ਘਰਿਆਲਾ ਖੁਰਦ ’ਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਜਾਰੀ
ਸਰਪੰਚ ਗਗਨਦੀਪ ਸੰਧੂ ਕਰ ਰਹੇ ਹਨ ਪਿੰਡ ਘਰਿਆਲਾ ਖੁਰਦ ’ਚ ਆਪਣੇ ਹੱਥੀਂ ਵਿਕਾਸ ਕਾਰਜ
Publish Date: Thu, 12 Feb 2026 04:33 PM (IST)
Updated Date: Fri, 13 Feb 2026 04:03 AM (IST)

ਰਾਜਵਿੰਦਰ ਸਿੰਘ ਰਾਜੂ•, ਪੰਜਾਬੀ ਜਾਗਰਣ, ਵਲਟੋਹਾ : ਵਿਧਾਇਕ ਸਰਵਣ ਸਿੰਘ ਧੁੰਨ ਵਲੋਂ ਜਿਥੇ ਖੇਮਕਰਨ ਹਲਕੇ ਦਾ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ, ਉਥੇ ਹੀ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਵੀ ਸਮੇਂ ਸਿਰ ਤੇ ਸੁੱਚਜੇ ਢੰਗ ਨਾਲ ਜਨਤਾ ਨੂੰ ਦਿੱਤਾ ਜਾ ਰਿਹਾ ਹੈ। ਜਿਸ ਸਦਕਾ ਹਲਕਾ ਵਿਧਾਇਕ ਸਰਵਣ ਸਿੰਘ ਧੁੰਨ ਦੀ ਕਾਰਗੁਜ਼ਾਰੀ ਤੋਂ ਬੇਹੱਦ ਖੁਸ਼ ਹਨ ਤੇ ਚਾਹੁੰਦੇ ਹਨ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਵੀ ਸਰਵਣ ਸਿੰਘ ਧੁੰਨ ਵੱਡੀ ਲੀਡ ਨਾਲ ਜਿੱਤ ਕੇ ਹਲਕੇ ਦੀ ਕਮਾਨ ਸੰਭਾਲਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਗਗਨਦੀਪ ਸੰਧੂ ਘਰਿਆਲਾ ਨੇ ਘਰ ਨੂੰ ਜਾਣ ਵਾਲੇ ਰਾਹ ’ਤੇ ਇੰਟਰਲੋਕ ਟਾਈਲਾਂ ਲਗਵਾਉਣ ਦੇ ਕੰਮ ਦੀ ਸ਼ੁਰੂਆਤ ਕਰਨ ਮੌਕੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਦਾ ਸਰਵਪੱਖੀ ਵਿਕਾਸ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਸਹੂਲਤਾ ਦਿੱਤੀਆ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਦੇ ਅਣਥੱਕ ਯਤਨਾ ਸਦਕਾ ਹਲਕੇ ਦੀ ਵਿਕਾਸ ਪੱਖੋ ਕਾਇਆ ਕਲਪ ਹੋ ਰਹੀ ਹੈ। ਜਿਸ ਨੂੰ ਵੇਖ ਕੇ ਵਿਰੋਧੀ ਪਾਰਟੀਆਂ ਦੇ ਲੀਡਰ ਵੀ ਵਿਧਾਇਕ ਧੁੰਨ ਦੀ ਸਿਫ਼ਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਧੁੰਨ ਪਰਿਵਾਰ ਪੂਰੀ ਤਰ੍ਹਾਂ ਹਲਕਾ ਵਾਸੀਆਂ ਦੀ ਸੇਵਾ ਨੂੰ ਸਮਰਪਿਤ ਹੈ। ਹਲਕੇ ਦੀ ਅਜਿਹੀ ਸੇਵਾ ਹੋਰ ਕੋਈ ਲੀਡਰ ਨਹੀ ਕਰ ਸਕਦਾ। ਇਸ ਮੌਕੇ ਸਰਪੰਚ ਗਗਨਦੀਪ ਸਿੰਘ ਸੰਧੂ, ਮੈਂਬਰ ਯਾਦਵਿੰਦਰ ਸਿੰਘ ਲਾਡੀ, ਮੈਂਬਰ ਤਰਸੇਮ ਮਸੀਹ, ਮੈਂਬਰ ਸੋਨੂੰ, ਮੈਂਬਰ ਰਾਜ ਕੌਰ, ਮੈਂਬਰ ਬਲਵਿੰਦਰ ਕੌਰ, ਮੈਂਬਰ ਗੁਰਜੰਟ ਸਿੰਘ, ਅਮਨਦੀਪ ਸੰਧੂ, ਗੁਰਬਖਸ਼ ਸਿੰਘ, ਬੱਬੂ ਯਾਕੂਬ ਮਸੀਹ, ਬੂਟਾ ਮਸੀਹ, ਲਛਮਣ ਮਸੀਹ, ਮੰਗਾਂ ਮਸੀਹ, ਚਰਨਜੀਤ ਮਸੀਹ, ਯੂਸਫ਼ ਮਸੀਹ, ਪੀਟਰ ਮਸੀਹ, ਸਾਹਿਬ ਮਸੀਹ, ਜੱਸਾ ਚੌਂਕੀਦਾਰ, ਨਿਰਮਲ ਮਸੀਹ, ਰਸਾਲ ਮਸੀਹ, ਸਾਹਿਲ, ਕੁਲਦੀਪ ਮਸੀਹ, ਜਗਰੂਪ ਸਿੰਘ, ਸਤਨਾਮ ਸਿੰਘ ਸੱਤਾ ਆਦਿ ਵੀ ਹਾਜ਼ਰ ਸਨ।