ਨਾਕੇ ’ਤੇ ਕਾਰ ਛੱਡ ਕੇ ਭੱਜੇ ਦੋ ਸਵਾਰ, ਕਾਰ ’ਚੋਂ ਮਿਲੀ ਹੈਰੋਇਨ
ਪੁਲਿਸ ਨੇ ਤਲਾਸ਼ੀ ਦੌਰਾਨ ਕਾਰ ਵਿਚੋਂ ਜਿਥੇ ਹੈਰੋਇਨ ਬਰਾਮਦ ਕੀਤੀ। ਉਥੇ ਹੀ ਇਕ ਫੋਨ ’ਤੇ ਕਾਰ ਦੀ ਡੁਪਲੀਕੇਟ ਆਰਸੀ ਵੀ ਬਰਾਮਦ ਕੀਤੀ
Publish Date: Wed, 14 Jan 2026 07:27 PM (IST)
Updated Date: Thu, 15 Jan 2026 04:10 AM (IST)

ਰਾਜਨ ਚੋਪੜਾ•,ਪੰਜਾਬੀ ਜਾਗਰਣ, ਭਿੱਖੀਵਿੰਡ : ਜ਼ਿਲ੍ਹੇ ਦੇ ਕਸਬਾ ਸੁਰਸਿੰਘ ਵਿਖੇ ਕੀਤੀ ਨਾਕੇਬੰਦੀ ਦੌਰਾਨ ਪੁਲਿਸ ਨੇ ਸਵਿਫਟ ਕਾਰ ਨੂੰ ਰੋਕਿਆ ਤਾਂ ਉਸ ਵਿਚ ਸਵਾਰ ਦੋ ਵਿਅਕਤੀ ਕਾਰ ਛੱਡ ਕੇ ਭੱਜ ਗਏ। ਜਦੋਂਕਿ ਪੁਲਿਸ ਨੇ ਤਲਾਸ਼ੀ ਦੌਰਾਨ ਕਾਰ ਵਿਚੋਂ ਜਿਥੇ ਹੈਰੋਇਨ ਬਰਾਮਦ ਕੀਤੀ। ਉਥੇ ਹੀ ਇਕ ਫੋਨ ’ਤੇ ਕਾਰ ਦੀ ਡੁਪਲੀਕੇਟ ਆਰਸੀ ਵੀ ਬਰਾਮਦ ਕੀਤੀ ਹੈ। ਜਿਸਦੇ ਚੱਲਦਿਆਂ ਦੋਵਾਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਦੋਵਾਂ ਵਿਚੋਂ ਇਕ ਦੀ ਪਛਾਣ ਵੀ ਕਰ ਲਈ ਹੈ। ਥਾਣਾ ਭਿੱਖੀਵਿੰਡ ਦੇ ਏਐੱਸਆਈ ਕੁਲਵਿੰਦਰਪਾਲ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਸੁਰਸਿੰਘ ਵਿਖੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਸੀ। ਇਸੇ ਦੌਰਾਨ ਇਕ ਸਵਿਫ਼ਟ ਕਾਰ ਨੰਬਰ ਪੀਬੀ02 ਸੀਈ 6991 ਨੂੰ ਰੋਕਿਆ ਤਾਂ ਉਸ ਵਿਚ ਸਵਾਰ ਦੋ ਜਣੇ ਕਾਰ ਛੱਡ ਕੇ ਭੱਜ ਨਿਕਲੇ। ਜਿਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਭੱਜਣ ਵਿਚ ਸਫ਼ਲ ਹੋ ਗਏ। ਉਨ੍ਹਾਂ ਦੱਸਿਆ ਕਿ ਕਾਰ ਦੀ ਤਲਾਸ਼ੀ ਦੌਰਾਨ ਉਸ ਵਿਚੋਂ 55 ਗ੍ਰਾਮ ਹੈਰੋਇਨ, ਇਕ ਸੈਮਸੰਗ ਕੰਪਨੀ ਦਾ ਮੋਬਾਈਲ, ਡੁਪਲੀਕੇਟ ਆਰਸੀ ਅਤੇ ਪ੍ਰਦੂਸ਼ਣ ਚਿੱਟ ਬਰਾਮਦ ਹੋਈ। ਕਾਰ ਛੱਡ ਕੇ ਭੱਜੇ ਲੋਕਾਂ ਵਿਚੋਂ ਇਕ ਦੀ ਪਛਾਣ ਸਕੱਤਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਸਿੰਘਪੁਰਾ ਵਜੋਂ ਹੋਈ ਹੈ। ਜਿਸਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਨੂੰ ਕਾਬੂ ਕਰਨ ਉਪਰੰਤ ਦੂਸਰੇ ਵਿਅਕਤੀ ਦੀ ਵੀ ਪਛਾਣ ਹੋ ਜਾਵੇਗੀ। ਕੈਪਸ਼ਨ - ਬਰਾਮਦ ਕੀਤੀ ਸਵਿਫ਼ਟ ਕਾਰ ਅਤੇ ਹੈਰੋਇਨ ਬਾਰੇ ਜਾਣਕਾਰੀ ਦਿੰਦੇ ਹੋਏ ਏਐੱਸਆਈ ਕੁਲਵਿੰਦਰਪਾਲ ਤੇ ਹੋਰ ਕਰਮਚਾਰੀ।