Tarntaran News : ਜਲੰਧਰ ਤੋਂ ਭਾਣਜੇ ਦਾ ਵਿਆਹ ਵੇਖਣ ਆਏ ਗ੍ਰੰਥੀ ਦੀ ਇਨੋਵਾ ਗੱਡੀ ਨੂੰ ਲਗਾਈ ਅੱਗ, ਘਟਨਾ ਸੀਸੀਟੀਵੀ ਕੈਮਰਿਆਂ ’ਚ ਕੈਦ
ਤਰਨਤਾਰਨ ਜ਼ਿਲ੍ਹੇ ਦ ਕਸਬਾ ਫਤਿਆਬਾਦ ਵਿਖੇ ਭਾਣਜੇ ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਜਲੰਧਰ ਤੋਂ ਆਏ ਮਾਮੇ ਦੀ ਇਨੋਵਾ ਗੱਡੀ ਨੂੰ ਲੰਘੀ ਰਾਤ ਕਰੀਬ ਦੋ ਵਜੇ ਸਕੂਟਰੀ ਸਵਾਰ ਦੋ ਸ਼ਰਾਰਤੀਆਂ ਨੇ ਤੇਲ ਪਾ ਕੇ ਅੱਗ ਲਗਾ ਦਿੱਤੀ।
Publish Date: Tue, 10 Feb 2026 06:10 PM (IST)
Updated Date: Tue, 10 Feb 2026 06:13 PM (IST)
ਗੁਰਬਰਿੰਦਰ ਸਿੰਘ•ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਤਰਨਤਾਰਨ ਜ਼ਿਲ੍ਹੇ ਦ ਕਸਬਾ ਫਤਿਆਬਾਦ ਵਿਖੇ ਭਾਣਜੇ ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਜਲੰਧਰ ਤੋਂ ਆਏ ਮਾਮੇ ਦੀ ਇਨੋਵਾ ਗੱਡੀ ਨੂੰ ਲੰਘੀ ਰਾਤ ਕਰੀਬ ਦੋ ਵਜੇ ਸਕੂਟਰੀ ਸਵਾਰ ਦੋ ਸ਼ਰਾਰਤੀਆਂ ਨੇ ਤੇਲ ਪਾ ਕੇ ਅੱਗ ਲਗਾ ਦਿੱਤੀ। ਜਿਸ ਵੇਲੇ ਗੱਡੀ ਨੂੰ ਅੱਗ ਲਗਾਈ ਗਈ ਤਾਂ ਧਮਾਕੇ ਦੀ ਤਰ੍ਹਾਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਜਿਸ ਤੋਂ ਬਾਅਦ ਪਰਿਵਾਰ ਘਰੋਂ ਬਾਹਰ ਆਇਆ ਅਤੇ ਅੱਗ ਉੱਪਰ ਕਾਬੂ ਪਾਉਣ ਦਾ ਯਤਨ ਕਰਨ ਲੱਗੇ। ਪਰ ਵੇਖਦੇ ਹੀ ਵੇਖਦੇ ਅੱਗ ਬੁਰੀ ਤਰ੍ਹਾਂ ਨਾਲ ਸੜ੍ਹ ਕੇ ਸਵਾਹ ਹੋ ਗਈ।
ਜ਼ਿਲ੍ਹਾ ਜਲੰਧਰ ਦੇ ਪਿੰਡ ਅਕਬਰਪੁਰਾ ਕਲਾਂ ਵਾਸੀ ਗ੍ਰੰਥੀ ਭਾਈ ਗਗਨਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਾਣਜੇ ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਫਤਿਆਬਾਦ ਪਰਿਵਾਰ ਸਮੇਤ ਪੁੱਜਾ ਸੀ। ਉਨ੍ਹਾਂ ਆਪਣੀ ਇਨੋਵਾ ਗੱਡੀ ਪੀਬੀ88 1294 ਘਰ ਦੇ ਬਾਹਰ ਖੜੀ ਕੀਤੀ ਸੀ। ਰਾਤ ਜਦੋਂ ਸਾਰਾ ਪਰਿਵਾਰ ਸੁੱਤਾ ਹੋਇਆ ਸੀ ਤਾਂ ਕਰੀਬ ਦੋ ਵਜੇ ਦੋ ਵਿਅਕਤੀ ਜੋ ਸਕੂਟਰੀ ’ਤੇ ਆਏ ਅਤੇ ਉਨ੍ਹਾਂ ਨੇ ਤੇਲ ਛਿੜਕ ਕੇ ਗੱਡੀ ਨੂੰ ਅੱਗ ਲਗਾ ਦਿੱਤੀ।
ਉਨ੍ਹਾਂ ਨੂੰ ਗੱਡੀ ਸੜਨ ਬਾਰੇ ਪਤਾ ਲੱਗਾ ਤਾਂ ਸਾਰਾ ਪਰਿਵਾਰ ਤੁਰੰਤ ਬਾਹਰ ਆ ਗਿਆ ਅਤੇ ਗੱਡੀ ਨੂੰ ਲੱਗੀ ਅੱਗ ਬੁਝਾਉਣ ਦਾ ਯਤਨ ਕਰਨ ਲੱਗੇ। ਪਰ ਵੇਖਦੇ ਹੀ ਵੇਖਦੇ ਅੱਗ ਦੀਆਂ ਲਪਟਾਂ ਤੇਜ ਹੋ ਗਈਆਂ ਅਤੇ ਗੱਡੀ ਪੂਰੀ ਤਰ੍ਹਾਂ ਸੜ੍ਹ ਕੇ ਸਵਾਹ ਹੋ ਗਈ। ਉਨ੍ਹਾਂ ਦੱਸਿਆ ਕਿ ਗੱਡੀ ਨੂੰ ਅੱਗ ਲਗਾਉਣ ਵਾਲਿਆਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈਆਂ ਹਨ ਅਤੇ ਉਨ੍ਹਾਂ ਦੀ ਪਛਾਣ ਵੀ ਹੋ ਗਈ ਹੈ। ਜਿਨ੍ਹਾਂ ਖਿਲਾਫ ਕਾਰਵਾਈ ਲਈ ਉਨ੍ਹਾਂ ਨੇ ਚੌਕੀ ਫਤਿਆਬਾਦ ਵਿਖੇ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ। ਉਨ੍ਹਾਂ ਮੰਗ ਕੀਤੀ ਕਿ ਗੱਡੀ ਸਾੜਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ, ਕਿਉਂਕਿ ਗੱਡੀ ਵਿਚ ਕੀਮਤੀ ਸਮਾਨ ਵੀ ਹੋ ਸਕਦਾ ਸੀ।