‘ਯੁੱਧ ਨਸ਼ਿਆਂ ਵਿਰੁੱਧ ਫੇਸ 2’ ਝਬਾਲ ਪੁਖਤਾ ਵਿਖੇ ਹੋਇਆ ਸੰਪੰਨ
‘ਯੁੱਧ ਨਸ਼ਿਆਂ ਵਿਰੁੱਧ ਫੇਸ 2’ ਝਬਾਲ ਪੁਖਤਾ ਵਿਖੇ ਹੋਇਆ ਸੰਪੰਨ
Publish Date: Thu, 15 Jan 2026 06:26 PM (IST)
Updated Date: Fri, 16 Jan 2026 04:07 AM (IST)

ਗੁਰਸ਼ਿੰਦਰ ਸਿੰਘ ਭੱਟੀ ਤੇ ਸਮੂਹ ਪਿੰਡ ਵਾਸੀਆਂ ਨੇ ਦਿੱਤਾ ਮੰਗ ਪੱਤਰ ਤੇਜਿੰਦਰ ਸਿੰਘ ਬੱਬੂ, •ਪੰਜਾਬੀ ਜਾਗਰਣ, ਝਬਾਲ : ਪੰਜਾਬ ਸਰਕਾਰ ਵੱਲੋਂ ਚੱਲ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਫੇਸ 2 ਨੂੰ ਹੋਰ ਭਰਵਾਂ ਹੁਲਾਰਾ ਦੇਣ ਲਈ ਅੱਜ ਪਿੰਡ ਝਬਾਲ ਪੁਖਤਾ ਦੇ ਸਰਕਾਰੀ ਸਕੂਲ ਵਿਚ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਹਲਕਾ ਇੰਚਾਰਜ ਕੁਲਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਕੋਆਰਡੀਨੇਟਰ ਕੁਲਵਿੰਦਰ ਸਿੰਘ ਭੋਜੜਾਂਵਾਲਾ, ਪੰਚਾਇਤ ਸੈਕਟਰੀ ਮਨਦੀਪ ਕੌਰ ਦੀ ਅਗਵਾਈ ਵਿਚ ਗੁਰਸ਼ਿੰਦਰ ਸਿੰਘ ਭੱਟੀ ਤੇ ਚੇਅਰਮੈਨ ਰਮਨ ਕੁਮਾਰ ਨੇ ਦੇਸ਼ ਦੇ ਇਕ ਚੰਗੇ ਨਾਗਰਿਕ ਵਜੋਂ ਭੂਮਿਕਾ ਨਿਭਾਉਂਦੇ ਹੋਏ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਰੋਕਣ ਲਈ ਪਿੰਡ ਦੇ ਪਹਿਰੇਦਾਰ ਬਣ ਕੇ ਝਬਾਲ ਪੁਖਤਾ ਵਿਖੇ ਨਸ਼ਿਆ ਵਿਰੁੱਧ ਸੈਮੀਨਾਰ ਕੀਤਾ। ਨਾਲ ਹੀ ਉਨ੍ਹਾਂ ਨੇ ਪਿੰਡ ਦੇ ਲੋਕਾਂ ਤੇ ਸਕੂਲੀ ਬੱਚਿਆਂ ਨੂੰ ਨਸ਼ਿਆਂ ਦੇ ਹੋ ਰਹੇ ਮਾੜੇ ਪ੍ਰਭਾਵਾ ਤੋਂ ਜਾਣੂ ਕਰਵਾਇਆ ਤੇ ਅਪੀਲ ਕੀਤੀ ਕਿ ਜੇਕਰ ਪਿੰਡ ’ਚ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਵਿਅਕਤੀ ਦੀ ਕੋਈ ਹਮਾਇਤ ਨਹੀਂ ਕੀਤੀ ਜਾਵੇਗੀ। ਉਸ ਵਿਅਕਤੀ ’ਤੇ ਸਖ਼ਤ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਗੁਰਸਿੰਦਰ ਸਿੰਘ ਭੱਟੀ ਨੇ ਨਸ਼ਾ ਛਡਾਓ ਕੇਂਦਰ ਦੀ ਮੰਗ ਕਰਦੇ ਹੋਏ ਪੰਚਾਇਤ ਸੈਕਟਰੀ ਮਨਦੀਪ ਕੌਰ ਤੇ ਬਲਾਕ ਕੋਆਰਡੀਨੇਟਰ ਕੁਲਵਿੰਦਰ ਸਿੰਘ ਭੋਜੜਾਂਵਾਲਾ ਰਾਹੀਂ ਜ਼ਿਲ੍ਹਾ ਇੰਚਾਰਜ ਕੁਲਦੀਪ ਸਿੰਘ ਨੂੰ ਲਿਖਤੀ ਮੰਗ ਪੱਤਰ ਦਿੱਤਾ ਤੇ ਕਿਹਾ ਕਿ ਝਬਾਲ ਨੂੰ ਨਸ਼ਾ ਛਾਡਊ ਕੇਂਦਰ ਦੀ ਤੁਰੰਤ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਨਸ਼ਿਆਂ ਦੀ ਦਲਦਲ ਵਿਚ ਫਸ ਚੁੱਕਾ ਹੈ ਤੇ ਉਹ ਇਸ ਦਲਦਲ ਵਿੱਚੋਂ ਬਹਾਰ ਨਿਕਲਣਾ ਚਾਹੁੰਦਾ ਹੈ ਤਾਂ ਪੰਜਾਬ ਸਰਕਾਰ ਵੱਲੋਂ ਚੱਲ ਰਹੇ ਨਸ਼ਾ ਛਡਾਊ ਕੇਂਦਰ ਵਿਚ ਦਾਖਲ ਕਰਵਾ ਕੇ ਉਸ ਦਾ ਇਲਾਜ਼ ਕਰਵਾਇਆ ਜਾਵੇਗਾ। ਇਸ ਮੌਕੇ ਕਾਮਰੇਡ ਕੁਲਦੀਪ ਸਿੰਘ ਝਬਾਲ, ਪੰਚਾਇਤ ਮੈਬਰ ਤੇਜਿੰਦਰ ਸਿੰਘ ਰੂਬੀ ਮੈਬਰ ਸੋਨੂੰ, ਮਨਜੀਤ ਸਿੰਘ, ਸਾਬਕਾ ਮੈਬਰ ਸੁਰਜਨ ਸਿੰਘ, ਕੁਲਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਲੋਕ ਤੇ ਸਕੂਲ ਦੇ ਬੱਚੇ ਹਾਜ਼ਰ ਸਨ।