ਹੋਲੇ ਮੁਹੱਲੇ ਦੇ ਪਵਿੱਤਰ ਤਿਉਹਾਰ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ
ਸੰਗਤ ਵੱਲੋਂ ਅਰਦਾਸ ਕੀਤੀ ਗਈ ਕਿ ਹੋਲੇ ਮਹੱਲੇ ਦਾ ਇਹ ਪਵਿੱਤਰ ਦਿਹਾੜਾ ਸਭ ਲਈ ਖੁਸ਼ਹਾਲੀ, ਤੰਦਰੁਸਤੀ ਤੇ ਚੜ੍ਹਦੀ ਕਲਾ ਲਿਆਵੇ।
Publish Date: Tue, 03 Mar 2026 04:52 PM (IST)
Updated Date: Wed, 04 Mar 2026 04:00 AM (IST)
ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਪੱਟੀ : ਪਿੰਡ ਕੈਰੋਂ ’ਚ ਹੋਲੇ ਮਹੱਲੇ ਦੇ ਪਵਿੱਤਰ ਤਿਉਹਾਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪਿੰਡ ਦੀ ਸੰਗਤ ਵੱਲੋਂ ਵਿਸ਼ਾਲ ਲੰਗਰ ਲਾਏ ਗਏ, ਜਿੱਥੇ ਸੈਂਕੜਿਆਂ ਦੀ ਗਿਣਤੀ ’ਚ ਸੰਗਤ ਨੇ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਧਾਰਮਿਕ ਸਮਾਗਮ ਦੀ ਅਗਵਾਈ ਸੰਤ ਬਾਬਾ ਸੁਰਜੀਤ ਸਿੰਘ ਝਾੜ ਸਾਹਿਬ ਵਾਲਿਆ ਵੱਲੋਂ ਕੀਤੀ ਗਈ। ਇਸ ਮੌਕੇ ਸੁਖਵਿੰਦਰ ਸਿੰਘ ਕੈਰੋਂ, ਗੁਰਵਿੰਦਰ ਸਿੰਘ ਯੋਧਾ, ਕੁਲਦੀਪ ਸਿੰਘ ਸੈਕਟਰੀ, ਮਨਜਿੰਦਰ ਸਿੰਘ ਕੈਰੋਂ, ਸਰਬਜੀਤ ਸਿੰਘ ਸਾਬਕਾ ਸਰਪੰਚ ਅਤੇ ਗੁਰਕਰਮਨਦੀਪ ਸਿੰਘ ਕੈਰੋਂ ਨੇ ਵੀ ਵਿਸ਼ੇਸ਼ ਯੋਗਦਾਨ ਪਾਇਆ। ਨਗਰ ਕੈਰੋਂ ਦੀ ਸਾਰੀ ਸੰਗਤ ਦੇ ਸਹਿਯੋਗ ਨਾਲ ਲਾਏ ਗਏ ਇਸ ਲੰਗਰ ’ਚ ਆਪਸੀ ਭਾਈਚਾਰੇ ਤੇ ਏਕਤਾ ਦਾ ਸੁੰਦਰ ਦਰਸ਼ਨ ਹੋਇਆ। ਸਮੂਹ ਸੇਵਾਦਾਰਾਂ ਨੇ ਨਿਮਰਤਾ ਤੇ ਚੜ੍ਹਦੀ ਕਲਾ ਨਾਲ ਸੇਵਾ ਨਿਭਾਈ। ਸੰਗਤ ਵੱਲੋਂ ਅਰਦਾਸ ਕੀਤੀ ਗਈ ਕਿ ਹੋਲੇ ਮਹੱਲੇ ਦਾ ਇਹ ਪਵਿੱਤਰ ਦਿਹਾੜਾ ਸਭ ਲਈ ਖੁਸ਼ਹਾਲੀ, ਤੰਦਰੁਸਤੀ ਤੇ ਚੜ੍ਹਦੀ ਕਲਾ ਲਿਆਵੇ। ਪਿੰਡ ਵਾਸੀਆਂ ਨੇ ਆਉਣ ਵਾਲੇ ਸਮੇਂ ’ਚ ਵੀ ਇਸ ਤਰ੍ਹਾਂ ਦੇ ਧਾਰਮਿਕ ਤੇ ਸਮਾਜਿਕ ਪ੍ਰੋਗਰਾਮ ਮਿਲਜੁਲ ਕਰ ਕਰਵਾਉਣ ਦਾ ਸੰਕਲਪ ਕੀਤਾ।