Tarntaran News : ਪੁਲਿਸ ’ਤੇ ਫਾਇਰਿੰਗ ਕਰ ਕੇ ਤਿੰਨ ਕਾਰ ਸਵਾਰ ਫ਼ਰਾਰ
ਸਰਹੱਦੀ ਇਲਾਕੇ ਵਿਚ ਗਸ਼ਤ ਕਰ ਰਹੀ ਪੁਲਿਸ ’ਤੇ ਸੋਮਵਾਰ ਦੇਰ ਰਾਤ ਫਾਇਰਿੰਗ ਕਰ ਕੇ ਤਿੰਨ ਵਿਅਕਤੀ ਫ਼ਰਾਰ ਹੋ ਗਏ। ਪੁਲਿਸ ਨੇ ਥਾਣਾ ਵਲਟੋਹਾ ਵਿਚ ਕੇਸ ਦਰਜ ਕਰ ਲਿਆ ਹੈ ਜਦੋਂਕਿ ਦੋ ਲੋਕਾਂ ਦੀ ਪਛਾਣ ਵੀ ਕਰ ਲਈ ਗਈ ਹੈ। ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਮਨਜੀਤ ਸਿੰਘ ਸਰਹੱਦੀ ਇਲਾਕੇ ਵਿਚ ਤਲਾਸ਼ੀ ਅਭਿਆਨ ਤੋਂ ਵਾਪਸ ਪਰਤ ਰਹੇ ਸਨ।
Publish Date: Tue, 03 Mar 2026 08:34 PM (IST)
Updated Date: Tue, 03 Mar 2026 08:37 PM (IST)
ਪੱਤਰ ਪ੍ਰੇਰਕ•ਪੰਜਾਬੀ ਜਾਗਰਣ, ਤਰਨਤਾਰਨ : ਸਰਹੱਦੀ ਇਲਾਕੇ ਵਿਚ ਗਸ਼ਤ ਕਰ ਰਹੀ ਪੁਲਿਸ ’ਤੇ ਸੋਮਵਾਰ ਦੇਰ ਰਾਤ ਫਾਇਰਿੰਗ ਕਰ ਕੇ ਤਿੰਨ ਵਿਅਕਤੀ ਫ਼ਰਾਰ ਹੋ ਗਏ। ਪੁਲਿਸ ਨੇ ਥਾਣਾ ਵਲਟੋਹਾ ਵਿਚ ਕੇਸ ਦਰਜ ਕਰ ਲਿਆ ਹੈ ਜਦੋਂਕਿ ਦੋ ਲੋਕਾਂ ਦੀ ਪਛਾਣ ਵੀ ਕਰ ਲਈ ਗਈ ਹੈ। ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਮਨਜੀਤ ਸਿੰਘ ਸਰਹੱਦੀ ਇਲਾਕੇ ਵਿਚ ਤਲਾਸ਼ੀ ਅਭਿਆਨ ਤੋਂ ਵਾਪਸ ਪਰਤ ਰਹੇ ਸਨ।
ਇਸੇ ਦੌਰਾਨ ਉਨ੍ਹਾਂ ਨੇ ਪਿੰਡ ਚੀਮਾ ਖੁਰਦ ਕੋਲ ਦੋ ਸ਼ੱਕੀ ਕਾਰਾਂ ਦੀ ਮੂਵਮੈਂਟ ਵੇਖ ਉਨ੍ਹਾਂ ਨੂੰ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਵਿੱਚੋਂ ਇਕ ਨੇ ਨਾਜਾਇਜ਼ ਹਥਿਆਰ ਨਾਲ ਪੁਲਿਸ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬ ਵਿਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ ਪਰ ਹਨੇਰੇ ਦਾ ਲਾਭ ਲੈਂਦਿਆਂ ਉਕਤ ਲੋਕ ਫਰਾਰ ਹੋ ਗਏ।
ਗੋਲ਼ੀ ਚਲਾਉਣ ਵਾਲੇ ਦੀ ਪਛਾਣ ਸਿਮਰਨਜੀਤ ਸਿੰਘ ਵਾਸੀ ਵਲਟੋਹਾ ਤੇ ਉ ਸਦੇ ਸਾਥੀ ਸੁਰਜੀਤ ਸਿੰਘ ਵਾਸੀ ਕਲੰਜਰ ਉਤਾੜ ਵਜੋਂ ਕਰ ਲਈ ਗਈ ਹੈ ਜਦੋਂਕਿ ਤੀਸਰੇ ਅਣਪਛਾਤੇ ਦੀ ਪਛਾਣ ਵਾਸਤੇ ਵੀ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਤਿੰਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।