ਅਦਾਲਤੀ ਫੈਸਲਾ ਆਉਣ ਨਾਲ ਸੱਚਾਈ ਦੀ ਹੋਈ ਜਿੱਤ:- ਚੇਅਰਮੈਂਨ ਚੀਮਾ
ਅਦਾਲਤੀ ਫ਼ੈਸਲਾ ਆਉਣ ਨਾਲ ਸਾਬਤ ਹੋ ਗਿਆ ਕਿ ਦਿੱਲੀ ਸ਼ਰਾਬ ਘੁਟਾਲਾ ਝੂਠ ਦਾ ਪੁਲੰਦਾ ਸੀ।
Publish Date: Fri, 27 Feb 2026 05:53 PM (IST)
Updated Date: Sat, 28 Feb 2026 04:02 AM (IST)

ਅਦਾਲਤੀ ਫੈਸਲਾ ਆਉਣ ਨਾਲ ਸੱਚਾਈ ਦੀ ਹੋਈ ਜਿੱਤ : ਚੇਅਰਮੈਨ ਚੀਮਾ ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਕੇਂਦਰ ਦੀ ਮੋਦੀ ਸਰਕਾਰ ਵਲੋਂ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ’ਤੇ ਸ਼ਰਾਬ ਘੁਟਾਲੇ ਦਾ ਝੂਠਾ ਕੇਸ ਦਰਜ ਕੀਤਾ ਗਿਆ ਸੀ। ਅਦਾਲਤੀ ਆਏ ਇਸ ਫੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਰਣਜੀਤ ਸਿੰਘ ਚੀਮਾ ਚੇਅਰਮੈਨ ਜਲ ਸਰੋਤ ਪ੍ਰਬੰਧਨ ਵਿਕਾਸ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਨੇ ਕੀਤਾ ਹੈ। ਚੇਅਰਮੈਨ ਚੀਮਾ ਨੇ ਕਿਹਾ ਕਿ ਐਜੂਕੇਸ਼ਨ ਅਤੇ ਹੈਲਥ ਪਾਲਿਸੀ ਨੂੰ ਮੁੱਖ ਰੱਖਦਿਆਂ ਆਮ ਆਦਮੀ ਪਾਰਟੀ ਹੋਂਦ ’ਚ ਆਈ ਸੀ। ਪ੍ਰੰਤੂ ਹੈਲਥ ਤੇ ਐਜੂਕੇਸ਼ਨ ਪਾਲਿਸੀ ਭਾਰਤੀ ਜਨਤਾ ਪਾਰਟੀ ਨੂੰ ਹਜ਼ਮ ਨਹੀਂ ਸੀ ਹੋ ਰਹੀ। ਆਮ ਆਦਮੀ ਪਾਰਟੀ ਦੀ ਵੱਧ ਰਹੀ ਹਰਮਨ ਪਿਆਰਤਾ ਤੋਂ ਬੁਖਲਾ ਕੇ ਮੋਦੀ ਸਰਕਾਰ ਵੱਲੋਂ ਆਪਣੀਆਂ ਏਜੰਸੀਆਂ ਰਾਹੀਂ ਸ਼ਰਾਬ ਘੁਟਾਲੇ ਦਾ ਝੂਠਾ ਕੇਸ ਦਰਜ ਕਰ ਕੇ ਜੇਲ੍ਹੀਂ ਡੱਕ ਦਿੱਤਾ ਗਿਆ। ਪ੍ਰੰਤੂ ਅੱਜ ਦਿੱਲੀ ਅਦਾਲਤ ਵੱਲੋਂ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਸਮੇਤ ਪਾਰਟੀ ਦੇ 23 ਆਗੂਆਂ ਤੇ ਵਰਕਰਾਂ ਨੂੰ ਬਰੀ ਕਰ ਦਿੱਤਾ, ਜਿਸ ਨਾਲ ਪਾਰਟੀ ਵਰਕਰਾਂ ’ਚ ਖੁਸ਼ੀ ਦਾ ਮਾਹੌਲ ਹੈ। ਚੇਅਰਮੈਨ ਚੀਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਦਿੱਲੀ ਦੀਆਂ ਚੋਣਾਂ ਜਿੱਤਣ ਵਾਸਤੇ ਅਰਵਿੰਦ ਕੇਜਰੀਵਾਲ ਤੇ ਮੁਨੀਸ਼ ਸਿਸੋਦੀਆ ਆਗੂਆ ਨੂੰ ਝੂਠੇ ਸ਼ਰਾਬ ਘੁਟਾਲੇ ’ਚ ਫਸਾ ਕੇ, ਝੂਠਾ ਪ੍ਰਚਾਰ ਕਰ ਕੇ ਲੀਡਰਸ਼ਿਪ ਨੂੰ ਬਦਨਾਮ ਕੀਤਾ ਗਿਆ। ਅੱਜ ਅਦਾਲਤੀ ਫ਼ੈਸਲਾ ਆਉਣ ਨਾਲ ਸਾਬਤ ਹੋ ਗਿਆ ਕਿ ਦਿੱਲੀ ਸ਼ਰਾਬ ਘੁਟਾਲਾ ਝੂਠ ਦਾ ਪੁਲੰਦਾ ਸੀ। ਉਨ੍ਹਾਂ ਕਿਹਾ ਕਿ ਅਦਾਲਤ ਦਾ ਫ਼ੈਸਲਾ ਆਉਣ ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਕੱਦ ਹੋਰ ਉੱਚਾ ਹੋਇਆ ਹੈ।