3-4 ਮਾਰਚ ਨੂੰ ਅੱਡਾ ਝਬਾਲ ਦੀਆਂ ਦੁਕਾਨਾਂ ਤੇ ਬਾਜ਼ਾਰ ਰਹਿਣਗੇ ਬੰਦ
ਝਬਾਲ ਦੇ ਦੁਕਾਨਦਾਰ ਯੂਨੀਅਨ 3, 4 ਮਾਰਚ ਨੂੰ ਅੱਡਾ ਝਬਾਲ ਦੀਆਂ ਸਮੂਹ ਦੁਕਾਨਾਂ ਤੇ ਬਾਜ਼ਾਰ ਬੰਦ ਰੱਖਣਗੇ
Publish Date: Thu, 26 Feb 2026 05:14 PM (IST)
Updated Date: Fri, 27 Feb 2026 04:05 AM (IST)
ਤੇਜਿੰਦਰ ਸਿੰਘ ਬੱਬੂ•, ਪੰਜਾਬੀ ਜਾਗਰਣ, ਝਬਾਲ : ਹਰ ਸਾਲ ਦੀ ਤਰ੍ਹਾਂ ਇਸ ਸਾਲ ਹੋਲੇ-ਮਹੱਲੇ ਨੂੰ ਮੁੱਖ ਰੱਖਦਿਆਂ ਝਬਾਲ ਦੇ ਦੁਕਾਨਦਾਰ ਯੂਨੀਅਨ ਵਲੋ 3, 4 ਮਾਰਚ ਨੂੰ ਅੱਡਾ ਝਬਾਲ ਦੀਆਂ ਸਮੂਹ ਦੁਕਾਨਾਂ ਤੇ ਬਾਜ਼ਾਰ ਬੰਦ ਰੱਖੇ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗੁਰਦੇਵ ਸਿੰਘ ਰਿੰਕੂ ਛੀਨਾ, ਬਲਬੀਰ ਸਿੰਘ ਬੀਐੱਸ ਟੇਲਰ, ਬਾਂਕਾ ਮਲਕ ਕਲਾਥ ਹਾਉਸ, ਨਰਿੰਦਰ ਬੂਟ ਹਾਊਸ, ਗਿਆਨੀ ਕੱਪੜੇ ਵਾਲੇ, ਫੈਸੀ ਬੂਟ ਹਾਊਸ, ਚਰਨਜੀਤ ਸਿੰਘ ਚੰਨਾ ਬਰਤਨ ਭੰਡਾਰ, ਮਹਿੰਦਰਪਾਲ ਸਿੰਘ, ਪ੍ਰਿੰਸ ਭਾਟੀਆ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹੋਲੇ-ਮੁਹੱਲੇ ਦੇ ਪਵਿੱਤਰ ਦਿਹਾੜੇ ਮੌਕੇ ਅੱਡਾ ਝਬਾਲ ਦੀਆਂ ਦੁਕਾਨਾਂ ਤੇ ਬਜਾਰ ਬੰਦ ਰੱਖੇ ਜਾਣਗੇ, ਤਾਂ ਜੋ ਦੁਕਾਨਦਾਰ ਵੀ ਖਾਲਸਾ ਪੰਥ ਦੀ ਹੋਲਾ ਮੁਹੱਲਾ ’ਤੇ ਗੁਰਧਾਮਾਂ ਦੀ ਯਾਤਰਾ ਵਿਚ ਸ਼ਾਮਲ ਹੋ ਸਕਣ।