ਸ੍ਰੀ ਜਵਾਲਾਮੁਖੀ ਮੰਦਰ ਦਾ ਸਥਾਪਨਾ ਦਿਵਸ ਪਹਿਲੀ ਫਰਵਰੀ ਨੂੰ ਮਨਾਇਆ ਜਾਵੇਗਾ
ਸਮਾਗਮ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਪਾਰਟੀਆਂ ਮੰਦਰ ਵਿਖੇ ਮਾਂ ਭਗਵਤੀ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ।
Publish Date: Tue, 20 Jan 2026 05:33 PM (IST)
Updated Date: Wed, 21 Jan 2026 04:07 AM (IST)
ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਸ਼੍ਰੀ ਜਵਾਲਾ ਮੁਖੀ ਮੰਦਰ ਗਲੀ ਪੱਪੂ ਭਗਤ ਜੀ ਵਾਲੀ ਚੌਕ ਗੁਰੂ ਕਾ ਖੂਹ ਦਾ 49ਵਾਂ ਸਥਾਪਨਾ ਦਿਵਸ ਤੇ ਮੰਦਰ ਦੇ ਸੰਚਾਲਕ ਪੱਪੂ ਭਗਤ ਜੀ ਦਾ ਜਨਮ ਦਿਨ ਪਹਿਲੀ ਫਰਵਰੀ ਦਿਨ ਐਤਵਾਰ ਨੂੰ ਮੰਦਰ ਵਿਖੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਮੰਦਰ ਦੇ ਮੁੱਖ ਸੇਵਾਦਾਰ ਹਰੀਸ਼ ਅਗਨੀਹੋਤਰੀ ਨੇ ਦੱਸਿਆ ਕਿ ਸਮਾਗਮ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਪਾਰਟੀਆਂ ਮੰਦਰ ਵਿਖੇ ਮਾਂ ਭਗਵਤੀ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ। ਇਸ ਦਿਨ ਪੱਪੂ ਭਗਤ ਜੀ ਦੁਆਰਾ ਕੇਕ ਕੱਟਿਆ ਜਾਵੇਗਾ ਤੇ ਕੇਕ ਪ੍ਰਸ਼ਾਦ ਦੇ ਰੂਪ ’ਚ ਸ਼ਰਧਾਲੂਆਂ ’ਚ ਵੰਡਿਆ ਜਾਵੇਗਾ। ਇਸ ਦਿਨ ਲੰਗਰ ਭੰਡਾਰਾ ਸਾਰਾ ਦਿਨ ਅਟੁੱਟ ਵਰਤਾਇਆ ਜਾਵੇਗਾ। ਉਨ੍ਹਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਹੋ ਰਹੇ ਧਾਰਮਿਕ ਪ੍ਰੋਗਰਾਮ ’ਚ ਪਹੁੰਚ ਕੇ ਮਾਤਾ ਰਾਣੀ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਉਨ੍ਹਾਂ ਨਾਲ ਪੰਡਿਤ ਰਵੀ ਕਾਂਤ ਤਿਵਾਰੀ, ਹਰੀਸ਼ ਕੁਮਾਰ ਅਗਨੀਹੋਤਰੀ, ਮੋਤੀ ਆਈਸਕ੍ਰੀਮ ਵਾਲੇ, ਵਿਨੋਦ ਕੁਮਾਰ ਚੋਪੜਾ, ਭੋਲਾ, ਅਸ਼ਵਨੀ ਕੁਮਾਰ, ਡਾ. ਰਮਨ ਗੁਪਤਾ, ਵਿਵੇਕ ਗੁਪਤਾ ਬੌਬੀ, ਸ਼ੁਭਮ ਗੁਪਤਾ, ਮੋਹਿਤ ਗੁਪਤਾ, ਪੱਪੂ ਵੱਲਾ, ਬਨਾਰਸੀ ਦਾਸ, ਕੇਸ਼ਵ, ਲੱਡੂ, ਚਿੰਟੂ, ਰਾਮ ਸ਼ਰਮਾ, ਚੇਤਨ ਸ਼ਰਮਾ, ਦੀਪਕ ਸ਼ਰਮਾ ਦੀਪੂ, ਅਸ਼ਵਨੀ ਗੁਪਤਾ ਆਦਿ ਸ਼ਾਮਿਲ ਹੋਏ।