- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯਾਦਗਾਰੀ ਸਾਲਾਨਾ ਕਵੀਸ਼ਰੀ ਦਰਬਾਰ ਬੁੱਧਵਾਰ ਸਵੇਰੇ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਦੀਵਾਨ ਹਾਲ ’ਚ ਚੌਦਸ ਦੇ ਦਿਹਾੜੇ ’ਤੇ ਆਰੰਭ ਹੋਇਆ।

ਜਸਪਾਲ ਸਿੰਘ ਜੱਸੀ,•ਪੰਜਾਬੀ ਜਾਗਰਣ, ਤਰਨਤਾਰਨ : ਸ਼੍ਰੋਮਣੀ ਕਵੀਸ਼ਰ ਗਿਆਨੀ ਬਲਦੇਵ ਸਿੰਘ ਬੈਂਕਾ, ਗਿਆਨੀ ਜੋਗਾ ਸਿੰਘ ਜੋਗੀ, ਗਿਆਨੀ ਸਰੂਪ ਸਿੰਘ ਸੂਰਵਿੰਡ, ਗਿਆਨੀ ਜਰਨੈਲ ਸਿੰਘ ਸਭਰਾ ਅਤੇ ਗਿਆਨੀ ਜਗੀਰ ਸਿੰਘ ਮਸਤ ਯਾਦਗਾਰੀ ਸਾਲਾਨਾ ਕਵੀਸ਼ਰੀ ਦਰਬਾਰ ਬੁੱਧਵਾਰ ਸਵੇਰੇ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਦੀਵਾਨ ਹਾਲ ’ਚ ਚੌਦਸ ਦੇ ਦਿਹਾੜੇ ’ਤੇ ਆਰੰਭ ਹੋਇਆ। ਜੋ ਬੁੱਧਵਾਰ ਦੀ ਰਾਤ ਤੇ ਵੀਰਵਾਰ ਨੂੰ ਮੱਸਿਆ ਦੇ ਦਿਨ ਸ਼ਾਮ 4 ਵਜੇ ਤੱਕ ਜਾਰੀ ਰਹੇਗਾ। ਇਨ੍ਹਾਂ ਦੀਵਾਨਾਂ ’ਚ ਦੋਵੇਂ ਦਿਨ ਵੱਡੀ ਗਿਣਤੀ ’ਚ ਸੰਗਤ ਹਾਜ਼ਰੀ ਭਰੇਗੀ। ਸ਼੍ਰੀ ਦਰਬਾਰ ਸਾਹਿਬ ਦੇ ਦੀਵਾਨ ਹਾਲ ’ਚ ਹੋ ਰਹੇ ਸਾਲਾਨਾ ਕਵੀਸ਼ਰੀ ਦਰਬਾਰ ਸਬੰਧੀ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਤੇ ਜ਼ਿਲ੍ਹਾ ਨਿਗਰਾਨ ਭਾਈ ਲਖਮੀਰ ਸਿੰਘ ਕੱਕਾ ਕੰਡਿਆਲਾ ਤੇ ਪ੍ਰਚਾਰ ਨੌਸ਼ੇਵਰਜੀਤ ਸਿੰਘ ਨੇ ਦੱਸਿਆ ਕਿ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਹਰਜਿੰਦਰ ਸਿੰਘ ਪੱਟੀ ਦੀ ਦੇਖ-ਰੇਖ ਹੇਠ ਹੋ ਰਹੇ ਇਸ ਕਵੀਸ਼ਰੀ ਦਰਬਾਰ ’ਚ ਚੌਦਸ ਦੇ ਦਿਹਾੜੇ ’ਤੇ ਭਾਈ ਲਖਮੀਰ ਸਿੰਘ ਮਸਤ, ਭਾਈ ਸਤਨਾਮ ਸਿੰਘ ਬੱਲੋਵਾਲੀ, ਭਾਈ ਮੱਸਾ ਸਿੰਘ ਸਭਰਾ, ਭਾਈ ਬਲਵਿੰਦਰ ਸਿੰਘ ਬਹਿਲਾ, ਭਾਈ ਗੁਰਮੁੱਖ ਸਿੰਘ ਐੱਮਏ, ਬਾਈ ਗੁਰਿੰਦਰਪਾਲ ਸਿੰਘ ਬੈਂਕਾ, ਬਾਈ ਕੇਵਲ ਸਿੰਘ ਮਹਿਤਾ, ਬਾਈ ਸੁਲੱਖਣ ਸਿੰਘ ਰਿਆੜ, ਭਾਈ ਗੁਰਜੰਟ ਸਿੰਘ ਬੈਂਕਾ, ਭਾਈ ਅਮਰਜੀਤ ਸਿੰਘ ਸਭਰਾ, ਭਾਈ ਮੱਖਣ ਸਿੰਘ ਦਸਮੇਸ਼ ਨਗਰ, ਭਾਈ ਨਿਰਮਲ ਸਿੰਘ ਬਰਿਆਰ, ਭਾਈ ਨਿਸ਼ਾਨ ਸਿੰਘ ਝਬਾਲ ਅਤੇ ਭਾਈ ਕਰਨਜੀਤ ਸਿੰਘ ਬਨਵਾਲੀਪੁਰ ਨੇ ਸਵੇਰੇ 6 ਵਜੇ ਤੋਂ ਰਾਤ ਭਰ ਕਵੀਸ਼ਰੀ ਗਾਇਨ ਕਰਕੇ ਸੰਗਤ ਨੂੰ ਗੁਰੂ ਇਤਿਹਾਸ ਸਰਵਣ ਕਰਵਾਇਆ। ਉਨ੍ਹਾਂ ਦੱਸਿਆ ਕਿ ਮੱਸਿਆ ਦੇ ਦਿਹਾੜੇ ’ਤੇ ਅੱਜ ਵੀਰਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ ਚਾਰ ਵਜੇ ਤੱਕ 15 ਕਵੀਸ਼ਰੀ ਜਥੇ ਸੰਗਤ ਨੂੰ ਗੁਰੂ ਜਸ ਸਰਵਣ ਕਰਵਾਉਣਗੇ।