ਹਸਪਤਾਲਾਂ ’ਚ ਡਾਕਟਰ ਨਹੀਂ, ਸਕੂਲਾਂ ’ਚ ਮਾਸਟਰ ਨਹੀਂ, ਸਰਕਾਰ ਮਾਰ ਰਹੀ ਡੀਂਗਾਂ : ਭਰੋਵਾਲ
ਹਸਪਤਾਲਾਂ ’ਚ ਡਾਕਟਰ ਨਹੀਂ, ਸਕੂਲਾਂ ’ਚ ਮਾਸਟਰ ਨਹੀਂ, ਸਰਕਾਰ ਮਾਰ ਰਹੀ ਡੀਂਗਾਂ - ਭਰੋਵਾਲ
Publish Date: Thu, 12 Mar 2026 05:40 PM (IST)
Updated Date: Fri, 13 Mar 2026 04:07 AM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੂਰੇ ਚਾਰ ਸਾਲ ਹੋ ਗਏ ਹਨ। ਪਰ ਲੋਕਾਂ ਦੇ ਪੱਲੇ ਸਿਵਾਏ ਝੂਠ ਦੇ ਕੁਝ ਵੀ ਨਹੀਂ ਪਾਇਆ। ਉਨ੍ਹਾਂ ਨੇ ਕਿਹਾ ਕਿ ਬਜਟ ਸੈਸ਼ਨ ਵਿਚ ਵੱਡੇ-ਵੱਡੇ ਦਾਅਵੇ ਕਰਨ ਵਾਲੇ ਜਦੋਂ ਉਸਨੂੰ ਅਸਲੀ ਜਾਮਾ ਪਹਿਨਾਉਣਗੇ, ਉਹ ਹਕੀਕਤ ਤਾਂ ਉਦੋਂ ਹੀ ਸਾਹਮਣੇ ਆਏਗੀ। ਪਰ ਉਹ ਸਹੂਲਤਾਂ ਦਿੱਤੀਆਂ ਵੀ ਕਿਸ ਕੰਮ ਦੀਆਂ ਜੋ ਸਿਰਫ ਮਹਿਜ਼ ਸੱਤ ਮਹੀਨੇ ਸਰਕਾਰ ਰਹਿਣ ’ਚ ਦਿੱਤੀਆਂ ਹੋਣ ’ਤੇ ਉਹ ਵੀ ਕਰਜਾ ਚੁੱਕ ਕੇ। ਸਰਕਾਰ ਦੱਸੇ ਜੇ ਰੈਵੀਨਿਊ ’ਚ ਇਨ੍ਹਾਂ ਵਾਧਾ ਹੋਇਆ, ਜੇ ਹਰੇਕ ਬੰਨੇ ਮੁਨਾਫ਼ਾ ਹੋ ਰਿਹਾ ਹੈ। ਭਰੋਵਾਲ ਨੇ ਕਿਹਾ ਕਿ ਸਿਹਤ ਖੇਤਰ ਤੇ ਪੜ੍ਹਾਈ ਜੋ ਕਿ ਹਰੇਕ ਪ੍ਰਦੇਸ਼ ਦੀ ਮੁੱਢਲੀ ਰੀੜ ਦੀ ਹੱਡੀ ਵਾਂਗੂ ਕੰਮ ਕਰਦਾ ਹੈ ਪਰ ਅੱਜ ਪੰਜਾਬ ਦੀ ਤਰਾਸਦੀ ਹੈ ਕਿ ਸਕੂਲਾਂ ਦੇ ਵਿਚ ਬਹੁਤ ਵੱਡੇ ਦਾਅਵੇ ਕਰ ਰਹੇ ਨੇ, ਲੇਕਿਨ ਅੱਜ ਪੰਜਾਬ ਦੇ ਬਹੁਤਾਤ ਸਕੂਲਾਂ ਵਿਚ ਲੋੜੀਂਦੇ ਅਧਿਆਪਕ ਨਹੀਂ ਹਨ। ਬੱਚੇ ਉਸ ਪੱਧਰ ਦੀ ਪੜ੍ਹਾਈ ਤੋਂ ਮਹਿਰੂਮ ਹਨ, ਜੋ ਚਾਹੀਦੀ ਹੈ। ਇਸੇ ਤਰ੍ਹਾਂ ਸਰਕਾਰੀ ਅੰਕੜਿਆਂ ਮੁਤਾਬਿਕ ਹਸਪਤਾਲਾਂ ਵਿਚ ਨਾ ਤੇ ਡਾਕਟਰ ਹਨ ਤੇ ਨਾ ਇਕ ਹਾਈ ਕੋਰਟ ਵੱਲੋਂ ਸਰਕਾਰ ਨੂੰ ਜਾਰੀ ਕੀਤੀਆਂ ਹਿਦਾਇਤਾਂ ਨੇ ਅੱਖਾਂ ਖੋਲ ਕੇ ਰੱਖ ਦਿੱਤੀਆਂ ਹਨ। ਸਮੁੱਚੇ ਪੰਜਾਬ ਦੇ ਹਸਪਤਾਲਾਂ ਵਿਚ ਆਈਸੀਯੂ ਬੈੱਡ ਹੀ ਨਹੀਂ ਹਨ, ਜਿਨ੍ਹੇਂ ਕਿ ਲੋਕਾਂ ਦੇ ਮੁਤਾਬਿਕ ਹੋਣੇ ਚਾਹੀਦੇ। ਉਨ੍ਹਾਂ ਕਿਹਾ ਕਿ ਉਦਾਹਰਣ ਤੌਰ ’ਤੇ ਇਕ ਅੰਮ੍ਰਿਤਸਰ ਵਰਗਾ ਵੱਡਾ ਸ਼ਹਿਰ ਜਿਥੇ 14 ਲੱਖ ਤੋਂ ਵੱਧ ਆਬਾਦੀ ਹੈ ਤੇ ਸਿਰਫ 12 ਬੈੱਡ ਹਨ। ਤਰਨਤਾਰਨ ਜ਼ਿਲ੍ਹਾ ਜਿਥੇ 10 ਲੱਖ ਤੋਂ ਵੱਧ ਆਬਾਦੀ ਹੈ, ਉਥੇ ਤਿੰਨ ਬੈੱਡ ਹਨ। ਇਸੇ ਤਰ੍ਹਾਂ ਕਪੂਰਥਲਾ, ਫਿਰੋਜ਼ਪੁਰ, ਫਰੀਦਕੋਟ ਜਿਥੇ ਲੱਖਾਂ ਦੇ ਵਿਚ ਲੋਕਾਂ ਦੀ ਜਨ ਸੰਖਿਆ ਹੈ, ਪਰ ਸਰਕਾਰੀ ਹਸਪਤਾਲਾਂ ’ਚ ਤਿੰਨ-ਤਿੰਨ ਆਈਸੀਯੂ ਬੈੱਡ ਹਨ ਇਹ ਦਰਸਾਉਂਦੇ ਹਨ। ਭਰੋਵਾਲ ਨੇ ਕਿਹਾ ਕਿ ‘ਆਪ’ ਪਾਰਟੀ ਦੀ ਸਰਕਾਰ ਡੀਂਗਾਂ ਨਾ ਮਾਰੇ ਤੇ ਝੂਠ ਦੇ ਪੁਲੰਦੇ ਨਾ ਬਣਾਵੇ। ਜਦੋਂਕਿ ਸਰਕਾਰ ਚਲਾ ਰਹੇ ਲੋਕ ਇਥੇ ਮੇਣਿਓ ਮੇਹਣੀ ਤੇ ਦੂਸ਼ਣਬਾਜੀ ਤੋਂ ਇਲਾਵਾ ਕੋਈ ਕੰਮ ਨਹੀ ਕਰ ਰਹੇ, ਸਰਕਾਰ ’ਚ ਬੈਠੇ ਲੋਕਾਂ ਨੂੰ ਸ਼ੋਭਦੇ ਨਹੀਂ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਸਰਪੰਚ ਰਣਜੀਤ ਸਿੰਘ ਡਿਆਲ, ਸਾਬਕਾ ਸਰਪੰਚ ਦਿਲਬਾਗ ਸਿੰਘ ਗੁਲਾਲੀਪੁਰ, ਤਰਸੇਮ ਸਿੰਘ ਛਾਪੜੀ, ਭੁਪਿੰਦਰ ਸਿੰਘ ਚਤਰੱਥ, ਸਾਬਕਾ ਸਰਪੰਚ ਰਣਜੀਤ ਸਿੰਘ ਮੰਮਣਕੇ, ਤਾਰਾ ਚੰਦ ਪੁੰਜ, ਡਾ ਗੋਰਾਇਆ ਆਦਿ ਹਾਜ਼ਰ ਸਨ।