ਪੱਤਰਕਾਰ ਰਾਜਵਿੰਦਰ ਸਿੰਘ ਰਾਜੂ ਜਿਨ੍ਹਾਂ ਦੀ ਧਰਮ ਸੁਪਤਨੀ ਕੰਵਲਜੀਤ ਕੌਰ ਪੰਨੂ ਦਾ ਅਚਾਨਕ ਦੇਹਾਂਤ ਹੋ ਗਿਆ ਸੀ
ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਸਮੇਤ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜ ਸੇਵੀ ਆਗੂਆਂ ਅਤੇ ਪੱਤਰਕਾਰ ਭਾਈਚਾਰੇ ਨੇ ਪਰਿਵਾਰ ਨਾਲ ਪ੍ਰਗਟਾਇਆ ਦੁੱਖ ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਕਸਬਾ ਵਲਟੋਹਾ ਤੋਂ ਅਦਾਰਾ ਪੰਜਾਬੀ ਜਾਗਰਣ ਦੇ ਪੱਤਰਕਾਰ ਰਾਜਵਿੰਦਰ ਸਿੰਘ ਰਾਜੂ ਜਿਨ੍ਹਾਂ ਦੀ ਧਰਮ ਸੁਪਤਨੀ ਕੰਵਲਜੀਤ ਕੌਰ ਪੰਨੂ ਦਾ ਅਚਾਨਕ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਸ਼ਰਧਾਂਜਲੀ ਸਮਾਗਮ ਦੀਵਾਨ ਹਾਲ ਗੁਰਦੁਆਰਾ ਸ਼ਹੀਦ ਭਾਈ ਲਖਬੀਰ ਸਿੰਘ ਘਰਿਆਲੀ ਰਾੜੇਵਾਲੀ ਰੋਡ ਵਿਖੇ ਹੋਇਆ। ਇਸ ਮੌਕੇ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਕੀਰਤਨੀ ਜਥਿਆਂ ਵੱਲੋਂ ਵੈਰਾਗਮਈ ਕੀਰਤਨ ਕਰ ਕੇ ਸੰਗਤਾਂ ਨੂੰ ਗੁਰੂ ਜੱਸ ਨਾਲ ਜੋੜਿਆ। ਇਸ ਮੌਕੇ ਕਥਾ ਵਾਚਕ ਭਾਈ ਗੁਰਦੇਵ ਸਿੰਘ ਪੂਨੀਆ ਵਲੋਂ ਕਥਾ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਸਾਬਕਾ ਵਿਧਾਇਕ ਹਲਕਾ ਖੇਮਕਰਨ ਨੇ ਸਾਥੀਆਂ ਸਮੇਤ ਸ਼ਰਧਾਂਜਲੀ ਸਮਾਗਮ ਵਿਚ ਪੁੱਜ ਕੇ ਰਾਜਵਿੰਦਰ ਸਿੰਘ ਰਾਜੂ ਅਤੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ। ਇਸ ਮੌਕੇ ਪ੍ਰਿੰਸੀਪਲ ਸਤਨਾਮ ਸਿੰਘ ਮਨਾਵਾਂ ਪ੍ਰਧਾਨ ਐਂਟੀ ਡਰੱਗ ਐਸੋਸੀਏਸ਼ਨ ਪੰਜਾਬ ਨੇ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਕਿਹਾ ਕਿ ਘਰ ਨੂੰ ਸੰਭਾਲਣ ਵਾਲੀ ਔਰਤ ਹੁੰਦੀ ਹੈ, ਪਰ ਔਰਤ ਦਾ ਜਹਾਨ ਤੋਂ ਤੁਰ ਜਾਣਾ ਪਰਿਵਾਰ ਲਈ ਬਹੁਤ ਵੱਡੀ ਘਾਟ ਹੈ। ਬੱਚਿਆ ਦੇ ਸਿਰ ਤੋਂ ਮਾਂ ਦਾ ਸਾਇਆ ਹਮੇਸ਼ਾ ਲਈ ਉੱਠ ਗਿਆ। ਅਜੇ ਪਿਛਲੇ ਮਹੀਨੇ ਹੀ ਘਰ ਦਾ ਮੁਖੀ ਰਾਜਵਿੰਦਰ ਰਾਜੂ ਦਾ ਪਿਤਾ ਜਹਾਨ ਤੋਂ ਚੱਲ ਵੱਸਿਆ ਸੀ, ਅਜੇ ਉਹ ਘਾਟ ਪੂਰੀ ਵੀਂ ਨਹੀਂ ਹੋਈ ਸੀ। ਉਨ੍ਹਾਂ ਨੇ ਪਰਿਵਾਰ ਦੇ ਪਿਛੋਕੜ ’ਤੇ ਚਾਨਣਾ ਪਾਇਆ। ਇਸ ਮੌਕੇ ਡਾ ਨਰਿੰਦਰਜੀਤ ਕੌਰ ਸੰਧੂ ਨੇ ਭਾਵੁਕ ਹੋ ਕੇ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਕੰਵਲਜੀਤ ਕੌਰ ਜੋ ਅੱਜ ਸਾਡੇ ਵਿਚ ਨਹੀਂ ਰਹੀ। ਤਿੰਨ੍ਹਾਂ ਪਰਿਵਾਰਾਂ ਨੂੰ ਉਸਦੀ ਘਾਟ ਪਈ ਹੈ। ਉਹ ਪਿਛਲੇ 20 ਸਾਲ ਤੋਂ ਸਾਡੇ ਕੋਲ ਹਸਪਤਾਲ ਵਿਖੇ ਸੇਵਾਵਾਂ ਨਿਭਾ ਰਹੀ ਸੀ ਅਤੇ ਹਾਦਸੇ ਵਾਲੇ ਦਿਨ ਵੀ ਮਰੀਜ਼ ਨੂੰ ਦੇਖ ਕੇ ਹਸਪਤਾਲ ਵਿਚੋਂ ਛੁੱਟੀ ਤੋਂ ਪਹਿਲਾਂ ਚਲੀ ਗਈ, ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਨ੍ਹਾਂ ਕਿਹਾ ਕਿ ਆਏ ਦਿਨ ਸੜਕੀ ਹਾਦਸੇ ਹੋ ਰਹੇ ਹਨ। ਸਾਡੀ ਲੜਕੀ ਹਾਦਸੇ ਨੇ ਸਾਡੇ ਕੋਲੋ ਖੋਹ ਲਈ ਹੈ। ਅੱਜ ਸਾਰਾ ਸਟਾਫ਼ ਇਸ ਦੁੱਖ ਦੀ ਘੜੀ ’ਚ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਰੱਬ ਨੇ ਸਾਨੂੰ ਵੱਡੀਆ ਗੱਡੀਆਂ ਦਿੱਤੀਆ ਹਨ, ਪਰ ਸਾਨੂੰ ਇਸ ਦੀ ਵਰਤੋਂ ਸਹੀ ਤਰ੍ਹਾਂ ਕਰਨੀ ਚਾਹੀਦੀ ਹੈ। ਇਸ ਮੌਕੇ ਭਾਜਪਾ ਆਗੂ ਦਲਬੀਰ ਸਿੰਘ ਅਲਗੋਂ ਨੇ ਸਵ: ਕੰਵਲਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦਿਆ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਅਨੂਪ ਸਿੰਘ ਭੁੱਲਰ, ਬਾਬਾ ਜਸਕਰਨ ਸਿੰਘ ਅਕਬਰਪੁਰਾ, ਬਾਉ ਹਕੂਮਤ ਰਾਏ ਧਵਨ, ਆਰਪੀ ਸਿੰਘ, ਸੰਦੀਪ ਮਹਿਤਾ ਖੇਮਕਰਨ, ਦੀਪਕ ਕੁਮਾਰ, ਜੁਗਰਾਜ ਸਿੰਘ ਪੂਨੀਆ, ਅਮਰੀਤ ਸਿੰਘ ਪੂਨੀਆ, ਡਾ. ਬਲਬੀਰ ਸਿੰਘ ਸੰਧੂ, ਡਾ ਜਸ਼ਨਦੀਪ ਸਿੰਘ ਸੰਧੂ, ਡਾ ਹਰਕੀਰਤ ਕੌਰ, ਅਮਰੀਤ ਸਿੰਘ ਪੂਨੀਆਂ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸੁਰਿੰਦਰ ਸ਼ਰਮਾ, ਜੁਗਰਾਜ ਸਿੰਘ, ਸਰਬਜੀਤ ਸਿੰਘ, ਗੁਰਜੰਟ ਸਿੰਘ, ਅਜੀਤ ਸਿੰਘ ਘਰਿਆਲਾ, ਗੁਰਸੇਵਕ ਸਿੰਘ, ਗੁਰਚਰਨ ਸਿੰਘ ਭੱਟੀ, ਗੁਰਬਾਜ ਸਿੰਘ, ਗੁਰਮੀਤ ਸਿੰਘ, ਬਲਜੀਤ ਸਿੰਘ, ਬਲਦੇਵ ਸਿੰਘ ਸਰਪੰਚ ਘਰਿਆਲਾ, ਕੁਲਦੀਪ ਸਿੰਘ ਸਰਪੰਚ ਤਲਵੰਡੀ, ਆਤਮਾ ਸਿੰਘ, ਧਰਮ ਸਿੰਘ, ਮਾਸਟਰ ਅਮਰਜੀਤ ਸਿੰਘ ਪੱਟੀ, ਨਿਰਮਲ ਸਿੰਘ, ਹਰਚਨ ਸਿੰਘ, ਕੁਲਦੀਪ ਸਿੰਘ, ਗੁਰਸਾਹਿਬ ਸਿੰਘ, ਸੁਰਜੀਤ ਸਿੰਘ, ਜਸਬੀਰ ਸਿੰਘ, ਗੁਰਜੀਤ ਸਿੰਘ, ਲਖਵਿੰਦਰ ਸਿੰਘ, ਗੁਰਲਾਲ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ, ਭਗਵੰਤ ਸਿੰਘ, ਸੁਖਦੇਵ ਸਿੰਘ, ਲਖਵਿੰਦਰ ਸਿੰਘ, ਗੁਰਮੁੱਖ ਸਿੰਘ, ਬਲਜੀਤ ਸਿੰਘ ਠੱਠਾ ਸਮੇਤ ਇਲਾਕੇ ਦੇ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜ ਸੇਵੀਂ ਅਤੇ ਪੱਤਰਕਾਰ ਭਾਈਚਾਰਾ, ਪੰਚਾਂ, ਸਰਪੰਚਾਂ ਨੇ ਰਾਜਵਿੰਦਰ ਸਿੰਘ ਰਾਜੂ, ਸਿਮਰਨਜੀਤ ਕੌਰ, ਰਛਪਾਲ ਸਿੰਘ ਪੰਨੂ ਅਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾਂ ਕੀਤਾ।