ਚੋਰਾਂ ਦੇ ਹੌਸਲੇ ਬੁਲੰਦ : ਕਰਿਆਨਾ ਸਟੋਰ ਨੂੰ ਚੋਰਾਂ ਬਣਾਇਆ ਨਿਸ਼ਾਨਾ, ਨਕਦੀ, ਦੇਸੀ ਘਿਓ ਤੇ ਡਰਾਈਫਰੂਟ ਕੀਤਾ ਚੋਰੀ
ਕਸਬਾ ਚੋਹਲਾ ਸਾਹਿਬ ਦੇ ਰੂੜੀਵਾਲਾ ਵਾਲੇ ਬਾਜ਼ਾਰ ਦੇ ਮੇਨ ਚੌਕ ’ਚ ਸਥਿਤ ਅਰੋੜਾ ਕਰਿਆਨਾ ਸਟੋਰ ਨੂੰ ਚੋਰਾਂ ਵੱਲੋਂ ਐਤਵਾਰ ਅੱਧੀ ਰਾਤ ਨੂੰ ਨਿਸ਼ਾਨਾ ਬਣਾਉਂਦੇ ਹੋਏ, ਦੁਕਾਨ ਦੀ ਛੱਤ ਰਾਹੀਂ ਤਿੰਨ ਦਰਵਾਜਿਆਂ ਨੂੰ ਤੋੜ ਕੇ ਦੁਕਾਨ ਅੰਦਰ ਦਾਖਲ ਹੋ ਕੇ ਨਕਦੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ। ਬਾਜ਼ਾਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਨਜ਼ਰ ਆ ਰਹੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਚੋਰ ਮੇਨ ਸੜਕ ਰਾਹੀਂ ਦੁਕਾਨ ਦੀ ਛੱਤ ਉਪਰ ਚੜ੍ਹਦੇ ਦਿਖਾਈ ਦਿੰਦੇ ਹਨ ਅਤੇ ਕਰੀਬ ਇਕ ਘੰਟਾ ਦੁਕਾਨ ਦੇ ਅੰਦਰ ਰਹਿ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੁਕਾਨਦਾਰ ਵੱਲੋਂ ਇਸ ਚੋਰੀ ਸਬੰਧੀ ਥਾਣਾ ਚੋਹਲਾ ਸਾਹਿਬ ਵਿਖੇ ਸੂਚਨਾ
Publish Date: Tue, 06 Jan 2026 12:18 PM (IST)
Updated Date: Tue, 06 Jan 2026 12:24 PM (IST)
ਰਾਕੇਸ਼ ਨਈਅਰ,ਪੰਜਾਬੀ ਜਾਗਰਣ, ਚੋਹਲਾ ਸਾਹਿਬ। ਕਸਬਾ ਚੋਹਲਾ ਸਾਹਿਬ ਦੇ ਰੂੜੀਵਾਲਾ ਵਾਲੇ ਬਾਜ਼ਾਰ ਦੇ ਮੇਨ ਚੌਕ ’ਚ ਸਥਿਤ ਅਰੋੜਾ ਕਰਿਆਨਾ ਸਟੋਰ ਨੂੰ ਚੋਰਾਂ ਵੱਲੋਂ ਐਤਵਾਰ ਅੱਧੀ ਰਾਤ ਨੂੰ ਨਿਸ਼ਾਨਾ ਬਣਾਉਂਦੇ ਹੋਏ, ਦੁਕਾਨ ਦੀ ਛੱਤ ਰਾਹੀਂ ਤਿੰਨ ਦਰਵਾਜਿਆਂ ਨੂੰ ਤੋੜ ਕੇ ਦੁਕਾਨ ਅੰਦਰ ਦਾਖਲ ਹੋ ਕੇ ਨਕਦੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ। ਬਾਜ਼ਾਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਨਜ਼ਰ ਆ ਰਹੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਚੋਰ ਮੇਨ ਸੜਕ ਰਾਹੀਂ ਦੁਕਾਨ ਦੀ ਛੱਤ ਉਪਰ ਚੜ੍ਹਦੇ ਦਿਖਾਈ ਦਿੰਦੇ ਹਨ ਅਤੇ ਕਰੀਬ ਇਕ ਘੰਟਾ ਦੁਕਾਨ ਦੇ ਅੰਦਰ ਰਹਿ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੁਕਾਨਦਾਰ ਵੱਲੋਂ ਇਸ ਚੋਰੀ ਸਬੰਧੀ ਥਾਣਾ ਚੋਹਲਾ ਸਾਹਿਬ ਵਿਖੇ ਸੂਚਨਾ ਦਿੱਤੀ ਗਈ ਹੈ।
ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ’ਤੇ ਪੁੱਜੀ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੁਕਾਨ ਦੇ ਮਾਲਕ ਸੁਨੀਲ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਰੂੜੀਵਾਲਾ ਨੇ ਦੱਸਿਆ ਕਿ ਉਹ ਐਤਵਾਰ ਰਾਤ ਨੂੰ ਦੁਕਾਨ ਬੰਦ ਕਰਨ ਤੋਂ ਬਾਅਦ ਆਪਣੇ ਘਰ ਚਲੇ ਗਏ ਅਤੇ ਸੋਮਵਾਰ ਸਵੇਰੇ ਜਦ ਦੁਕਾਨ ਖੋਲ੍ਹੀ ਤਾਂ ਉਨ੍ਹਾਂ ਨੂੰ ਦੁਕਾਨ ਅੰਦਰ ਚੋਰੀ ਹੋਣ ਦਾ ਪਤਾ ਚੱਲਿਆ।
ਉਨ੍ਹਾਂ ਦੱਸਿਆ ਕਿ ਦੁਕਾਨ ਵਿਚੋਂ ਦੋ ਟੀਨ ਦੇਸੀ ਘਿਓ, 50 ਪੈਕਟ ਦੇ ਕਰੀਬ ਸਿਫਤੀ ਦੇਸੀ ਘਿਓ, ਮਹਿੰਗਾ ਡਰਾਈ ਫਰੂਟ ਤੇ ਹੋਰ ਵਸਤੂਆਂ ਤੋਂ ਇਲਾਵਾ ਗੱਲੇ ਵਿਚੋਂ ਕਰੀਬ 40 ਹਜ਼ਾਰ ਰੁਪਏ ਦੀ ਨਕਦੀ ਤੇ ਸਿੱਕੇ ਚੋਰੀ ਕਰ ਲਏ ਗਏ। ਮੌਕੇ 'ਤੇ ਪੁੱਜੇ ਥਾਣਾ ਚੋਹਲਾ ਸਾਹਿਬ ਦੇ ਮੁਖੀ ਸਬ-ਇੰਸਪੈਕਟਰ ਰਾਜ ਕੁਮਾਰ ਨੇ ਦੱਸਿਆ ਕਿ ਚੋਰੀ ਦੀ ਘਟਨਾ ਸਬੰਧੀ ਬਾਜ਼ਾਰ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਣਪਛਾਤੇ ਚੋਰਾਂ ਦੀ ਪਛਾਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਲਦੀ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।