- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਦੀ ਸਰਕਾਰ ਨੇ ਮਨਰੇਗਾ ਕਾਨੂੰਨ ਨੂੰ ਤੋੜ ਕੇ ‘ਵੀਬੀ ਜੀ ਰਾਮ ਜੀ’ ਕਾਨੂੰਨ ਨੂੰ ਪ੍ਰਵਾਨਗੀ ਦੇ ਕੇ ਮਨਰੇਗਾ ਮਜ਼ਦੂਰਾਂ ਦੇ ਮੂੰਹ ’ਚੋਂ ਰੋਟੀ ਖੋਹੀ ਜਾ ਰਹੀ ਹੈ।

ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੀ ਤਹਿਸੀਲ ਪੱਟੀ ਦਾ ਡੈਲੀਗੇਟ ਇਜਲਾਸ ਕਾਮਰੇਡ ਮਹਿੰਦਰ ਸਿੰਘ ਪੱਟੀ, ਕਾਮਰੇਡ ਸਰਵਨ ਸਿੰਘ ਘਰਿਆਲਾ, ਕਾਮਰੇਡ ਸੱਮਾ ਸਿੰਘ ਚੂਸਲੇਵੜ੍ਹ, ਕਾਮਰੇਡ ਕਿਸ਼ਨ ਸਿੰਘ ਪੱਟੀ, ਕਾਮਰੇਡ ਅੰਗਰੇਜ਼ ਸਿੰਘ ਪੱਟੀ ਆਦਿ ਆਗੂਆਂ ਦੀ ਸਾਂਝੀ ਪ੍ਰਧਾਨਗੀ ਹੇਠ ਹੋਇਆ। ਇਸ ਉਪਰੰਤ ਕਾਮਰੇਡ ਰਾਣਾ ਮਸੀਹ ਚੂਸਲੇਵੜ੍ਹ, ਕਾਮਰੇਡ ਬੀਰ ਸਿੰਘ ਗੋਹਲਵੜ੍ਹ ਨੇ ਵਿੱਛੜੇ ਆਗੂਆਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਉਪਰੰਤ ਯੂਨੀਅਨ ਦਾ ਝੰਡਾ ਕਾਮਰੇਡ ਮਹਿੰਦਰ ਸਿੰਘ ਪੱਟੀ ਨੇ ਲਹਿਰਾਇਆ।
ਇਜਲਾਸ ਦਾ ਉਦਘਾਟਨ ਕਰਦਿਆਂ ਯੂਨੀਅਨ ਦੇ ਸੂਬਾ ਜੁਆਇੰਟ ਸਕੱਤਰ ਕਾਮਰੇਡ ਸੁਖਦੇਵ ਸਿੰਘ ਗੋਹਲਵੜ੍ਹ ਨੇ ਕਿਹਾ ਕਿ ਸਾਡੀ ਯੂਨੀਅਨ ਦੇਸ਼ ਦੀ ਵੱਡੀ ਜਥੇਬੰਦੀ ਹੈ। ਜਿਸ ਦੀ ਲੱਖਾ ਮੈਂਬਰਸ਼ਿਪ ਹੈ ਤੇ ਸਾਰੇ ਰਾਜਾ ’ਚ ਦਲਿਤਾਂ, ਖੇਤ ਮਜ਼ਦੂਰਾਂ ਤੇ ਬੇਜ਼ਮੀਨਿਆਂ ਮਸਲਿਆਂ ਨੂੰ ਲੈ ਕੇ ਸੰਘਰਸ਼ ਕੀਤਾ ਤੇ ਜਿੱਤਾਂ ਵੀ ਪ੍ਰਾਪਤ ਕੀਤੀਆਂ।
ਮਨਰੇਗਾ ਕਾਨੂੰਨ ਬਣਾ ਕੇ ਕਰੋੜਾਂ ਲੋਕਾਂ ਨੂੰ ਰੁਜ਼ਗਾਰ ਦਿਵਾਇਆ ਹੈ, ਜਿਸ ਨੂੰ ਮੋਦੀ ਸਰਕਾਰ ਨੇ ਮਨਰੇਗਾ ਕਾਨੂੰਨ ਨੂੰ ਤੋੜ ਕੇ ‘ਵੀਬੀ ਜੀ ਰਾਮ ਜੀ’ ਕਾਨੂੰਨ ਨੂੰ ਪ੍ਰਵਾਨਗੀ ਦੇ ਕੇ ਮਨਰੇਗਾ ਮਜ਼ਦੂਰਾਂ ਦੇ ਮੂੰਹ ’ਚੋਂ ਰੋਟੀ ਖੋਹੀ ਜਾ ਰਹੀ ਹੈ। ਗੋਹਲਵੜ੍ਹ ਨੇ ਕੇਂਦਰ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਕਿ ‘ਵੀਬੀ ਜੀ ਰਾਮ ਜੀ’ ਕਾਨੂੰਨ ਵਾਪਸ ਲਿਆ ਜਾਵੇ, ਮਨਰੇਗਾ ਕਾਨੂੰਨ ਬਹਾਲ ਕੀਤਾ ਜਾਵੇ। ਦੇਸ਼ ਦੇ ਲੱਖਾਂ ਮਨਰੇਗਾ ਮਜ਼ਦੂਰ ਤੇ ਕਿਰਤੀ-ਕਾਮੇ ਮਨਰੇਗਾ ਨੂੰ ਬਹਾਲ ਕਰਾਉਣ ਲਈ ਸੰਘਰਸ਼ ਦੇ ਮੈਦਾਨ ’ਚ ਹਨ। ਕਈ ਸੂਬਿਆਂ ’ਚ ਬੇਜ਼ਮੀਨਿਆਂ ਨੂੰ ਜ਼ਮੀਨ ਦੇ ਮਾਲਕ ਬਣਾਇਆ ਹੈ।
ਗੋਹਲਵੜ੍ਹ ਨੇ ਅੱਗੇ ਕਿਹਾ ਕਿ ਇਸ ਲਈ ਯੂਨੀਅਨ ’ਚ ਭਰਤੀ ਹੋ ਕੇ ਸੰਘਰਸ਼ ਦੇ ਪਿੜ ’ਚ ਸ਼ਾਮਲ ਹੋਵੋ। ਜ਼ਿਲ੍ਹਾ ਪ੍ਰਧਾਨ ਕਾਮਰੇਡ ਪ੍ਰੀਤਮ ਸਿੰਘ ਪੱਟੀ ਨੇ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੁਢਾਪਾ, ਵਿਧਵਾ, ਅੰਗਹੀਣ ਪੈਨਸ਼ਨ ਘੱਟੋ-ਘੱਟ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇ। ਬੇ-ਘਰਿਆਂ ਨੂੰ ਦਸ-ਦਸ ਮਰਲੇ ਦੇ ਪਲਾਟ ਦਿੱਤੇ ਜਾਣ, ਜ਼ਮੀਨੀ ਸੁਧਾਰ ਲਾਗੂ ਕਰ ਕੇ ਵਾਧੂ ਜ਼ਮੀਨ ਬੇਜ਼ਮੀਨਿਆਂ ’ਚ ਵੰਡੀ ਜਾਵੇ, ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਮਜ਼ਦੂਰਾਂ ਨੂੰ ਦਿੱਤਾ ਜਾਵੇ।
ਅੰਤ ’ਚ ਕਾਮਰੇਡ ਸੁਖਦੇਵ ਸਿੰਘ ਗੋਹਲਵੜ੍ਹ ਨੇ 15 ਮੈਂਬਰੀ ਵਰਕਿੰਗ ਕਮੇਟੀ ਦਾ ਪੈਨਲ ਪੇਸ਼ ਕੀਤਾ। ਜਿਸ ’ਚ ਪ੍ਰਧਾਨ ਕਾਮਰੇਡ ਸਰਵਨ ਸਿੰਘ ਘਰਿਆਲਾ, ਜਨਰਲ ਸਕੱਤਰ ਕਾਮਰੇਡ ਪ੍ਰਗਟ ਸਿੰਘ ਪੱਟੀ, ਵਿੱਤ ਸਕੱਤਰ ਕਾਮਰੇਡ ਮਹਿੰਦਰ ਸਿੰਘ ਪੱਟੀ, ਕਿਸਨ ਸਿੰਘ ਪੱਟੀ, ਸੱਮਾ ਸਿੰਘ ਚੂਸਲੇਵੜ੍ਹ, ਤਰਲੋਚਨ ਸਿੰਘ ਘਰਿਆਲਾ, ਸਾਰੇ ਮੀਤ ਪ੍ਰਧਾਨ, ਗੁਰਸੇਵਕ ਸਿੰਘ ਘਰਿਆਲਾ, ਅੰਗਰੇਜ਼ ਸਿੰਘ ਪੱਟੀ, ਮਹਿੰਗਾ ਸਿੰਘ ਘਰਿਆਲਾ, ਸਾਰੇ ਜੁਆਇੰਟ ਸਕੱਤਰ ਸੁਰਜੀਤ ਸਿੰਘ, ਹੁਕਮ ਚੰਦ, ਸੁਰਜੀਤ ਸਿੰਘ, ਲਛਮਣ ਸਿੰਘ, ਬਲਰਾਜ ਸਿੰਘ, ਜਗਤਾਰ ਸਿੰਘ ਆਦਿ ਕਮੇਟੀ ਮੈਂਬਰ ਚੁਣੇ ਗਏ। ਆਏ ਹੋਏ ਡੈਲੀਗੇਟਾਂ ਦਾ ਧੰਨਵਾਦ ਕਾਮਰੇਡ ਸਰਵਨ ਸਿੰਘ ਘਰਿਆਲਾ ਨੇ ਕੀਤਾ।