ਸੰਧੂ ਨੇ ਬਲਾਕ ਸਿੱਖਿਆ ਅਫ਼ਸਰ ਵਜੋਂ ਸੰਭਾਲਿਆ ਚਾਰਜ
ਜਸਵਿੰਦਰ ਸਿੰਘ ਸੰਧੂ ਨੇ ਸੰਭਾਲਿਆ ਬਲਾਕ ਸਿੱਖਿਆ ਅਫ਼ਸਰ ਪੱਟੀ ਦਾ ਚਾਰਜ, ਅਧਿਆਪਕਾਂ ਤਰਫੋਂ ਗਰਮਜੋਸ਼ੀ ਨਾਲ ਸਵਾਗਤ
Publish Date: Mon, 06 Apr 2026 07:05 PM (IST)
Updated Date: Tue, 07 Apr 2026 04:08 AM (IST)

ਅਧਿਆਪਕਾਂ ਤਰਫੋਂ ਗਰਮਜੋਸ਼ੀ ਨਾਲ ਸਵਾਗਤ ਬੱਲੂ ਮਹਿਤਾ, •ਪੰਜਾਬੀ ਜਾਗਰਣ, ਪੱਟੀ : ਪੱਟੀ ਬਲਾਕ ਵਿਖੇ ਜਸਵਿੰਦਰ ਸਿੰਘ ਸੰਧੂ ਨੇ ਬਲਾਕ ਸਿੱਖਿਆ ਅਫ਼ਸਰ ਬੀਈਓ ਪੱਟੀ ਦਾ ਚਾਰਜ ਸੰਭਾਲ ਲਿਆ। ਇਸ ਮੌਕੇ ਬਲਾਕ ਦੇ ਸਮੂਹ ਅਧਿਆਪਕਾਂ ਅਤੇ ਸੈਂਟਰ ਟੀਚਰਾਂ ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਅਧਿਆਪਕ ਆਗੂ ਸਤਨਾਮ ਸਿੰਘ ਸਿੱਧੂ, ਗੁਰਵੇਲ ਸਿੰਘ ਲੋਹਾਰੀਆ ਅਤੇ ਰਵਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਬਲਾਕ ਸਿੱਖਿਆ ਅਫਸਰ ਰਹੇ ਮਨਜਿੰਦਰ ਸਿੰਘ ਢਿੱਲੋ 31 ਮਾਰਚ ਨੂੰ ਸੇਵਾ ਮੁਕਤ ਹੋਣ ਕਰਕੇ ਜਸਵਿੰਦਰ ਸਿੰਘ ਸੰਧੂ ਨੂੰ ਪੱਟੀ ਬਲਾਕ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ। ਚਾਰਜ ਸੰਭਾਲਣ ਤੋਂ ਬਾਅਦ ਜਸਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਅਧਿਆਪਕਾਂ ਦੇ ਹਰ ਕੰਮ ਨੂੰ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ ਅਤੇ ਕਿਸੇ ਵੀ ਅਧਿਆਪਕ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਨੇ ਸਿੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਸਾਰਿਆਂ ਦੇ ਸਹਿਯੋਗ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਸਾਬਕਾ ਬਲਾਕ ਸਿੱਖਿਆ ਅਫ਼ਸਰ ਮਨਜਿੰਦਰ ਸਿੰਘ ਢਿੱਲੋ, ਬੀਪੀਓ ਰਜਿੰਦਰ ਸਿੰਘ ਗੰਡੀਵਿੰਡ, ਪ੍ਰਿੰਸੀਪਲ ਗੁਰਦੇਵ ਸਿੰਘ, ਰਾਜੇਸ਼ ਕੁਮਾਰ ਭਿੱਖੀਵਿੰਡ, ਸੁਖਦੀਪ ਸਿੰਘ, ਨਵਜੋਤ ਕੌਰ ਸੀਐੱਚਟੀ ਚੀਮਾ ਕਲਾ, ਰਾਜਨ ਕੁਮਾਰ ਸਭਰਾ, ਪਰਮਜੀਤ ਕੌਰ ਚੂਸਲੇਵੜ, ਵਿਕਰਮਜੀਤ ਸਿੰਘ ਬਾਠ, ਨਵਜੋਤ ਕੌਰ ਸੈਂਟਰ ਪ੍ਰਿੰਗੜੀ, ਰੋਹਿਤ ਟਾਹ ਪੱਟੀ, ਗੁਰਜੰਟ ਸਿੰਘ ਕੋਟ ਬੁੱਢਾ, ਰਣਜੀਤ ਕੌਰ, ਨਵਨੀਤ ਕੌਰ, ਗੁਰਪ੍ਰੀਤ ਕੌਰ, ਮਨਜੀਤ ਸਿੰਘ ਪਨਗੋਟਾ, ਗੁਰਦੇਵ ਸਿੰਘ ਲੋਹਾਰੀਆ, ਸਰਬਜੀਤ ਸਿੰਘ ਉੱਬੋਕੇ, ਜਗਦੀਪ ਸਿੰਘ ਲਖਣਾ, ਹਰਮਿੰਦਰ ਸਿੰਘ, ਸੁਰਜੀਤ ਸਿੰਘ, ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਕੰਵਲਜੀਤ ਸਿੰਘ ਤੋਂ ਇਲਾਵਾ ਹੋਰ ਵੀ ਅਧਿਆਪਕ ਹਾਜ਼ਰ ਸਨ।