ਤਰਨਤਾਰਨ ਬਲਾਕ ਸੰਮਤੀ ਦੇ ਜੋਧਬੀਰ ਸਿੰਘ ਬਣੇ ਚੇਅਰਮੈਨ
ਤਰਨਤਾਰਨ ਬਲਾਕ ਸੰਮਤੀ ਦੇ ਜੋਧਬੀਰ ਸਿੰਘ ਬਣੇ ਚੇਅਰਮੈਂਨ, ਸਮੱਰਥਕਾਂ ’ਚ ਖੁਸ਼ੀ ਦੀ ਲਹਿਰ
Publish Date: Thu, 05 Mar 2026 07:51 PM (IST)
Updated Date: Fri, 06 Mar 2026 04:12 AM (IST)

ਵਿਧਾਇਕ ਸੰਧੂ ਦੀ ਮੌਜੂਦਗੀ ’ਚ ਹੋਈ ਚੋਣ, ਰਾਜਬੀਰ ਕੌਰ ਬਣੇ ਵਾਈਸ ਚੇਅਰਪਰਸਨ ਤੇਜਿੰਦਰ ਸਿੰਘ ਬੱਬੂ, •ਪੰਜਾਬੀ ਜਾਗਰਣ, ਝਬਾਲ : ਵਿਧਾਨ ਸਭਾ ਹਲਕਾ ਤਰਨਤਾਰਨ ਦੀ ਬਲਾਕ ਸੰਮਤੀ ਤਰਨਤਾਰਨ ਦੇ ਚੇਅਰਮੈਂਨ ਤੇ ਵਾਈਸ ਚੇਅਰਮੈਂਨ ਦੀ ਚੋਣ ਬੁੱਧਵਾਰ ਨੂੰ ਪੇਂਡੂ ਵਿਕਾਸ ਭਵਨ ਤਰਨਤਾਰਨ ਵਿਖੇ ਸਰਬ ਸੰਮਤੀ ਨਾਲ ਕੀਤੀ ਗਈ। ਇਸ ਮੌਕੇ ਤਰਨਤਾਰਨ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਤੋਂ ਇਲਾਵਾ ਐੱਸਡੀਐੱਮ ਤਰਨਤਾਰਨ ਡਾ. ਕਰਨਵੀਰ ਸਿੰਘ, ਨਾਇਬ ਤਹਿਸੀਲਦਾਰ ਜਸਵਿੰਦਰ ਸਿੰਘ, ਬੀਡੀਪੀਓ ਹਰਜੀਤ ਸਿੰਘ ਸਮੇਤ ਹੋਰ ਅਧਿਕਾਰੀ ਤੇ ਇਲਾਕੇ ਭਰ ਦੇ ਮੋਹਤਬਰ ਮੌਜੂਦ ਸਨ। ਇਸ ਮੌਕੇ ਜੋਧਬੀਰ ਸਿੰਘ ਪੰਡੋਰੀ ਰਣ ਸਿੰਘ ਨੂੰ ਜਿਥੇ ਬਲਾਕ ਸੰਮਤੀ ਦਾ ਚੇਅਰਮੈਂਨ ਚੁਣਿਆ ਗਿਆ। ਉਥੇ ਹੀ ਰਾਜਬੀਰ ਕੌਰ ਸਵਰਗਾਪੁਰੀ ਨੂੰ ਵਾਈਸ ਚੇਅਰਪਰਸਨ ਦੀ ਜ਼ਿੰਮੇਵਾਰੀ ਸੌਂਪੀ ਗਈ। ਚੇਅਰਮੈਂਨ ਜੋਧਬੀਰ ਸਿੰਘ ਦੇ ਅਹੁਦਾ ਸੰਭਾਲਣ ਮੌਕੇ ਵਿਸ਼ੇਸ਼ ਤੌਰ ’ਤੇ ਵਧਾਈ ਦਿੰਦਿਆਂ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਜੋਧਬੀਰ ਸਿੰਘ ਬਹੁਤ ਹੀ ਮਿਹਨਤੀ ਇਨਸਾਨ ਹਨ। ਇਨ੍ਹਾਂ ਨੇ ਬਤੌਰ ਸਰਪੰਚ ਪਿੰਡ ਦਾ ਵੱਡੇ ਪੱਧਰ ’ਤੇ ਵਿਕਾਸ ਕਰਵਾਇਆ ਅਤੇ ਚੋਣਾਂ ਦੌਰਾਨ ਆਪਣੀਆਂ ਸੇਵਾਵਾਂ ਨੂੰ ਬਹੁਤ ਹੀ ਚੰਗੇ ਢੰਗ ਨਾਲ ਨਿਭਾਇਆ। ਉਨ੍ਹਾਂ ਨੇ ਕਿਹਾ ਕਿ ਬਲਾਕ ਸੰਮਤੀ ਤਰਨਤਾਰਨ ਦੇ ਸਮੂਹ ਮੈਂਬਰਾਂ ਦੀ ਸਰਬ ਸੰਮਤੀ ਨਾਲ ਅੱਜ ਜੋਧਬੀਰ ਸਿੰਘ ਨੂੰ ਚੇਅਰਮੈਂਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜੋਧਬੀਰ ਸਿੰਘ ਆਪਣੀ ਉਸਾਰੂ ਸੋਚ ਦੇ ਸਦਕਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵਿਕਾਸ ਪੱਖੀ ਏਜੰਡੇ ਨੂੰ ਅੱਗੇ ਲਿਜਾਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਨੇ ਜੋਧਬੀਰ ਸਿੰਘ ਤੇ ਰਾਜਬੀਰ ਕੌਰ ਨੂੰ ਵਧਾਈ ਦਿੰਦਿਆਂ ਪੂਰੀ ਮਿਹਨਤ ਤੇ ਲਗਨ ਨਾਲ ਸੰਮਤੀ ਅਧੀਨ ਆਉਂਦੇ ਪਿੰਡਾਂ ’ਚ ਕਾਰਜ ਕਰਵਾਉਣ ਲਈ ਪ੍ਰੇਰਿਤ ਵੀ ਕੀਤਾ। ਇਸ ਮੌਕੇ ਸੰਮਤੀ ਮੈਂਬਰ ਯਾਦਵਿੰਦਰ ਸਿੰਘ ਰਟੌਲ, ਸੁਰਜੀਤ ਸਿੰਘ ਗੋਹਲਵੜ, ਕੁਲਵੰਤ ਕੌਰ ਨੂਰਦੀ, ਦਵਿੰਦਰ ਸਿੰਘ ਠਰੂ, ਮਨਜੀਤ ਕੌਰ ਮੱਲੀਆ, ਜਸਬੀਰ ਕੌਰ ਕੱਕਾ ਕੰਡਿਆਲਾ, ਭੁਪਿੰਦਰ ਸਿੰਘ ਪਲਾਸੌਰ, ਜਗਤਾਰ ਸਿੰਘ ਪੱਧਰੀ ਕਲਾਂ, ਸੁਖਦੀਪ ਕੌਰ ਦੋਬਲੀਆਂ, ਬਲਵਿੰਦਰ ਕੌਰ ਚੱਕ ਸਿਕੰਦਰ, ਸੁਖਜੀਤ ਕੌਰ ਕੋਟ ਧਰਮਚੰਦ ਕਲਾਂ, ਕਸ਼ਮੀਰ ਕੌਰ ਹੀਰਾਪੁਰ, ਮਨਦੀਪ ਕੌਰ ਝਬਾਲ ਕਲਾਂ, ਮਨਜੀਤ ਸਿੰਘ ਅੱਡਾ ਝਬਾਲ ਅਤੇ ਮਨਜੀਤ ਕੌਰ ਪੰਡੋਰੀ ਤਖਤਮੱਲ ਵੀ ਮੌਜੂਦ ਸਨ। ਉਥੇ ਹੀ ਸਰਪੰਚ ਹੈਰੀ ਬੁਰਜ, ਸਰਪੰਚ ਕੁਲਵਿੰਦਰ ਸਿੰਘ ਚਾਹਲ, ਸਰਪੰਚ ਸੁਰਜੀਤ ਸਿੰਘ ਸ਼ਾਹ ਢੰਡ, ਜਸਪਿੰਦਰ ਸਿੰਘ ਕਸੇਲ, ਅੰਗਦਦੀਪ ਸਿੰਘ ਸੋਹਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਮੋਨੂੰ ਚੀਮਾ, ਗੁਰਪ੍ਰੀਤ ਸਿੰਘ ਸੰਧੂ, ਗੁਰਸਾਹਿਬ ਸਿੰਘ ਲਹੌਰੀਆ ਭੁੱਸੇ, ਰਣਜੋਧ ਸਿੰਘ, ਸਰਪੰਚ ਪ੍ਰਿੰਸ ਐਮਾ ਕਲਾਂ, ਸਰਪੰਚ ਸੋਨੂੰ ਠੱਠਗੜ੍ਹ, ਰਿੰਕੂ ਗੱਗੋਬੂਹਾ, ਨਿਰਮਲ ਸਿੰਘ, ਚਮਕੌਰ ਸਿੰਘ ਗੱਗੋਬੂਹਾ, ਮੈਂਬਰ ਬਲਕਾਰ ਸਿੰਘ ਚਾਹਲ, ਜਗਮੀਤ ਸਿੰਘ ਸੋਹਲ, ਵਿਕਰਮ ਚੀਮਾ, ਸ਼ੇਰਾ ਮੱਲੀਆ, ਗੁਰਬੀਰ ਸਿੰਘ ਨੌਸ਼ਿਹਰਾ, ਹਰਪਾਲ ਸਿੰਘ ਆਦਿ ਨੇ ਵੀ ਜੋਧਬੀਰ ਸਿੰਘ ਤੇ ਰਾਜਬੀਰ ਕੌਰ ਨੂੰ ਵਧਾਈ ਦਿੱਤੀ।