23 ਨੂੰ ਮਨਾਇਆ ਜਾਵੇਗਾ ‘ਸ਼ਾਮ-ਏ-ਸ਼ਹਾਦਤ-5 ਸਮਾਗਮ’
23 ਮਾਰਚ ਨੂੰ ਮਨਾਇਆ ਜਾਵੇਗਾ ‘ਸ਼ਾਮ-ਏ-ਸ਼ਹਾਦਤ-5 ਸਮਾਗਮ’ - ਅਸ਼ਵਨੀ ਮਹਿਤਾ
Publish Date: Thu, 19 Mar 2026 05:14 PM (IST)
Updated Date: Fri, 20 Mar 2026 04:07 AM (IST)

ਇਨਕਲਾਬੀ ਰੰਗ ‘ਚ ਰੰਗੇਗਾ ਪੱਟੀ ਸ਼ਹਿਰ : ਸ਼ਰਮਾ ਬੱਲੂ ਮਹਿਤਾ, •ਪੰਜਾਬੀ ਜਾਗਰਣ, ਪੱਟੀ : ਸ਼ਹੀਦ ਭਗਤ ਸਿੰਘ ਯਾਦਗਾਰੀ ਕਮੇਟੀ ਇਨਕਲਾਬ ਜ਼ਿੰਦਾਬਾਦ ਗਰੁੱਪ ਪੱਟੀ ਵੱਲੋਂ ਇਕ ਅਹਿਮ ਮੀਟਿੰਗ ਕਰਕੇ 23 ਮਾਰਚ ਨੂੰ ਮਨਾਏ ਜਾਣ ਵਾਲੇ ‘ਸ਼ਾਮ-ਏ-ਸ਼ਹਾਦਤ 5’ ਪ੍ਰੋਗਰਾਮ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਮੈਂਬਰ ਅਸ਼ਵਨੀ ਕੁਮਾਰ ਕਾਲਾ ਮਹਿਤਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਬੜੇ ਹੀ ਸ਼ਰਧਾ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਸਮਾਗਮ 23 ਮਾਰਚ ਨੂੰ ਸ਼ਹੀਦ ਸੋਹਨ ਲਾਲ ਪਾਠਕ ਪਾਰਕ, ਪੱਟੀ ਵਿਖੇ ਸ਼ਾਮ 7 ਵਜੇ ਤੋਂ 10 ਵਜੇ ਤੱਕ ਕਰਵਾਇਆ ਜਾਵੇਗਾ। ਸਮਾਗਮ ਦੌਰਾਨ ਯੰਗ ਮਲੰਗ ਥੀਏਟਰ ਵੈਲਫੇਅਰ ਸੋਸਾਇਟੀ ਅੰਮ੍ਰਿਤਸਰ ਦੇ ਕਲਾਕਾਰਾਂ ਵੱਲੋਂ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਦੇ ਜੀਵਨ ‘ਤੇ ਆਧਾਰਿਤ ਨਾਟਕ ਸ਼ਹੀਦ ਪੇਸ਼ ਕੀਤਾ ਜਾਵੇਗਾ, ਜੋ ਦਰਸ਼ਕਾਂ ਵਿਚ ਦੇਸ਼ ਭਗਤੀ ਦੀ ਲਹਿਰ ਪੈਦਾ ਕਰੇਗਾ। ਇਸ ਤੋਂ ਇਲਾਵਾ ਲਿਟਲ ਲਾਈਨਜ ਡਾਂਸ ਅਕੈਡਮੀ ਅੰਮ੍ਰਿਤਸਰ ਦੇ ਬੱਚਿਆਂ ਵੱਲੋਂ ਇਨਕਲਾਬੀ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਜਾਣਗੀਆਂ। ਪੱਟੀ ਦੇ ਗਾਇਕ ਵਿਨਰਜੀਤ ਸਿੰਘ ਅਤੇ ਜਸਬੀਰ ਜੱਸੀ ਵੱਲੋਂ ਦੇਸ਼ ਭਗਤੀ ਦੇ ਗੀਤਾਂ ਨਾਲ ਮਾਹੌਲ ਨੂੰ ਜੋਸ਼ ਭਰਿਆ ਬਣਾਇਆ ਜਾਵੇਗਾ। ਕਮੇਟੀ ਮੈਂਬਰ ਮਾਸਟਰ ਸੁਖਦੇਵ ਰਾਜ ਸ਼ਰਮਾ ਅਤੇ ਜਸਬੀਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਦੇ ਨਾਲ ਗੁਰਪਰਿੰਦਰ ਸਿੰਘ ਉਪਲ ਚੇਅਰਮੈਨ ਮਾਰਕੀਟ ਕਮੇਟੀ ਪੱਟੀ ਵਿਸ਼ੇਸ਼ ਮਹਿਮਾਨ ਦੇ ਰੂਪ ’ਚ ਸ਼ਾਮਿਲ ਹੋਣਗੇ ਅਤੇ ਆਪਣੇ ਕਰ ਕਮਲਾਂ ਨਾਲ ਇਨਕਲਾਬੀ ਸ਼ਮਾ ਰੋਸ਼ਨ ਕਰਨਗੇ। ਸਮਾਗਮ ਦੀ ਪ੍ਰਧਾਨਗੀ ਹਰਪ੍ਰੀਤ ਸਿੰਘ ਸੰਧੂ, ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਕਰਨਗੇ, ਜਦਕਿ ਗਦਰੀ ਝੰਡਾ ਚੜ੍ਹਾਉਣ ਦੀ ਰਸਮ ਅਮਨ ਕੁਮਾਰ ਵਿੱਪੀ ਸ਼ਾਹ ਵੱਲੋਂ ਅਦਾ ਕੀਤੀ ਜਾਵੇਗੀ। ਉਨ੍ਹਾਂ ਹੋਰ ਦੱਸਿਆ ਕਿ ਇਸ ਸਮਾਗਮ ਦੇ ਖਾਸ ਸਹਿਯੋਗੀਆਂ ਵਿਚ ਮੋਂਟੀ ਅਰੋੜਾ, ਆਸ਼ੂ ਅਰੋੜਾ ਕੈਟਰਜ਼ ਮਾਹੀ ਰਿਜੋਰਟ, ਐੱਚਡੀਐੱਫਸੀ ਬੈਂਕ ਪੱਟੀ ਅਤੇ ਐਕਸਿਸ ਬੈਂਕ ਪੱਟੀ ਦਾ ਸਮੂਹ ਸਟਾਫ਼, ਦਰਸ਼ਨ ਕੁਮਾਰ ਟਿੰਕੂ ਸ਼ਰਮਾ ਸ਼ਾਮਲ ਹਨ। ਇਸ ਮੌਕੇ ਕਮੇਟੀ ਦੇ ਮੈਂਬਰ ਰਣਜੀਤ ਸਿੰਘ ਸੇਵਾ ਮੁਕਤ ਸਾਬਕਾ ਐੱਸਡੀਐੱਮ, ਜਸਬੀਰ ਸਿੰਘ ਸੰਧੂ ਸੇਵਾ ਮੁਕਤ ਮੈਨੇਜਰ, ਬਲਰਾਜ ਸਿੰਘ ਸੰਧੂ ਮੈਨੇਜਰ, ਪ੍ਰਿੰਸੀਪਲ ਜਸਬੀਰ ਕੌਰ, ਤਰਸੇਮ ਲਾਲ ਰਾਜੂ ਭੱਲਾ, ਗੁਰਬਚਨ ਸਿੰਘ ਲਾਲੀ ਸੇਵਾ ਮੁਕਤ ਡਿਪਟੀ ਡੀਓ, ਬੱਲੂ ਮਹਿਤਾ, ਕੇਕੇ ਬਿੱਟੂ, ਅਮਿਤ ਪੁਰੀ, ਹਨੀ ਸੂਦ, ਦੀਪਕ ਕੁਮਾਰ, ਜਗਮੋਹਨ ਮਨਚੰਦਾ, ਰਸ਼ਪਾਲ ਸਿੰਘ ਬੇਦੀ, ਗੁਰਸੇਵਕ ਸਿੰਘ, ਰਾਜੇਸ਼ ਸ਼ਰਮਾ, ਰਾਕੇਸ਼ ਟੋਨੀ, ਸੁਭਾਸ਼ ਸ਼ਰਮਾ ਅਤੇ ਸ਼ੰਕਰ ਮਹਿਤਾ ਆਦਿ ਵੀ ਹਾਜ਼ਰ ਸਨ।