Tarntaran News : ਖੇਮਕਰਨ ਹਲਕੇ ’ਚ ਪੁੱਜੇ ਮੁੱਖ ਭਗਵੰਤ ਮਾਨ, 127.84 ਲੱਖ ਦੀਆਂ ਸੜਕਾਂ ਦੇ ਨਿਰਮਾਣ ਦਾ ਰੱਖਿਆ ਨੀਂਹ ਪੱਥਰ
118 ਸਕੂਲ ਆਫ ਐਮੀਨੈਂਸ ਬਣਾਏ ਜਾ ਰਹੇ ਹਨ ਅਤੇ ਇੰਡਸਟਰੀ ਪਾਲਿਸੀ ਤਹਿਤ ਸਰਹੱਦੀ ਇਲਾਕਿਆਂ ਵਿਚ ਇੰਡਸਟਰੀਆਂ ਆਉਣਗੀਆਂ ਅਤੇ ਰੋਜ਼ਗਾਰ ਮਿਲਣ ਨਾਲ ਨੌਜਵਾਨ ਨਸ਼ੇ ਤੋਂ ਦੂਰ ਰਹਿਣਗੇ। ਵਿੱਦਿਆ ਅਤੇ ਖੇਡਾਂ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ।
Publish Date: Sat, 07 Mar 2026 05:42 PM (IST)
Updated Date: Sat, 07 Mar 2026 05:44 PM (IST)
ਜਸਪਾਲ ਸਿੰਘ ਜੱਸੀ•ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨਿਚਰਵਾਰ ਨੂੰ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਪਹੁੰਚੇ। ਜਿਥੇ ਉਨ੍ਹਾਂ ਨੇ 127.84 ਲੱਖ ਰੁਪਏ ਦੀਆਂ ਸੜਕਾਂ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਕਸਬਾ ਅਮਰਕੋਟ ਵਿਖੇ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ 30 ਹਜ਼ਾਰ 237 ਲਿੰਕ ਸੜਕਾਂ ਮੰਡੀ ਬੋਰਡ ਅਧੀਨ ਬਣਾਈਆਂ ਜਾ ਰਹੀਆਂ ਹਨ। ਜਦੋਂਕਿ 1880 ਕਰੋੜ ਰੁਪਏ ਸੜਕਾਂ ਦੀ ਮੁਰੰਮਤ ਦੇ ਵੀ ਜਾਰੀ ਕਰ ਦਿੱਤੇ ਗਏ ਹਨ।
118 ਸਕੂਲ ਆਫ ਐਮੀਨੈਂਸ ਬਣਾਏ ਜਾ ਰਹੇ ਹਨ ਅਤੇ ਇੰਡਸਟਰੀ ਪਾਲਿਸੀ ਤਹਿਤ ਸਰਹੱਦੀ ਇਲਾਕਿਆਂ ਵਿਚ ਇੰਡਸਟਰੀਆਂ ਆਉਣਗੀਆਂ ਅਤੇ ਰੋਜ਼ਗਾਰ ਮਿਲਣ ਨਾਲ ਨੌਜਵਾਨ ਨਸ਼ੇ ਤੋਂ ਦੂਰ ਰਹਿਣਗੇ। ਵਿੱਦਿਆ ਅਤੇ ਖੇਡਾਂ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ।
ਤਰਨਤਾਰਨ ਹਲਕੇ ’ਚ ਕੁੜੀਆਂ ਦਾ ਕਾਲਜ ਬਣਾਉਣਾ ਸਰਕਾਰ ਦੇ ਵਿਚਾਰ ਅਧੀਨ ਹੈ ਅਤੇ ਜਗ੍ਹਾ ਦਾ ਪ੍ਰਬੰਧ ਕਰਕੇ ਜਲਦ ਇਸ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਦਸ ਲੱਖ ਰੁਪਏ ਦਾ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ। ਪੰਜਾਬ ਵਿਚ ਘਰੇਲੂ ਤੇ ਵਪਾਰਕ ਬਿਜਲੀ ਦੇ ਰੇਟਾਂ ਨੂੰ ਵੀ ਘਟਾ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਸਾਡਾ ਮੰਤਵ ਹੈ। ਪਹਿਲੀਆਂ ਸਰਕਾਰਾਂ ਨੇ ਸੂਬੇ ਨੂੰ ਚਿੱਟੇ ’ਚ ਡੋਬਿਆ ਅਤੇ ਦੋ ਪੀੜੀਆਂ ਖਤਮ ਕਰ ਦਿੱਤੀਆਂ।