ਸੰਤ ਬਾਬਾ ਦਯਾ ਸਿੰਘ ਜੀ ਦੀ ਬਰਸੀ ਸਮਾਗਮ 'ਚ ਪਹੁੰਚੀਆਂ ਸ਼ਖ਼ਸੀਅਤਾਂ ਦਾ ਕੀਤਾ ਧੰਨਵਾਦ
ਬਰਸੀ ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ ’ਚ ਸੰਗਤਾਂ ਨੇ ਅੰਮ੍ਰਿਤ ਛਕਿਆ ਤੇ ਗੁਰੂ ਵਾਲੇ ਬਣੇ।
Publish Date: Wed, 21 Jan 2026 04:43 PM (IST)
Updated Date: Thu, 22 Jan 2026 04:01 AM (IST)
ਕਾਰਜ ਸਿੰਘ ਬਿੱਟੂ•,ਪੰਜਾਬੀ ਜਾਗਰਣ, ਸੁਰਸਿੰਘ : ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰੋਂ ਘਰੋਂ ਵਰਸਾਏ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਗਿਆਰਵੇਂ ਜਾਨਸ਼ੀਨ ਸ਼ਰੋਮਣੀ ਪੰਥਕ ਸੇਵਕ ਸੱਚਖੰਡ ਵਾਸੀ ਸੰਤ ਬਾਬਾ ਦਯਾ ਸਿੰਘ ਜੀ ਸੁਰਸਿੰਘ ਵਾਲਿਆਂ ਦੀ ਬਾਰ੍ਹਵੀਂ ਬਰਸੀ ਸਮਾਗਮ ਚ ਸੰਤ ਮਹਾਪੁਰਖਾਂ, ਸੰਤ ਸਮਾਜ, ਰਾਜਨੀਤਿਕ ਤੇ ਧਾਰਮਿਕ ਸੰਪ੍ਰਦਾਇ ਦੇ ਨੁਮਾਇੰਦਿਆਂ ਨੇ ਹਾਜ਼ਰੀ ਭਰੀ। ਉੱਥੇ ਹੀ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ’ਚ ਪਹੁੰਚੀਆਂ ਸੰਗਤਾਂ ਦਾ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ 12ਵੇਂ ਮੁਖੀ ਸੰਤ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲਿਆਂ ਨੇ ਧੰਨਵਾਦ ਕਰਦਿਆਂ ਕਿਹਾ ਕਿ ਮਹਾਪੁਰਖਾਂ ਦੀ ਸ਼ਖ਼ਸੀਅਤ ਤੋ ਪ੍ਰਭਾਵਿਤ ਹੋ ਕੇ ਸੰਗਤਾਂ ਗੁਰਮਤਿ ਮਾਰਗ ਦੀਆਂ ਪਾਂਧੀ ਬਣ ਰਹੀਆਂ ਹਨ। ਇਸ ਬਰਸੀ ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ ’ਚ ਸੰਗਤਾਂ ਨੇ ਅੰਮ੍ਰਿਤ ਛਕਿਆ ਤੇ ਗੁਰੂ ਵਾਲੇ ਬਣੇ। ਦੱਸਣਯੋਗ ਹੈ ਕਿ ਬਰਸੀ ਸਮਾਗਮ ਚ ਲੱਖਾਂ ਦੀ ਗਿਣਤੀ ’ਚ ਪਹੁੰਚੀਆਂ ਸੰਗਤਾਂ ਨੇ ਗੁਰੂਘਰ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ।