ਗੱਗੋਬੂਆ ਤੇ ਦੋਬਲੀਆਂ ’ਚ ਡ੍ਰੋਨ ਰਾਹੀਂ ਬਣਾਏ ਨਕਸ਼ੇ
ਪਿੰਡ ਗੱਗੋਬੂਆ ਤੇ ਦੋਬਲੀਆਂ ’ਚ ਡ੍ਰੋਨ ਰਾਹੀਂ ਬਣਾਏ ਨਕਸ਼ੇ - ਐੱਸਡੀਐੱਮ ਕਰਨਵੀਰ ਸਿੰਘ
Publish Date: Thu, 12 Mar 2026 04:49 PM (IST)
Updated Date: Fri, 13 Mar 2026 04:04 AM (IST)
ਤੇਜਿੰਦਰ ਸਿੰਘ ਬੱਬੂ, •ਪੰਜਾਬੀ ਜਾਗਰਣ, ਝਬਾਲ : ਪਿੰਡਾਂ ’ਚ ਲਾਲ ਲਕੀਰ ਦੇ ਅੰਦਰ ਆਉਂਦੇ ਘਰਾਂ ਨੂੰ ਮਾਲਕਾਨਾ ਹੱਕ ਦੇਣ ਦੇ ਲਈ ਪੰਜਾਬ ਸਰਕਾਰ ਦੀ ਸਕੀਮ ‘ਮੇਰਾ ਘਰ ਮੇਰੇ ਨਾਮ’ ਅਤੇ ਸਵਾਮਿਤਵਾ ਸਕੀਮ ਦੇ ਤਹਿਤ ਅੱਜ ਪਿੰਡ ਛਿਛਰੇਵਾਲ ਤੋਂ ਐੱਸਡੀਐੱਮ ਕਰਨਵੀਰ ਸਿੰਘ ਨੇ ਡ੍ਰੋਨ ਰਾਹੀਂ ਮੈਪ 1 ਦੀ ਸ਼ੁਰੂਆਤ ਕੀਤੀ ਤੇ ਇਸ ਤੋਂ ਗੱਗੋਬੂਆ ਤੇ ਦੋਬਲੀਆਂ ਪਿੰਡ ਵਿਚ ਵੀ ਡ੍ਰੋਨ ਰਾਹੀਂ ਨਕਸ਼ੇ ਬਣਾਏ ਗਏ। ਇਸ ਮੌਕੇ ਐੱਸਡੀਐੱਮ ਕਰਨਵੀਰ ਸਿੰਘ ਨੇ ਦੱਸਿਆ ਕਿ ਜ਼ਮੀਨੀ ਹਕੀਕਤ ਦੇ ਮੁਤਾਬਿਕ ਮੈਪ 2 ਸ਼ੁਰੂ ਹੋਵੇਗਾ। ਜਿਸ ਵਿਚ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ ਤੇ ਉਨ੍ਹਾਂ ਵੱਲੋਂ ਦਾਅਵੇ ਤੇ ਇਤਰਾਜ਼ ਸੰਬੰਧਿਤ ਤਹਿਸੀਲਦਾਰ ਜਾ ਨਾਇਬ ਤਹਿਸੀਲਦਾਰ ਕੋਲ ਦਿੱਤੇ ਜਾਣਗੇ। ਉਸ ਤੋਂ ਬਾਅਦ ਮੈਪ 3 ਦੇ ਤਹਿਤ ਹਰ ਇਕ ਘਰ ਨੂੰ ਮਾਲਕਾਨਾ ਹੱਕ ਦਾ ਸਰਟੀਫਿਕੇਟ ਦਿੱਤਾ ਜਾਵੇਗਾ ਤੇ ਉਸ ਨੂੰ ਮਾਲ ਰਿਕਾਰਡ ਦੇ ਵਿਚ ਰਜਿਸਟਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਪਿੰਡਾਂ ਦੇ ਵਿੱਚੋਂ ਲੜਾਈ-ਝਗੜੇ ਵੀ ਖ਼ਤਮ ਹੋਣਗੇ। ਇਸ ਮੌਕੇ ਨਾਇਬ ਤਹਿਸੀਲਦਾਰ ਜਸਵਿੰਦਰ ਸਿੰਘ, ਰੀਡਰ ਐੱਸਡੀਐੱਮ ਮਨਿੰਦਰ ਸਿੰਘ, ਗੁਰਸੇਵਕ ਸਿੰਘ ਕਾਨੂੰਨ ਕੋ ਪਟਵਾਰੀ, ਨਵੀਨ ਪਟਵਾਰੀ ਮੋਹਿਤ ਸਿੰਘ, ਸਰਪੰਚ ਜਸ਼ਨਦੀਪ ਸਿੰਘ, ਨੰਬਰਦਾਰ ਹਰਜਿੰਦਰ ਸਿੰਘ, ਮੈਂਬਰ ਪ੍ਰਗਟ ਸਿੰਘ, ਅਵਤਾਰ ਸਿੰਘ, ਕੰਵਰਦੀਪ ਸਿੰਘ, ਗੁਰਦਿਆਲ ਸਿੰਘ ਆਦਿ ਹਾਜ਼ਰ ਸਨ।