ਸਰਕਾਰੀ ਪ੍ਰਾਇਮਰੀ ਸਕੂਲ ਝਬਾਲ ਕਲਾਂ ਦਾ ਨਤੀਜਾ ਰਿਹਾ ਸ਼ਾਨਦਾਰ
ਮਿਹਨਤੀ ਹੁਸ਼ਿਆਰ ਬੱਚਿਆਂ ਨੂੰ ਪੜ੍ਹਾਈ ’ਚ ਮੱਲਾਂ ਮਾਰ ਕੇ ਪਹਿਲੇ, ਦੂਜੇ ਤੇ ਤੀਸਰੇ ਸਥਾਨ ’ਤੇ ਰਹਿਣ ਵਾਲੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ
Publish Date: Sat, 28 Mar 2026 05:06 PM (IST)
Updated Date: Sun, 29 Mar 2026 04:06 AM (IST)
ਦਿਲਬਾਗ ਸਿੰਘ ਝਬਾਲ•,ਪੰਜਾਬੀ ਜਾਗਰਣ, ਬੀੜ ਸਾਹਿਬ : ਪਿੰਡ ਝਬਾਲ ਕਲਾਂ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਦਾ ਇਸ ਸਾਲ ਦਾ ਸਾਲਾਨਾ ਨਤੀਜਾ ਤੇ ਇਨਾਮ ਵੰਡ ਸਮਾਗਮ ਸ਼ਾਨਦਾਰ ਰਿਹਾ। ਇਸ ਦੌਰਾਨ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵਿਕਰਮ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਵਿਸ਼ੇਸ਼ ਸ਼ਿਰਕਤ ਕੀਤੀ ਤੇ ਉਨ੍ਹਾਂ ਨੇ ਇਸ ਸਕੂਲ ਦੇ ਬਹੁਤ ਮਿਹਨਤੀ ਹੁਸ਼ਿਆਰ ਬੱਚਿਆਂ ਨੂੰ ਪੜ੍ਹਾਈ ’ਚ ਮੱਲਾਂ ਮਾਰ ਕੇ ਪਹਿਲੇ, ਦੂਜੇ ਤੇ ਤੀਸਰੇ ਸਥਾਨ ’ਤੇ ਰਹਿਣ ਵਾਲੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ। ਉਨ੍ਹਾਂ ਇਨ੍ਹਾਂ ਬੱਚਿਆਂ ਨੂੰ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਰਾ ਸਿਹਰਾ ਸਕੂਲ ਦੇ ਉਨ੍ਹਾਂ ਸਾਰੇ ਅਧਿਆਪਕਾ, ਕਲਾਸ ਇੰਚਾਰਜਾਂ ਤੇ ਸਕੂਲ ਦੇ ਪ੍ਰਿੰਸੀਪਲ ਨੂੰ ਜਾਂਦਾ ਹੈ। ਜਿਨ੍ਹਾਂ ਨੇ ਬੱਚਿਆਂ ਨੂੰ ਇੰਨੀ ਵਧੀਆ ਮਿਹਨਤ ਕਰਵਾਈ ਹੈ ਤੇ ਬੱਚਿਆਂ ਨੇ ਵੀ ਇਹ ਮਿਹਨਤ ਦਾ ਮੁੱਲ ਮੋੜਦਿਆ ਪੜ੍ਹਾਈ ’ਚ ਮੱਲਾਂ ਮਾਰ ਕੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰ ਕੇ ਸਕੂਲ ਦੇ ਨਾਮ ਨੂੰ ਵੀ ਚਾਰ ਚੰਦ ਲਾਏ ਹਨ। ਇਸ ਮੌਕੇ ਨੰਬਰਦਾਰ ਗੁਰਲਾਲ ਸਿੰਘ ਬੀਓ, ਰਜਿੰਦਰ ਸਿੰਘ, ਬੀਆਰਓ ਅਮਨਦੀਪ ਸਿੰਘ, ਮਨਦੀਪ ਕੌਰ, ਜਸਪ੍ਰੀਤ ਕੌਰ, ਰਜਨੀ, ਸੁਖਰਾਜ ਕੌਰ, ਸਿਮਰਨ ਕੌਰ, ਕੁਲਵੰਤ ਕੌਰ, ਗੁਰਵਿੰਦਰ ਕੌਰ ਆਦਿ ਹਾਜ਼ਰ ਸਨ।