ਕਿਸਾਨ ਆਗੂ ਬਲਵਿੰਦਰ ਸਿੰਘ ਦਬੁਰਜ਼ੀ ਨੂੰ ਅੰਤਿਮ ਅਰਦਾਸ ‘ਤੇ ਸ਼ਰਧਾਂਜਲੀਆਂ ਭੇਟ
ਆਗੂਆਂ ਨੇ ਬਾਪੂ ਬਲਵਿੰਦਰ ਸਿੰਘ ਦਬੁਰਜੀ ਦੇ ਬੇਟੇ ਸਕੱਤਰ ਸਿੰਘ ਦਬੁਰਜੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
Publish Date: Wed, 25 Feb 2026 05:28 PM (IST)
Updated Date: Thu, 26 Feb 2026 04:05 AM (IST)
ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਬਾਬਾ ਦੀਪ ਸਿੰਘ ਜੀ ਵੱਲੋਂ ਪਿੰਡ ਦਬੁਰਜੀ ਦੇ ਕਿਸਾਨ ਆਗੂ ਬਲਵਿੰਦਰ ਸਿੰਘ ਦਬੁਰਜ਼ੀ ਨੂੰ ਹਰਪਾਲ ਸਿੰਘ ਪੰਡੋਰੀ ਸਿੱਧਵਾਂ, ਅੰਗਰੇਜ ਸਿੰਘ ਦਬੁਰਜ਼ੀ, ਮਨਜਿੰਦਰ ਸਿੰਘ ਦਬੁਰਜ਼ੀ, ਜਗਤਾਰ ਸਿੰਘ ਨੇ ਅੰਤਿਮ ਅਰਦਾਸ ਮੌਕੇ ਹਾਜਰੀ ਭਰਦੇ ਹੋਏ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਸਾਰਾ ਪਰਿਵਾਰ ਚੜ੍ਹਦੀ ਕਲਾ ਵਾਲਾ ਹੈ, ਜਿਸ ਦੇ ਨਾਲ-ਨਾਲ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਨਾਲ ਵੀ ਜੁੜ ਕੇ ਇਕ ਚੰਗੀ ਸੇਵਾ ਨਿਭਾ ਰਹੇ ਹਨ। ਜੋ ਕਿਸਾਨ ਅਤੇ ਗਰੀਬ ਵਰਗ ਦੇ ਨਾਲ ਖੜ੍ਹ ਕੇ ਉਨ੍ਹਾਂ ਦੇ ਹੱਕਾਂ ਦੀ ਲੜਾਈ ਵਿਚ ਸ਼ਾਮਿਲ ਹੁੰਦੇ ਹਨ। ਆਗੂਆਂ ਨੇ ਬਾਪੂ ਬਲਵਿੰਦਰ ਸਿੰਘ ਦਬੁਰਜੀ ਦੇ ਬੇਟੇ ਸਕੱਤਰ ਸਿੰਘ ਦਬੁਰਜੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜੋਨ ਬਾਬਾ ਦੀਪ ਸਿੰਘ ਜੀ ਦੇ ਪਿੰਡਾਂ ਵਿੱਚੋਂ ਆਏ ਕਿਸਾਨ ਆਗੂਆਂ ਨੇ ਹਾਜਰੀ ਭਰੀ।