29 ਜਨਵਰੀ ਨੂੰ ਮਨਾਈ ਜਾਏਗੀ ਕਾਮਰੇਡ ਕੁਲਵਿੰਦਰ ਸਿੰਘ ਵਲਟੋਹਾ ਦੀ 19 ਵੀਂ ਬਰਸੀ
ਭਾਰਤੀ ਕਮਿਊਨਿਸਟ ਪਾਰਟੀ ਆਪਣੀ ਇਸ ਆਗੂ ਦੇ ਪਾਏ ਹੋਏ ਪੂਰਨਿਆਂ ’ਤੇ ਤਨਦੇਹੀ ਨਾਲ ਚੱਲੇਗੀ ਤੇ ਕਿਸਾਨ, ਮਜ਼ਦੂਰਾਂ, ਆਮ ਲੋਕਾਂ ਦੀ ਆਵਾਜ਼ ਬਣ ਕੇ ਰਹੇਗੀ।
Publish Date: Tue, 20 Jan 2026 05:49 PM (IST)
Updated Date: Wed, 21 Jan 2026 04:09 AM (IST)

ਜਗਦੀਸ਼ ਰਾਜ•,ਪੰਜਾਬੀ ਜਾਗਰਣ, ਅਮਰਕੋਟ : ਭਾਰਤੀ ਕਮਿਊਨਿਸਟ ਪਾਰਟੀ ਬਲਾਕ ਵਲਟੋਹਾ ਦੀ ਮੀਟਿੰਗ ਪਾਰਟੀ ਦਫ਼ਤਰ ਵਲਟੋਹਾ ਵਿਖੇ ਹੋਈ। ਜਿਸ ’ਚ ਕਾਮਰੇਡ ਕੁਲਵਿੰਦਰ ਸਿੰਘ ਵਲਟੋਹਾ ਦੀ 19ਵੀਂ ਬਰਸੀ ਉਨ੍ਹਾਂ ਦੇ ਗ੍ਰਹਿ ਵਲਟੋਹਾ ਵਿਖੇ ਮਨਾਏ ਜਾਣ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਦਲੀਪ ਸਿੰਘ ਲਾਖਣਾ ਵੱਲੋਂ ਕੀਤੀ ਗਈ। ਆਗੂਆਂ ਨੇ ਬੋਲਦਿਆਂ ਦੱਸਿਆਂ ਕਿ ਕਾਮਰੇਡ ਕੁਲਵਿੰਦਰ ਸਿੰਘ ਵਲਟੋਹਾ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਦੱਬੇ-ਕੁਚਲੇ ਲੋਕਾਂ ਦੇ ਹੱਕਾਂ ਦੀ ਲੜਾਈ ਲੜਦੇ ਹੋਏ ਬਿਤਾਈ। ਹਰ ਲੋੜਵੰਦ ਦੀ ਮੱਦਦ ਕੀਤੀ, 2007 ’ਚ ਐੱਮਐੱਲਏ ਦੀ ਇਲੈਕਸ਼ਨ ਲੜਦੇ ਹੋਏ ਪ੍ਰਚਾਰ ਕਰਨ ਦੌਰਾਨ ਸੜਕ ਹਾਦਸੇ ’ਚ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਨੂੰ ਹਰ ਸਾਲ ਯਾਦ ਕਰਦੇ ਹੋਏ, ਉਨ੍ਹਾਂ ਦੀ ਬਰਸੀ ਮਨਾਈ ਜਾਂਦੀ ਹੈ। ਇਸ ਸਾਲ ਵੀ ਜ਼ਿਲ੍ਹੇ ਦੇ ਆਗੂਆਂ, ਬਲਾਕ ਦੇ ਸਾਥੀਆਂ ਤੇ ਪਰਿਵਾਰ ਵੱਲੋਂ ਬਰਸੀ ਵਾਲੇ ਦਿਨ ਆਪਣੇ ਵਿੱਛੜ ਚੁੱਕੇ ਆਗੂ ਨੂੰ ਯਾਦ ਕੀਤਾ ਜਾਵੇਗਾ ਤੇ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ। ਬਰਸੀ ’ਤੇ ਸਰਬ ਭਾਰਤ ਨੌਜਵਾਨ ਸਭਾ ਵੱਲੋਂ ਕਾਮਰੇਡ ਕੁਲਵਿੰਦਰ ਸਿੰਘ ਵਲਟੋਹਾ ਨੂੰ ਸਮਰਪਿਤ ਨੌਜਵਾਨਾਂ ਦਾ ਸਕੂਲ ਲਾਇਆ ਜਾਵੇਗਾ। ਜਿਸ ’ਚ ਨੌਜਵਾਨਾਂ ਨੂੰ ਅਜੋਕੇ ਸਮਾਜ ’ਚ ਚੱਲ ਰਹੀਆਂ ਕੁਰੀਤੀਆਂ ਤੋਂ ਦੂਰ ਰਹਿ ਕੇ ਇਕ ਵਧੀਆ ਸਮਾਜ ਸਿਰਜਣ ਦੀ ਸਿੱਖਿਆ ਦਿੱਤੀ ਜਾਵੇਗੀ। ਬਲਾਕ ਸਕੱਤਰ ਕਿਰਨਜੀਤ ਕੌਰ ਵਲਟੋਹਾ ਨੇ ਬੋਲਦਿਆਂ ਕਿਹਾ ਕਿ ਅੱਜ ਦੇ ਸਮੇਂ ’ਚ ਕਿਸਾਨ, ਮਜ਼ਦੂਰਾਂ ਦਾ ਜਿਉਣਾ ਮੁਸ਼ਕਲ ਹੋ ਚੁੱਕਿਆ ਹੈ। ਸਰਕਾਰਾਂ ਪੂਰੀ ਤਰ੍ਹਾਂ ਕਾਰਪੋਰੇਟ ਪੱਖੀ ਹੋ ਚੁੱਕੀਆਂ ਹਨ, ਜੋ ਨਿੱਜੀ ਮੁਨਾਫ਼ੇ ਲਈ ਆਮ ਆਦਮੀ ਦਾ ਖ਼ੂਨ ਨਿਚੋੜ ਰਹੀਆਂ ਹਨ। ਇਹ ਮੌਕੇ ਕਾਮਰੇਡ ਵਲਟੋਹਾ ਵੱਲੋਂ ਲੜੀ ਜਾਣ ਵਾਲੀ ਲੜਾਈ ਹੋਰ ਵੀ ਅਹਿਮ ਹੋ ਗਈ ਹੈ। ਭਾਰਤੀ ਕਮਿਊਨਿਸਟ ਪਾਰਟੀ ਆਪਣੀ ਇਸ ਆਗੂ ਦੇ ਪਾਏ ਹੋਏ ਪੂਰਨਿਆਂ ’ਤੇ ਤਨਦੇਹੀ ਨਾਲ ਚੱਲੇਗੀ ਤੇ ਕਿਸਾਨ, ਮਜ਼ਦੂਰਾਂ, ਆਮ ਲੋਕਾਂ ਦੀ ਆਵਾਜ਼ ਬਣ ਕੇ ਰਹੇਗੀ। ਇਸ ਮੌਕੇ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਬੀਜ ਸੋਧ ਬਿੱਲ, ਬਿਜਲੀ ਬਿੱਲ, ਲੇਬਰ ਕੋਡ ਨੂੰ ਖ਼ਤਮ ਕਰਨ, ਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਆਦਿ ਦੀ ਨਿਖੇਧੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਗਿੰਦਰ ਸਿੰਘ ਵਲਟੋਹਾ, ਲਾਲ ਸਿੰਘ ਵਲਟੋਹਾ, ਗੁਰਵੇਲ ਸਿੰਘ ਵਲਟੋਹਾ, ਗੁਰਪ੍ਰਤਾਪ ਸਿੰਘ ਵਲਟੋਹਾ, ਗੁਰਲਾਲ ਸਿੰਘ ਵਲਟੋਹਾ, ਵਿਸ਼ਾਲਦੀਪ ਸਿੰਘ ਵਲਟੋਹਾ, ਰਣਜੀਤ ਸਿੰਘ ਬਹਾਦਰ ਨਗਰ, ਮੇਜਰ ਸਿੰਘ ਜੋਧ ਸਿੰਘ ਵਾਲਾ, ਦਲੀਪ ਸਿੰਘ ਲਾਖਣਾ, ਲੱਖਾ ਸਿੰਘ ਮਹੀਦੀਪੁਰ, ਸੁਖਦੇਵ ਸਿੰਘ ਮਨਾਵਾਂ, ਕਾਬਲ ਸਿੰਘ ਆਂਸਲ ਆਦਿ ਹਾਜ਼ਰ ਸਨ।