ਰਾਜਬੀਰ ਕੌਰ, ਪ੍ਰਿਯੰਕਾ ਰਾਣੀ, ਰਾਜਬੀਰ ਕੌਰ, ਇੰਦੂ ਬਾਲਾ, ਪਰਮਜੀਤ ਕੌਰ ਆਦਿ ਹਾਜ਼ਰ ਸਨ।