Tarntaran News : ਕਾਰ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ, ਇਕ ਭਰਾ ਦੀ ਮੌਤ; ਦੂਜਾ ਜ਼ਖ਼ਮੀ
ਤਰਨਾਤਰਨ ਦੇ ਪਿੰਡ ਕਾਜੀਕੋਟ ਕੋਲ ਸ਼ਾਮ ਕਰੀਬ ਪੰਜ ਵਜੇ ਮੋਟਰਸਾਈਕਲ ਦੋ ਭਰਾਵਾਂ ਨੂੰ ਤੇਜ਼ ਰਫਤਾਰ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਦੌਰਾਨ ਇਕ ਦੀ ਮੌਤ ਹੋ ਗਈ ਅਤੇ ਦੂਸਰੇ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
Publish Date: Mon, 30 Mar 2026 07:43 PM (IST)
Updated Date: Mon, 30 Mar 2026 07:45 PM (IST)
ਜਸਪਾਲ ਸਿੰਘ ਜੱਸੀ•ਪੰਜਾਬੀ ਜਾਗਰਣ, ਤਰਨਤਾਰਨ : ਤਰਨਾਤਰਨ ਦੇ ਪਿੰਡ ਕਾਜੀਕੋਟ ਕੋਲ ਸ਼ਾਮ ਕਰੀਬ ਪੰਜ ਵਜੇ ਮੋਟਰਸਾਈਕਲ ਦੋ ਭਰਾਵਾਂ ਨੂੰ ਤੇਜ਼ ਰਫਤਾਰ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਦੌਰਾਨ ਇਕ ਦੀ ਮੌਤ ਹੋ ਗਈ ਅਤੇ ਦੂਸਰੇ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੌਕੇ ’ਤੇ ਪੁੱਜੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਹਾਦਸਾਗ੍ਰਸਤ ਵਾਹਨਾਂ ਅਤੇ ਲਾਸ਼ ਕਬਜ਼ੇ ਵਿਚ ਲੈ ਕੇ ਕਾਰ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਮਨਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਲਾਲੂਘੁੰਮਣ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਦਾ ਪਿਤਾ ਮੇਜਰ ਸਿੰਘ ਤੇ ਚਾਚਾ ਸੋਨੂੰ ਸਿੰਘ ਹਲਵਾਈ ਦਾ ਕੰਮ ਕਰਦੇ ਹਨ। ਕੰਮ ਖਤਮ ਕਰ ਕੇ ਉਹ ਸ਼ਾਮ ਕਰੀਬ ਪੰਜ ਵਜੇ ਉਸਦਾ ਪਿਤਾ ਤੇ ਚਾਚਾ ਮੋਟਰਸਾਈਕਲ ਨੰਬਰ ਪੀਬੀ2 ਬੀਜੀ 1359 ’ਤੇ ਸਵਾਰ ਹੋ ਕੇ ਘਰ ਵਾਪਸ ਜਾ ਰਹੇ ਸੀ। ਮੋਟਰਸਾਈਕਲ ਉਸਦਾ ਪਿਤਾ ਮੇਜਰ ਸਿੰਘ ਚਲਾ ਰਿਹਾ ਸੀ। ਜਦੋਂ ਉਹ ਕਾਜੀਕੋਟ ਦੇ ਪੈਟਰੋਲ ਪੰਪ ਸਾਹਮਣੇ ਪੁੱਜੇ ਤਾਂ ਕਾਲੇ ਰੰਗ ਦੀ ਫੌਕਸਵੈਗਨ ਕਾਰ ਨੰਬਰ ਐੱਮਐੱਚ01 ਏਐੱਕਸ6355 ਨੇ ਤੇਜ਼ ਰਫ਼ਤਾਰ ਨਾਲ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸਦੇ ਚੱਲਦਿਆਂ ਉਸਦਾ ਪਿਤਾ ਤੇ ਚਾਚਾ ਜ਼ਖ਼ਮੀ ਹੋ ਗਏ। ਉਹ ਅਤੇ ਉਸਦੇ ਤਾਏ ਦਾ ਲੜਕਾ ਦੋਵਾਂ ਜ਼ਖ਼ਮੀਆਂ ਨੂੰ ਹਸਪਤਾਲ ਲਈ ਲੈ ਕੇ ਜਾ ਰਹੇ ਸੀ ਤਾਂ ਉਸਦੇ ਪਿਤਾ ਮੇਜਰ ਸਿੰਘ ਦੀ ਰਸਤੇ ਵਿਚ ਹੀ ਮੌਤ ਹੋ ਗਈ। ਜਦੋਂਕਿ ਉਸ ਦੇ ਚਾਚੇ ਸੋਨੂੰ ਸਿੰਘ ਨੂੰ ਸਿਵਲ ਹਪਤਾਲ ਤਰਨਤਾਰਨ ਵਿਚ ਦਾਖਲ ਕਰਵਾਇਆ ਗਿਆ ਹੈ।
ਮਾਮਲੇ ਦੀ ਜਾਂਚ ਕਰ ਰਹੇ ਚੌਕੀ ਟਾਊਨ ਦੇ ਇੰਚਾਰਜ ਏਐੱਸਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਦੇ ਬਿਆਨਾਂ ’ਤੇ ਕਾਰ ਚਾਲਕ ਕੁਲਜੀਤ ਸਿੰਘ ਪੁੱਤਰ ਫੁਲਜੀਤ ਸਿੰਘ ਵਾਸੀ ਫਤਹਿਚੱਕ ਤਰਨਤਾਰਨ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।